ਸਾਡਾ ਸਭ ਤੋਂ ਵੱਡਾ ਧਨ ਸਾਡੀ ਔਲਾਦ

ਸਾਡਾ ਸਭ ਤੋਂ ਵੱਡਾ ਧਨ ਸਾਡੀ ਔਲਾਦ
ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ‘ਚੋਂ ਕੱਢਣਾ ਹਰੇਕ ਦਾ ਫ਼ਰਜ਼-ਡੀ ਐੱਸ ਪੀ
ਨਸ਼ਿਆਂ ਸੰਬੰਧੀ ਲੋਕ ਪੁਲਿਸ ਦਾ ਸਾਥ ਦੇਣ- ਮਨੋਜ ਕੁਮਾਰ

27-1ਤਲਵੰਡੀ ਸਾਬੋ, ੨੬ ਮਈ (ਗੁਰਜੰਟ ਸਿੰਘ ਨਥੇਹਾ)-ਪੰਜਾਬ ਸਰਕਾਰ ਵੱਲੋਂ ਹਰ ਪ੍ਰਕਾਰ ਦੇ ਨਸ਼ੇ ਨੂੰ ਰੋਕ ਕੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਮਕਸਦ ਨਾਲ਼ ਪੰਜਾਬ ਦੇ ਪੁਲਿਸ ਵਿਭਾਗ ਨੂੰ ਕੀਤੀਆਂ ਗਈਆਂ ਹਦਾਇਤਾਂ ਦੇ ਤਹਿਤ ਹੋਏ ਜਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਮੁਖੀ ਮੰਨੋਜ ਕੁਮਾਰ ਤੇ ਚੌਂਕੀ ਇੰਚਾਰਜ ਅਮਰੀਕ ਸਿੰਘ ਨੇ ਅੱਜ ਹਰਿਆਣਾ ਦੀ ਹੱਦ ਨੇੜਲੇ ਪਿੰਡ ਕਲਾਲਵਾਲਾ ਅਤੇ ਨਥੇਹਾ ਵਿਖੇ ਪਿੰਡਾਂ ਦੀਆਂ ਪੰਚਾਇਤਾਂ, ਨੌਜਵਾਨਾਂ, ਕਲੱਬਾਂ ਅਤੇ ਮੋਤਵਰਾਂ ਨਾਲ ਇੱਕ ਅਹਿਮ ਇਕੱਤਰਤਾ ਕੀਤੀ। ਇਸ ਮੌਕੇ ਪਿੰਡ ਕਲਾਲਵਾਲਾ ਵਿਖੇ ਥਾਣਾ ਮੁਖੀ ਮੰਨੋਜ ਕੁਮਾਰ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਖਿੱਤੇ ਵਿੱਚ ਕਿਸੇ ਵੀ ਵਿਅਕਤੀ ਨੂੰ ਨਸ਼ਾ ਵੇਚਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ਜੇਕਰ ਕਿਸੇ ਵੀ ਮੋਹਤਵਰ ਨੂੰ ਕੋਈ ਵੀ ਵਿਅਕਤੀ ਕਿਸੇ ਵੀ ਪ੍ਰਕਾਰ ਦਾ ਨਸ਼ਾ ਵੇਚਣ ਦਾ ਪਤਾ ਚੱਲਦਾ ਹੈ ਤਾਂ ਉਹ ਤਰੁੰਤ ਪੁਲਿਸ ਦੇ ਧਿਆਨ ਵਿੱਚ ਲਿਆਓ ਤਾਂ ਜੋ ਉਨ੍ਹਾਂ ਤੇ ਤਰੁੰਤ ਕਾਰਵਾਈ ਕੀਤੀ ਜਾ ਸਕੇ ਤੇ ਦੱਸਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਓਧਰ ਪਿੰਡ ਨਥੇਹਾ ਵਿਖੇ ਤਲਵੰਡੀ ਸਾਬੋ ਦੇ ਮਾਨਯੋਗ ਡੀ ਐਸ ਪੀ ਪ੍ਰਲਾਦ ਸਿੰਘ ਅਠਵਾਲ ਨੇ ਇਕੱਠ ਨੂੰ ਸੰਬੋਧਨ ਹੁੰਦਿਆਂ ਕਿ ਕਿਸੇ ਕੋਲ ਕਿੰਨੀ ਵੀ ਜ਼ਾਇਦਾਦ ਹੋ ਸਕਦੀ ਹੈ ਪੈਸਾ ਧਨ ਬਹੁਤ ਮਾਤਰਾ ਵਿੱਚ ਹੋ ਸਕਦਾ ਹੈ ਪਰ ਜੇਕਰ ਉਸਦੀ ਔਲਾਦ ਭਿਆਨਕ ਨਸ਼ੇ ਦੀ ਸ਼ਿਕਾਰ ਹੋ ਚੁੱਕੀ ਹੈ ਤਾਂ ਉਹ ਪੈਸਾ ਜਾਇਦਾਦ ਕਿਸੇ ਕੰਮ ਨਹੀਂ ਹੈ। ਸੋ ਲੋੜ ਹੈ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਇਸ ਭਿਆਨਕ ਅਲਾਮਤ ਤੋਂ ਬਚਾਉਣਾ ਹੈ ਉੱਥੇ ਬਾਕੀ ਦੇ ਸਮਾਜ ਨੂੰ ਵੀ ਜਾਗਰੂਕ ਕਰਕੇ ਨਸ਼ੇ ਦੀ ਦਲਦਲ ਵਿੱਚੋਂ ਕੱਢਣਾ ਹੋਵੇਗਾ।
ਇਸ ਮੌਕੇ ਸੀਂਗੋ ਚੌਂਕੀ ਮੁਨਸ਼ੀ ਜਸਵਿੰਦਰ ਸਿੰਘ,ਰਣਜੋਧ ਸਿੰਘ ਰੀਡਰ, ਸਮਾਜ ਸੁਧਾਰਕ ਲਖਵੀਰ ਸਿੰਘ ਸੇਖੋਂ, ਸਰਪੰਚ ਜਗਤਾਰ ਸਿੰਘ ਕਲਾਲਵਾਲਾ ਡਰੱਗਜ਼ ਕਮੇਟੀ ਕਲਾਲਵਾਲਾ ਤੋਂ ਕੁਲਦੀਪ ਸਿੰਘ ਖਾਲਸਾ, ਅਜੈਬ ਸਿੰਘ ਖਾਲਸਾ, ਕ੍ਰਿਪਾਲ ਸਿੰਘ ਪ੍ਰਧਾਨ, ਅਹਿਲ ਸਿੰਘ ਪੰਚ, ਜੰਗ ਸਿੰਘ ਨੰਬਰਦਾਰ ਨਥੇਹਾ, ਜਸਵਿੰਦਰ ਸਿੰਘ ਨਥੇਹਾ, ਗੁਰਲਾਲ ਸਿੰਘ ਪੰਚ ਨਥੇਹਾ, ਜਰਨੈਲ ਸਿੰਘ ਗ੍ਰੰਥੀ, ਮੰਦਰ ਸਿੰਘ ਪ੍ਰਧਾਨ, ਬਲਜਿੰਦਰ ਸਿੰਘ ਖਾਲਸਾ, ਮਾਸਟਰ ਲਾਭ ਸਿੰਘ, ਬਿੱਕਰ ਸਿੰਘ ਸਮੇਤ ਮੋਹਤਵਰ ਮੌਜ਼ੂਦ ਸਨ।

Share Button

Leave a Reply

Your email address will not be published. Required fields are marked *

%d bloggers like this: