ਜਦੋਂ ਰਣਜੀਤ ਬਾਵਾ ਨੇ ਜਿੰਦਗੀ ‘ਤੇ ਮੌਤ ਦੀ ਲੜਾਈ ਲੜ ਰਹੇ ਇਕ ਨੌਜਵਾਨ ਦੇ ਦਿਲ ਦੀ ਰੀਝ ਪੁਗਾਈ

ਜਦੋਂ ਰਣਜੀਤ ਬਾਵਾ ਨੇ ਜਿੰਦਗੀ ‘ਤੇ ਮੌਤ ਦੀ ਲੜਾਈ ਲੜ ਰਹੇ ਇਕ ਨੌਜਵਾਨ ਦੇ ਦਿਲ ਦੀ ਰੀਝ ਪੁਗਾਈ

ਪਟਿਆਲਾ 30 ਅਕਤੂਬਰ (ਜਵੰਦਾ)- ਮਸ਼ਹੂਰ ਗਾਇਕ ਰਣਜੀਤ ਬਾਵਾ ਪੰਜਾਬੀ ਸੰਗੀਤਕ ਖੇਤਰ ਦੀ ਉਹ ਸਖਸ਼ੀਅਤ ਹੈ ਜਿਸ ਨੇ ਸਦਾ ਹੀ ਆਪਣੇ ਹਰ ਗੀਤ ਸਦਕਾ ਦਰਸ਼ਕਾਂ ਦੇ ਪਿਆਰ ਦਾ ਨਿੱਘ ਮਾਣਿਆ ਹੈ। ਸੰਗੀਤਕ ਖੇਤਰ ਦੀ ਸਫਲਤਾ ਤੋਂ ਬਾਅਦ ਰਣਜੀਤ ਬਾਵਾ ਹੁਣ ਫਿਲਮੀ ਖੇਤਰ ਵਿੱਚ ਵੀ ਸਰਗਰਮ ਹੈ। ਪੰਜਾਬੀ ਫਿਲਮ ‘ਸਰਵਣ’ ਅਤੇ ‘ਵੇਖ ਬਰਾਤਾਂ ਚੱਲੀਆਂ’ ਵਿੱਚ ਅਹਿਮ ਭੂਮਿਕਾਵਾਂ ਨਿਭਾਉਣ ਵਾਲਾ ਰਣਜੀਤ ਬਾਵਾ ਪੰਜਾਬੀ ਫਿਲਮ ‘ਤੂਫਾਨ ਸਿੰਘ’ ਅਤੇ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਭਲਵਾਨ ਸਿੰਘ’ ਵਿੱਚ ਬਤੌਰ ਅਦਾਕਾਰ ਮੁੱਖ ਭੂਮਿਕਾ ਨਿਭਾਅ ਚੁੱਕਾ ਹੈ।ਇਨਾਂ ਫਿਲਮਾਂ ਵਿੱਚ ਨਿਭਾਏ ਕਿਰਦਾਰ ਵਾਂਗ ਸੱਚ ਦੀ ਲੜਾਈ ਲੜਨਾ, ਦੂਜਿਆਂ ਦਾ ਮਦਦਗਾਰ ਬਨਣਾ ਤੇ ਦੇਸ਼ ਪ੍ਰਤੀ ਪਿਆਰ ਆਦਿ ਸਭ ਗੁਣਾਂ ‘ਤੇ ਉਹ ਆਪਣੀ ਅਸਲ ਜਿੰਦਗੀ ਵਿੱਚ ਵੀ ਬਾਖੂਬੀ ਅਮਲ ਕਰ ਰਿਹਾ ਹੈ। ਜਦੋਂ ਕਦੇ ਵੀ ਕਿਸੇ ਲੋੜਵੰਦ ਵਲੋਂ ਲਗਾਈ ਗਈ ਮਦਦ ਦੀ ਗੁਹਾਰ ਰਣਜੀਤ ਬਾਵੇ ਤੱਕ ਪਹੁੰਚੀ ਤਾਂ ਉਹ ਤੁਰੰਤ ਮਦਦ ਲਈ ਆ ਖੜਾ ਹੋਇਆ।ਬੀਤੇ ਦਿਨੀਂ ਵੀ ਪਟਿਆਲਾ ਦੇ ਰਜਿੰਦਰਾ ਹਸਪਾਤਲ ਵਿੱਚ ਕੈਂਸਰ ਦੀ ਬੀਮਾਰੀ ਨਾਲ ਪੀੜਤ ਅਤੇ ਜਿੰਦਗੀ ‘ਤੇ ਮੌਤ ਦੀ ਲੜਾਈ ਲੜ ਰਹੇ ਇਕ ਨੌਜਵਾਨ ਸੁਮਨ ਸਿੰਘ ਰੰਧਾਵਾ ਦੀ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਅਤੇ ਉਸ ਨੋਜਵਾਨ ਨੇ ਦੱਸਿਆ ਕਿ ਉਹ ਗੀਤ ਲਿਖਦਾ ਤੇ ਉਸ ਦੀ ਇਕ ਆਖਰੀ ਇੱਛਾ ਹੈ ਕਿ ਗਾਇਕ ਰਣਜੀਤ ਬਾਵਾ ਉਸ ਦੇ ਲਿਖੇ ਗੀਤਾਂ ਚੋਂ ਕਿਸੇ ਵੀ ਗੀਤ ਨੂੰ ਆਪਣੀ ਆਵਾਜ਼ ਗਾਉਣ।

ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਹ ਵੀਡੀਓ ਜਿਵੇਂ ਹੀ ਰਣਜੀਤ ਬਾਵਾ ਕੋਲ ਪਹੁੰਚੀ ਤਾਂ ਉਹ ਇਸ ਨੂੰ ਸੁਣ ਕੇ ਨੌਜਵਾਨ ਵਲੋਂ ਦੱਸੇ ਗਏ ਪਤੇ ਅਨੁਸਾਰ ਤੁਰੰਤ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਪਹੁੰਚੇ ਅਤੇ ਇਸ ਨੌਜਵਾਨ ਨਾਲ ਮੁਲਾਕਾਤ ਕੀਤੀ। ਰਣਜੀਤ ਬਾਵਾ ਨੇ ਇਸ ਨੌਜਵਾਨ ਦਾ ਹਾਲ-ਚਾਲ ਪੁੱਛਣ ਉਪਰੰਤ ਉਸ ਵਲੋਂ ਲਿਖੇ ਗੀਤਾਂ ਦੀ ਕਾਪੀ ਨੂੰ ਆਪਣੇ ਹੱਥਾਂ ਵਿੱਚ ਫੜ ਉਸ ਦੇ ਗੀਤਾਂ ਨੂੰ ਦੇਖਿਆ ਅਤੇ ਨਾਲ ਹੀ ਉਸ ਨੌਜਵਾਨ ਦੀ ਆਵਾਜ਼ ਵਿੱਚ ਇਕ ਗੀਤ ਵੀ ਸੁਣੀਆ।ਇਸ ਦੌਰਾਨ ਰਣਜੀਤ ਬਾਵਾ ਨੇ ਇਸ ਨੌਜਵਾਨ ਦੀ ਤੰਦਰੁਸਤੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਅਤੇ ਨਾਲ ਹੀ ਉਸ ਗੱਭਰੂ ਦੀ ਦਿਲ ਦੀ ਰੀਝ ਨੂੰ ਪੂਰਾ ਕਰਦਿਆਂ ਕਿਹਾ ਕਿ ਉਹ ਜਲਦ ਹੀ ਉਸ ਦੇ ਗੀਤਾਂ ਨੂੰ ਆਪਣੀ ਆਵਾਜ਼ ਵਿੱਚ ਗਾਉਣਗੇ।

Share Button

Leave a Reply

Your email address will not be published. Required fields are marked *

%d bloggers like this: