ਆਰ ਐਸ ਐਸ ਦੇ ਪਰੋਗਰਾਮ ਵਿੱਚ ਗੁਰੂ ਦਾ ਸੱਚਾ ਸਿੱਖ ਸਮੂਲੀਅਤ ਨਾ ਕਰੇ: ਜਥੇਦਾਰ ਸਹਿਬਾਨ

ਆਰ ਐਸ ਐਸ ਦੇ ਪਰੋਗਰਾਮ ਵਿੱਚ ਗੁਰੂ ਦਾ ਸੱਚਾ ਸਿੱਖ ਸਮੂਲੀਅਤ ਨਾ ਕਰੇ: ਜਥੇਦਾਰ ਸਹਿਬਾਨ

ਬਠਿੰਡਾ/ ਤਲਵੰਡੀ ਸਾਬੋ (ਪਰਵਿੰਦਰ ਜੀਤ ਸਿੰਘ/ ਗੁਰਜੰਟ ਸਿੰਘ ਨਥੇਹਾ): ਆਰ ਐਸ ਐਸ ਪਿੱਛਲੇ ਸਮੇਂ ਤੋਂ ਸਿੱਖੀ ਦੇ ਨਿਆਰੇਪਣ ਨੂੰ ਖਤਮ ਕਰਕੇ ਬਰਾਹਮਣਵਾਦ ਵਿੱਚ ਰੱਲਗੱਡ ਕਰਨ ਦਾ ਲੁੱਕਵੇਂ ਰੂਪ ਵਿੱਚ ਪੂਰਾ ਯਤਨ ਕਰ ਰਹੀ ਹੈ ਅਤੇ ਹੁਣ ਮੋਦੀ ਰਾਜ਼ ਵਿੱਚ ਸਾਹਮਣੇ ਆਕੇ ਸਿੱਖਾਂ ਨੂੰ ਚਿੜਾਉਣ ਲੱਗ ਪਈ ਹੈ। ਸਿੱਖ ਧਰਮ ਵਿੱਚ ਇੰਨਾਂ ਸਿੱਖ ਵਿਰੋਧੀਆਂ ਦੀ ਦਖਲਅੰਦਾਜ਼ੀ ਕਦਾਚਿੱਤ ਬਰਦਾਸਤ ਨਹੀ ਕੀਤੀ ਜਾਵੇਗੀ ਇੰਨਾਂ ਵਿਚਾਰਾਂ ਦਾ ਪਰਗਟਾਵਾ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਅੱਜ ਪੰਥ ਵਲੋਂ ਸਾਜ਼ੇ ਸਿੰਘ ਸਹਿਬਾਨਾਂ ਭਾਈ ਧਿਆਨ ਸਿੰਘ ਮੰਡ ਕਾਰਜ਼ਕਾਰੀ ਜਥੇਦਾਰ ਅਕਾਲ ਤਖ਼ਤ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖ਼ਤ ਦਮਦਮਾ ਸਾਹਿਬ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਜਥੇਦਾਰ ਤਖਤ ਕੇਸਗੜ ਸਾਹਿਬ ਸਾਹਿਬ ਨੇ ਕੀਤਾ। ਉਨਾਂ ਕਿਹਾ ਕੇ ਆਰ ਐਸ ਐਸ ਨੂੰ ਜੇ ਸਿੱਖਾਂ ਨਾਲ ਕੋਈ ਹੇਜ਼ ਹੁੰਦਾ ਤਾਂ ਮੋਦੀ ਰਾਜ਼ ਵਿੱਚ ਉਹ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਮੂਲ ਸਥਾਨ ਹਰਿ ਕੀ ਪਉੜੀ ਹਰਿਦੁਆਰ ਸਿੱਖ ਪੰਥ ਦੇ ਹਵਾਲੇ ਕਰਦੀ ਤਾਂ ਕੇ ਉੱਥੇ ਗੁਰੂਘਰ ਉਸਰ ਸਕਦਾ ਸਜ਼ਾਵਾਂ ਪੂਰੀਆਂ ਕਰ ਚੁੱਕੇ ਲੰਬੇ ਸਮੇਂ ਤੋਂ ਜੇਲਾਂ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਵਾਉਂਦੀ ਤਾਂਕੇ ਰਹਿੰਦੀ ਆਰਜ਼ਾ ਉਹ ਆਪਣੇ ਘਰ ਪਰਿਵਾਰਾਂ ਵਿੱਚ ਗੁਜ਼ਾਰ ਸਕਦੇ। ਪੰਥ ਵਿਰੋਧੀ ਗਤੀਵਿਧੀਆਂ ਕਾਰਣ ਹੀ ਅਕਾਲ ਤਖਤ ਸਾਹਿਬ ਤੋਂ ਆਰ ਐਸ ਐਸ ਜਥੇਬੰਦੀ ਖਿਲਾਫ ਹੁਕਮਨਾਮਾ ਜਾਰੀ ਹੋਇਆ ਸੀ ਪਰ ਅੱਜ ਫਿਰ ਸੌਦਾ ਅਸਾਧ ਤੇ ਜਾਰੀ ਹੋਏ ਹੁਕਮਨਾਮੇ ਵਾਂਗ ਸਰਕਾਰੀ ਜਥੇਦਾਰ ਫਿਰ ਪਿੱਛੇ ਹਟਦੇ ਮੁੱਕਰਦੇ ਨਜ਼ਰ ਆ ਰਹੇ ਹਨ।
ਇੱਥੋਂ ਤੱਕ ਕੇ ਇਕਬਾਲ ਸਿੰਘ ਪਟਨਾਂ ਸਾਹਿਬ ਵਾਲਾ ਉਥੇ ਮੁੱਖ ਮਹਿਮਾਨ ਬਣਕੇ ਜਾ ਰਿਹਾ ਹੈ ਸਮੁੱਚੇ ਪੰਥ ਨੂੰ ਇੰਨਾਂ ਕੌਮ ਘਾਤੀਆਂ ਦਾ ਜ਼ਬਰਦਸਤ ਵਿਰੋਧ ਕਰਨਾ ਚਾਹੀਦਾ ਹੈ। ਇਹ ਸਿੱਖ ਵਿਰੋਧੀ ਆਰ ਐਸ ਐਸ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਮਨਾਉਣ ਦਾ ਦਿਖਾਵਾ ਕਰਕੇ ਸਿੱਖ ਪੰਥ ਵਿੱਚ ਵੱਡੀ ਪੱਧਰ ਤੇ ਘੁਸਪੈਠ ਕਰਨਾ ਚਹੁੰਦੀ ਹੈ। ਇਸ ਲਈ ਸਮੂੰਹ ਗੁਰੂ ਕੇ ਸਿੱਖ ਇਨਾਂ ਦੀ ਚਾਲ ਨੂੰ ਪਹਿਚਾਣੇ ਅਤੇ ਇੰਨਾਂ ਵਲੋਂ ਦਿੱਲੀ ਵਿਖੇ 25 ਅਕਤੂਬਰ ਨੂੰ ਕਰਵਾਏ ਜਾ ਰਹੇ ਸਮਾਗਮ ਵਿੱਚ ਕੋਈ ਵੀ ਸੱਚਾ ਸਿੱਖ ਸ਼ਿਰਕਤ ਨਾ ਕਰੇ ਅਤੇ ਗੁਰੂ ਵਲੋਂ ਬਖਸ਼ੇ ਆਪਣੇ ਖਾਲਸਾਈ ਨਿਆਰੇਪਣ ਨੂੰ ਕਾਇਮ ਰੱਖੇ ਸਿੱਖ ਵਿਰੋਧੀ ਆਰ ਐਸ ਐਸ 25 ਵਾਲੇ ਪਰੋਗਰਾਮ ਖਿਲਾਫ ਤਿਹਾੜ ਜੇਲ ਵਿੱਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਅਕਾਲ ਤਖ਼ਤ ਸਾਹਿਬ ਪਹਿਲਾ ਹੀ ਬਿਆਨ ਜਾਰੀ ਕਰ ਚੁੱਕੇ ਹਨ।

Share Button

Leave a Reply

Your email address will not be published. Required fields are marked *

%d bloggers like this: