ਗ਼ਜ਼ਲ

ਗ਼ਜ਼ਲ

ਪੰਛੀ ਅਪਣੇ ਘਰ ਨੂੰ ਪਰਤਣ ਸ਼ਾਮ ਢਲੇ ।
ਪਰਦੇਸੀ ਨਾ ਵਾਪਸ ਆਵਣ  ਸ਼ਾਮ ਢਲੇ ।

ਸਾਰੇ  ਦਿਨ ਦੇ  ਥੱਕੇ   ਟੁੱਟੇ  ਤੇ  ਹਾਰੇ
ਆਕੇ ਯਾਰ ਥਕੇਵਾਂ ਲਾਵਣ   ਸ਼ਾਮ ਢਲੇ ।

ਮਿਹਨਤ ਤੇ ਮਜ਼ਦੂਰੀ ਕਰ ਜਦ ਘਰ ਮੁੜਦਾ
ਬੱਚੇ  ਪਾਪਾ   ਪਾਪਾ  ਗਾਵਣ   ਸ਼ਾਮ   ਢਲੇ ।

ਆਖਰ ਨੂੰ ਉਹ ਠੇਕੇ ਵੱਲ ਨੂੰ ਤੁਰ ਪੈਂਦਾ
ਜਦ ਵੀ ਸੱਜਣ ਚੇਤੇ ਆਵਣ ਸ਼ਾਮ ਢਲੇ ।

ਜਿਹਡ਼ੇ ਰੰਗ ਵਿਚ ਰੰਗੇ ਜਾਂਦੇ ਇਸ਼ਕੇ ਦੇ
ਨੈਣਾਂ  ਵਿੱਚੋਂ ਨੀਰ  ਵਹਾਵਣ  ਸ਼ਾਮ ਢਲੇ ।

ਕੁਝ  ਲੋਕਾਂ  ਦੇ ਕੁੱਤੇ  ਬਿਸਕੁਟ  ਖਾਂਦੇ  ਨੇ
ਬਿਨ ਰੋਟੀ ਕੁਝ ਬੱਚੇ ਵਿਲਕਣ ਸ਼ਾਮ ਢਲੇ ।

ਜੰਨਤ ਵਰਗਾ ਮੇਰਾ ਪੱਖੋ ਪਿੰਡ ਲੱਗੇ
ਰੁੱਖਾਂ ਉੱਤੇ ਪੰਛੀ ਚਹਿਕਣ ਸ਼ਾਮ ਢਲੇ ।

ਜਗਤਾਰ ਪੱਖੋ
9465196946
ਪਿੰਡ  ਪੱਖੋ ਕਲਾਂ (ਬਰਨਾਲਾ )

Share Button

Leave a Reply

Your email address will not be published. Required fields are marked *

%d bloggers like this: