ਪੰਜਾਬ ਪੁਲੀਸ ਟ੍ਰੈਵਲਿੰਗ ਏਜੇਂਟਾਂ ਤੇ ਸ਼ਿਕੰਜਾ ਕੱਸਣ ਦੀ ਤਿਆਰੀ ਵਿਚ

ਪੰਜਾਬ ਪੁਲੀਸ ਟ੍ਰੈਵਲਿੰਗ ਏਜੇਂਟਾਂ ਤੇ ਸ਼ਿਕੰਜਾ ਕੱਸਣ ਦੀ ਤਿਆਰੀ ਵਿਚ

ਪੰਜਾਬ ਸਰਕਾਰ ਨੇ ਗੈਰ ਕਾਨੂੰਨੀ ਤੋਰ ਤੇ ਲੋਕਾਂ ਨੂੰ ਵਿਦੇਸ਼ ਭੇਜਣ ਵਾਲੇ ਸੂਬੇ ਦੇ ਟ੍ਰੈਵਲਿੰਗ ਏਜੇਂਟਾਂ ਵਿਰੁੱਧ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਹੈ। ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋ   ਪੰਜਾਬ ਸਰਕਾਰ ਨੂੰ ਦਿੱਤੇ ਸੁਝਾਅ ਤੋਂ ਬਾਅਦ ਪੁਲੀਸ ਨੇ ਅਜਿਹੇ ਟ੍ਰੈਵਲਿੰਗ ਏਜੇਂਟਾਂ ਵਿਰੁੱਧ ਕਾਰਵਾਈ ਦੀ ਤਿਆਰੀ  ਕੀਤੀ ਹੈ। ਅਜਿਹਾ ਪਿਛਲੇ ਦਿਨੀ ਲੋਕਾਂ ਨੂੰ ਗੈਰ ਕਾਨੂੰਨੀ ਤੋਰ ਤੇ ਸਾਊਦੀ ਅਰਬ , ਅਮਰੀਕਾ ਭੇਜਣ ਦੇ ਮਾਮਲੇ ਪ੍ਰਗਟ ਹੋਣ ਤੋਂ ਬਾਅਦ ਹੋਇਆ ਹੈ। ਗੋਰ ਤਲਬ ਹੈ ਕੇ ਪਹਿਲਾਂ ਵੀ  ਮਨੁੱਖੀ ਤਸਕਰੀ ਨੂੰ ਲੈ ਕੇ ਕਈ ਵਾਰ ਸਖਤ ਹਿਦਾਇਤਾਂ ਜਾਰੀ ਹੋਇਆਂ ਹਨ। ਪਰ ਇਸ ਵਾਰ ਪੰਜਾਬ ਸਰਕਾਰ ਇਸ ਬਾਰੇ ਇਕ ਵਿਸ਼ੇਸ਼ ਬਿੱਲ ਲਿਆਉਣ ਦੀ ਤਿਆਰੀ ਵਿਚ ਹੈ।  ਪੰਜਾਬ ਦੇ ਮੁੱਖ ਮੰਤਰੀ ਵੱਲੋ ਅੱਜ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕਰਕੇ ਕਿਹਾ ਸੀ ਕਿ ਉਹ ਗੈਰ ਕਾਨੂੰਨੀ ਤੋਰ ਤੇ ਟ੍ਰੈਵਲਿੰਗ ਏਜੇਂਟਾਂ ਵੱਲੋ ਭੇਜੇ ਲੋਕਾਂ ਦੀ ਸੁਰੱਖਿਆ ਲਈ ਪ੍ਰਬੰਧ ਕਰੇ। ਸਾਊਦੀ ਅਰਬ ਵਿਚ ਫਸੀ ਪੰਜਾਬ ਦੀ ਇਕ ਔਰਤ ਵੱਲੋ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਗਈ ਸੀ। ਇਸਤੋਂ ਇਲਾਵਾ ਪੰਜਾਬ ਦੇ ਮੁਕੇਰੀਆਂ ਦੇ ਅਮਰੀਕਾ  ਰਹੇ ਅਤੇ ਫਰੀਪੋਰ?ਟ ਤੇ ਲਾਪਤਾ ਹੋਏ ਤਿੰਨ ਨੌਜਵਾਨਾਂ ਦਾ ਮੁੱਦਾ ਵੀ ਚਰਚਾ ਵਿਚ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਦੁਆਬਾ ਖੇਤਰ ਵਿਚ ਵਿਦੇਸ਼ ਭੇਜਣ ਵਾਲੇ ਏਜੰਟ ਸਰਗਰਮ ਹਨ। ਦੱਸਦੇ ਹਨ ਕਿ ਗਲੀ -ਗਲੀ ਵਿਚ ਮਾਨਤਾ-ਪ੍ਰਾਪਤ ਅਤੇ ਮਾਨਤਾ-ਪ੍ਰਾਪਤ ਏਜੰਟਾਂ ਦੀ ਭਰਮਾਰ ਹੈ। ਪਹਿਲਾ ਵੀ ਅਤੀਤ ਵਿਚ ਸਰਕਾਰਾਂ ਅਜਿਹੇ ਏਜੰਟਾਂ ਵਿਰੁੱਧ ਕਾਰਵਾਈ ਦੇ ਦਾਅਵੇ ਕਰਦੀਆਂ ਰਹੀਆਂ ਹਨ।  ਪਰ ਕੁਛ ਸਮਾਂ ਪਾ ਕੇ ਮਾਮਲਾ ਠੰਡਾ ਹੋ ਜਾਂਦਾ ਰਿਹਾ ਹੈ। ਜਾਣਕਾਰੀ ਅਨੁਸਾਰ ਪੰਜਾਬ ਦੀ ਅਮਰਿੰਦਰ ਸਰਕਾਰ ਵੀ ਇਸ ਬਾਰੇ ਇਕ ਬਿੱਲ ਲਿਆਉਣ ਦੀ ਤਿਆਰੀ ਵਿਚ ਸੀ, ਜੋ ਕੇ ਹਾਲੇ ਵਿਚਾਰ ਅਧੀਨ ਹੈ। ਪਰ ਤਾਜਾ ਮਾਮਲਿਆਂ ਤੋਂ ਬਾਅਦ ਪੰਜਾਬ ਸਰਕਾਰ ਦੀ ਅਪੀਲ ਤੇ ਕੇਂਦਰ ਸਰਕਾਰ ਅਜਿਹੇ ਏਜੰਟਾਂ ਵਿਰੁੱਧ ਸਖਤ ਕਾਰਵਾਈ ਲਈ ਪੰਜਾਬ ਸਰਕਾਰ ਅਤੇ ਪ੍ਰੋਟੈਕਟਰ ਜਨਰਲ ਆਫ ਇਮੀਗ੍ਰੇਸ਼ਨ ਨੂੰ ਕਿਹਾ ਹੈ।
ਜਾਣਕਾਰੀ ਅਨੁਸਾਰ, ਪੰਜਾਬ ਦੀ ਪੁਲੀਸ ਮੁਖੀ ਸੁਰੇਸ਼ ਅਰੋੜਾ ਨੇ ਇਸ ਬਾਰੇ ਤਮਾਮ ਜਿਲਾ ਪੁਲੀਸ ਮੁਖੀਆਂ ਨੂੰ ਸਖਤ ਹਿਦਾਇਤਾਂ ਜਾਰੀ ਕਰਕੇ ਰੀਪੋਰਟ ਦੇਣ ਲਈ ਕਿਹਾ ਹੈ। ਸੂਤਰਾਂ ਅਨੁਸਾਰ, ਸੂਬੇ ਵਿਚਲੇ ਤਮਾਮ ਟ੍ਰੈਵਲਿੰਗ ਏਜੇਂਟਾਂ ਦਾ ਡਾਟਾ ਮੰਗਿਆ ਗਿਆ ਹੈ। ਪੁਲੀਸ ਇਹ ਵੀ ਵੈਰੀਫਾਈ ਕਰੇਗੀ ਕਿ ਕਿਸ ਕਿਸ ਏਜੰਟ ਨੇ ਕਿਸ ਕਿਸ ਦੇਸ਼ ਵਿਚ ਕਿੰਨੇ ਅਤੇ ਕਿਹੜੇ ਲੋਕਾਂ ਨੂੰ ਭੇਜਿਆ।

Share Button

Leave a Reply

Your email address will not be published. Required fields are marked *

%d bloggers like this: