ਗ਼ਲਤੀ ਨਾਲ ਪਾਕਿ ‘ਚ ਦਾਖਲ ਹੋਏ ਜਵਾਨ ਨੂੰ ਫ਼ੌਜ ਨੇ ਪਾਇਆ ਦੋਸ਼ੀ

ਗ਼ਲਤੀ ਨਾਲ ਪਾਕਿ ‘ਚ ਦਾਖਲ ਹੋਏ ਜਵਾਨ ਨੂੰ ਫ਼ੌਜ ਨੇ ਪਾਇਆ ਦੋਸ਼ੀ

ਨਵੀਂ ਦਿੱਲੀ (ਪੀਟੀਆਈ) : ਭਾਰਤੀ ਫ਼ੌਜ ਦੇ ਜਵਾਨ ਚੰਦੂ ਬਾਬੂ ਲਾਲ ਚਵਾਨ ਨੂੰ ਸਰਹੱਦ ‘ਤੇ ਤਾਇਨਾਤੀ ਦੌਰਾਨ ਗ਼ਲਤੀ ਨਾਲ ਕੰਟਰੋਲ ਰੇਖਾ ਪਾਰ ਕਰ ਕੇ ਪਾਕਿਸਤਾਨੀ ਖੇਤਰ ਵਿਚ ਦਾਖਲ ਹੋਣ ਦਾ ਦੋਸ਼ੀ ਪਾਇਆ ਗਿਆ ਹੈ। ਇਸ ਲਈ ਫ਼ੌਜੀ ਅਦਾਲਤ ਨੇ ਉਨ੍ਹਾਂ ਨੂੰ ਤਿੰਨ ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਅਜੇ ਇਸ ਸਜ਼ਾ ਦੇ ਸਮੇਂ ਨੂੰ ਅਧਿਕਾਰੀਆਂ ਦੀ ਮਨਜ਼ੂਰੀ ਮਿਲਣੀ ਬਾਕੀ ਹੈ।

37 ਰਾਸ਼ਟਰੀ ਰਾਈਫਲ ਵਿਚ ਤਾਇਨਾਤ ਚੰਦੂ ਲਾਲ ਸਤੰਬਰ 2016 ਵਿਚ ਸਰਜੀਕਲ ਸਟ੫ਾਈਕ ਹੋਣ ਦੇ ਕੁਝ ਘੰਟੇ ਬਾਅਦ ਹੀ ਗ਼ਲਤੀ ਨਾਲ ਪਾਕਿਸਤਾਨੀ ਸਰਹੱਦ ਵਿਚ ਦਾਖਲ ਹੋ ਗਏ ਸਨ। ਪਾਕਿਸਤਾਨ ਵਿਚ ਉਹ ਉਥੋਂ ਦੀ ਫ਼ੌਜ ਦੇ ਹੱਥੇ ਚੜ੍ਹ ਗਏ ਸਨ। ਹਾਲਾਂਕਿ ਭਾਰਤੀ ਫ਼ੌਜ ਵੱਲੋਂ ਦਬਾਅ ਪਾਏ ਜਾਣ ਪਿੱਛੋਂ ਪਾਕਿਸਤਾਨ ਨੇ ਉਨ੍ਹਾਂ ਨੂੰ ਜਨਵਰੀ 2017 ਵਿਚ ਭਾਰਤ ਦੇ ਹਵਾਲੇ ਕਰ ਦਿੱਤਾ ਸੀ।

ਚਵਾਨ ਨੇ ਅਦਾਲਤ ਵਿਚ ਆਪਣਾ ਦੋਸ਼ ਸਵੀਕਾਰ ਕੀਤਾ। ਉਨ੍ਹਾਂ ਕੋਲ ਸਜ਼ਾ ਦੇ ਖ਼ਿਲਾਫ਼ ਅਪੀਲ ਕਰਨ ਦਾ ਬਦਲ ਖੱੁਲਾ ਹੋਇਆ ਹੈ। ਉਹ ਮਹਾਰਾਸ਼ਟਰ ਦੇ ਧੁਲੇ ਜ਼ਿਲ੍ਹੇ ਦੇ ਬੋਰਵਿਹੀਰ ਪਿੰਡ ਦੇ ਰਹਿਣ ਵਾਲੇ ਹਨ। ਪਿਛਲੇ ਸਾਲ ਚਵਾਨ ਦੇ ਪਾਕਿਸਤਾਨੀ ਫ਼ੌਜੀਆਂ ਦੇ ਕਬਜ਼ੇ ਵਿਚ ਹੋਣ ਦੀ ਖ਼ਬਰ ਸੁਣ ਕੇ ਸਦਮੇ ਵਿਚ ਉਨ੍ਹਾਂ ਦੀ ਦਾਦੀ ਦੀ ਮੌਤ ਹੋ ਗਈ ਸੀ।

Share Button

Leave a Reply

Your email address will not be published. Required fields are marked *

%d bloggers like this: