ਭਰੂਣ ਹੱਤਿਆ ਖਿਲਾਫ਼ ਖੇਡਿਆ ਨੁੱਕੜ ਨਾਟਕ

ਭਰੂਣ ਹੱਤਿਆ ਖਿਲਾਫ਼ ਖੇਡਿਆ ਨੁੱਕੜ ਨਾਟਕ

natkਤਲਵੰਡੀ ਸਾਬੋ, 25 ਮਈ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਜੌੜਕੀਆਂ ਦੇ ਐੱਫ ਐੱਸ ਡੀ ਸੀਨੀ. ਸੈਕੰ. ਸਕੂਲ ਦੇ ਵਿਹੜੇ ਵਿੱਚ ਪੀਪਲਜ਼ ਆਫ਼ ਪਟਿਆਲਾ ਵੱਲੋਂ ਭਰੂਣ ਹੱਤਿਆ ਵਿਸ਼ੇ ‘ਤੇ ਇੱਕ ਨੁੱਕੜ ਨਾਟਕ ਖੇਡਿਆ ਗਿਆ। ਇਹ ਨਾਟਕ ਸੱਤਪਾਲ ਭੰਗੂ ਅਤੇ ਟੀਮ ਦੁਆਰਾ ਪੇਸ਼ ਕੀਤਾ ਗਿਆ। ਇਸ ਨਾਟਕ ਰਾਹੀਂ ਭਰੂਣ ਹੱਤਿਆ ਨੂੰ ਰੋਕਣ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸੰਸਥਾ ਦੇ ਪ੍ਰਧਾਨ ਰਾਜਿੰਦਰ ਸਿੰਘ ਸਿੱਧੂ ਅਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ. ਫੌਜਾ ਸਿੰਘ ਧਾਲੀਵਾਲ ਨੇ ਕਿਹਾ ਕਿ ਦੇਸ਼ ਅੰਦਰ ਨਿਰੰਤਰ ਘਟਦੀ ਕੁੜੀਆਂ ਦੀ ਗਿਣਤੀ ਅੱਜ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਤੋਂ ਇਲਾਵਾ ਚੀਫ ਕੁਆਰਡੀਨੇਟਰ ਗੁਰਸੇਵਕ ਸਿੰਘ ਜਟਾਣਾ ਨੇ ਕਿਹਾ ਕਿ ਕੁੜੀਆਂ ਪ੍ਰਤੀ ਨਕਾਰਾਤਮਕ ਸੋਚ ਤਿਆਗਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਕਿ ਕੁੜੀਆਂ ਦੇ ਸੁਨਿਹਰੇ ਭਵਿੱਖ ਦੀ ਆਸ ਕੀਤੀ ਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇਕਬਾਲ ਸਿੰਘ ਬਰਾੜ, ਕੁਆਰਡੀਨੇਟਰ ਬਾਰੂ ਲਾਲ ਸ਼ਰਮਾ, ਹਰਪਾਲ ਸਿੰਘ ਸੀਂਗੋ ਮੰਡੀ ਅਤੇ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।

Share Button

Leave a Reply

Your email address will not be published. Required fields are marked *

%d bloggers like this: