ਨਿੱਕਰਧਾਰੀਆਂ ਦੀ ਜੱਥੇਬੰਦੀ ਦੇ ਪ੍ਰੋਗਰਾਮ ਵਿੱਚ ਜਾਣ ਵਾਲੇ ਅਖੌਤੀ ਸਿੱਖ ਆਗੂਆਂ ਦਾ ਬਾਈਕਾਟ ਕਰੇ ਸਿੱਖ ਸਮਾਜ

ਨਿੱਕਰਧਾਰੀਆਂ ਦੀ ਜੱਥੇਬੰਦੀ ਦੇ ਪ੍ਰੋਗਰਾਮ ਵਿੱਚ ਜਾਣ ਵਾਲੇ ਅਖੌਤੀ ਸਿੱਖ ਆਗੂਆਂ ਦਾ ਬਾਈਕਾਟ ਕਰੇ ਸਿੱਖ ਸਮਾਜ

ਨਿੱਕਰਧਾਰੀਆਂ ਦੀ ਜੱਥੇਬੰਦੀ ਦੇ ਪ੍ਰੋਗਰਾਮ ਵਿੱਚ ਜਾਣ ਵਾਲੇ ਅਖੌਤੀ ਸਿੱਖ ਆਗੂਆਂ ਦਾ ਬਾਈਕਾਟ ਕਰੇ ਸਿੱਖ ਸਮਾਜਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਆਰ ਐਸ ਐਸ ਵਿਰੁੱਧ ਪੂਰੇ ਭਾਰਤ ’ਚ ਅੰਦੋਲਨ ਦੇ ਐਲਾਨ ਕਰਦਿਆਂ ਕਿਹਾ ਕਿ ਆਰ ਐਸ ਐਸ ਖਿਲਾਫ਼ ਸਾਡੀ ਲੜਾਈ ਸੰਵਿÎਧਾਨਕ ਅਜ਼ਾਦੀ ਦੀ ਹੈ, ਜੋ ਇਨ੍ਹਾਂ ਦੇ ਡੰਡੇ ਅਧੀਨ ਕੁਚਲੀ ਜਾ ਰਹੀ ਹੈ, ਜਿਸ ਦਾ ਨਿਸ਼ਾਨਾ ਸਿੱਖ, ਦਲਿਤ, ਪੱਛੜੇ ਆਦਿਵਾਸੀ, ਇਸਾਈ ਤੇ ਮੁਸਲਮਾਨ ਬਣ ਰਹੇ ਹਨ। ਇਨ੍ਹਾਂ ਸਾਰਿਆਂ ਨਾਲ ਸਾਂਝ ਪਾ ਕੇ ਇਸ ਅੰਦੋਲਨ ਦੀ ਅਗਵਾਈ ਕਰਨ ਦੇ ਲਈ ਵਚਨਬੱਧ ਹਾਂ ਤੇ ਸਮੂਹ ਪੰਥ ਨੂੰ ਸੱਦਾ ਦਿੰਦੇ ਹਾਂ ਕਿ ਗੁਰੂ ਨਾਨਕ ਦੀ ਵਿਚਾਰਧਾਰਾ ’ਤੇ ਚਲਦਿਆਂ ਤੇ ਸਰਬੱਤ ਦੇ ਭਲੇ ਦਾ ਸਿਧਾਂਤ ਬੁਲੰਦ ਕਰਦਿਆਂ ਬੇਗਮਪੁਰਾ ਤੇ ਹਲੇਮੀ ਰਾਜ ਵਲ ਵਧੀਏ ਅਤੇ ਮਨੂੰਵਾਦੀ ਸਿਸਟਮ ਨੂੰ ਰੱਦ ਕਰੀਏ ਜੋ ਆਰ ਐਸ ਐਸ ਸਾਡੇ ’ਤੇ ਥੋਪਣਾ ਚਾਹੁੰਦੀ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਰਮਿੰਦਰਪਾਲ ਸਿੰÎਘ ਖਾਲਸਾ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਦਮਦਮਾ ਸਾਹਿਬ, ਸੁਖਦੇਵ ਸਿੰਘ ਭੌਰ ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ, ਸੁਰਿੰਦਰਪਾਲ ਸਿੰਘ ਗੋਲਡੀ ਸੀਨੀਅਰ ਮੀਤ ਪ੍ਰਧਾਨ, ਪ੍ਰੋ. ਬਲਵਿੰਦਰਪਾਲ ਸਿੰਘ ਸਕੱਤਰ ਜਨਰਲ ,ਜੱਥੇਦਾਰ ਜਗਜੀਤ ਸਿੰਘ ਗਾਬਾ ਨੇ ਕਿਹਾ ਕਿ ਹੁਣੇ ਜਿਹੇ ਦਿੱਲੀ ਦੇ ਤਾਲ ਕਟੋਰਾ ਸਟੇਡੀਅਮ ਵਿੱਚ 25 ਅਕਤੂਬਰ ਨੂੰ ਆਰਐੱਸਐੱਸ ਦੀ ਸਰਪ੍ਰਸਤੀ ਹੇਠ ਰਾਸ਼ਟਰੀ ਸਿੱਖ ਸੰਗਤ ਵੱਲੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ 350 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਦਾ ਖਾਲਸਾ ਪੰਥ ਨੂੰ ਗੱਜ ਵਜਕੇ ਬਾਈਕਾਟ ਕਰਨਾ ਚਾਹੀਦਾ ਹੈ ਤੇ ਜੋ ਸਿੱਖ ਜਾਂ ਸਿੱਖ ਲੀਡਰ ਤੇ ਗਿਆਨੀ ਇਕਬਾਲ ਸਿੰਘ ਵਰਗੇ ਅਖੌਤੀ ਸਿੰਘ ਸਾਹਿਬਾਨ ਇਸ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ, ਉਨ੍ਹਾਂ ਦਾ ਪੰਥ ਬਾਈਕਾਟ ਕਰੇ। ਉਨ੍ਹਾਂ ਕਿਹਾ ਕਿ ਆਰ ਐਸ ਐਸ ਇਸ ਸਮਾਗਮ ਰਾਹÄ ਸਿੱਖ ਪੰਥ ਨੂੰ ਦਲਿਤਾਂ ਤੇ ਮੁਸਲਮਾਨਾਂ ਖਿਲਾਫ ਵਰਤਨਾ ਚਾਹੁੰਦੀ ਹੈ ਤੇ ਸਿੱਖ ਕੌਮ ਦੀ ਵੱਖਰੇ ਵਜੂਦ ਨੂੰ ਖਤਮ ਕਰਨਾ ਚਾਹੁੰਦੀ ਹੈ। ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਰਐਸਐਸ ਦਾ ਕਬਜ਼ਾ ਹੋ ਚੁੱਕਾ ਹੈ। ਆਰਐਸਐਸ ਦਾ ਅਗਲਾ ਨਿਸ਼ਾਨਾ ਸ੍ਰੋਮਣੀ ਕਮੇਟੀ ਤੇ ਕਬਜ਼ਾ ਕਰਨਾ ਹੈ। ਅਗਲੀਆਂ ਚੋਣਾਂ ਬਾਦਲ ਦਲ ਤੇ ਆਰਐਸਐਸ ਦੇ ਬਣਾਏ ਨਕਲੀ ਸਿੱਖ ਚੋਣਾਂ ਲੜਨਗੇ। ਉਨ੍ਹਾਂ ਕਿਹਾ ਕਿ ਸਾਡੇ ਗੁਰਧਾਮ , ਸਾਡਾ ਸਭਿਆਚਾਰ, ਸਾਡੀ ਬੋਲੀ ਇਹਨਾਂ ਦੇ ਨਿਸ਼ਾਨੇ ’ਤੇ ਹੈ, ਕਿਉਂਕਿ ਪੰਜਾਬ ਵਿਚ ਆਰ ਐਸ ਐਸ ਦੀ ਸਾਜ਼ਿਸ਼ ਅਧੀਨ ਮੋਦੀ ਸਰਕਾਰ ਵੱਲੋਂ ਪੰਜਾਬ ਉੱਪਰ ਹਿੰਦੀ ਬੋਲੀ ਥੋਪੀ ਜਾ ਰਹੀ ਹੈ। ਇਸ ਸੰਬੰਧੀ ਕੈਪਟਨ ਸਰਕਾਰ ਨੂੰ ਸੁਚੇਤ ਰਹਿਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸੌਦੇ ਸਾਧ ਨਾਲ ਗਠਜੋੜ ਤੋਂ ਬਾਅਦ ਇਹ ਬਾਦਲ ਦਲ ਦੀ ਪੰਥ ਨਾਲ ਕੀਤੀ ਵੱਡੀ ਗਦਾਰੀ ਹੈ। ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਸੰਨ 2004 ਵਿੱਚ ਆਰ ਐਸ ਐਸ ਦੇ ਬਾਈਕਾਟ ਲਈ ਹੁਕਮਨਾਮਾ ਜਾਰੀ ਕੀਤਾ ਸੀ, ਪਰ ਬਾਦਲ ਨਾਲ ਆਰ ਐਸ ਐਸ ਤੇ ਭਾਜਪਾ ਨਾਲ ਸਾਂਝ ਰੱਖ ਕੇ ਅਕਾਲ ਤਖ਼ਤ ਤੇ ਗੁਰੂ ਪੰਥ ਨੂੰ ਚੁਣੌਤੀ ਦੇ ਰਿਹਾ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਿਆਨ ਕਿ ਕੋਈ ਅਕਾਲੀ ਆਰ ਐਸ ਐਸ ਦੇ ਸਮਾਗਮਾਂ ਵਿਚ ਨਹੀਂ ਜਾਏਗਾ ਜੋ ਜਾਏਗਾ ਅਕਾਲੀ ਦਲ ਵਿਚੋਂ ਬਾਹਰ ਹੋਵੇਗਾ। ਸੁਖਬੀਰ ਦਾ ਇਹ ਬਿਆਨ ਸਿੱਖ ਕੌਮ ਨਾਲ ਫਰਾਡ ਹੈ। ਜੇ ਸੁਖਬੀਰ ਸੱਚਾ ਹੁੰਦਾ ਤਾਂ ਭਾਜਪਾ ਤੇ ਆਰ ਐਸ ਐਸ ਨਾਲੋਂ ਨਾਤਾ ਤੋੜ ਲੈਂਦਾ ਤੇ ਆਰ ਐਸ ਐਸ ਵੱਲੋਂ ਦਲਿਤਾਂ ਤੇ ਮੁਸਲਮਾਨਾਂ ’ਤ ਕੀਤੀ ਜਾ ਰਹੀ ਗੰੁਡਾਗਰਦੀ ਦਾ ਵਿਰੋਧ ਕਰਦਾ। ਉਨ੍ਹਾਂ ਨੇ ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਗਿਆਨੀ ਗੁਰਬਚਨ ਸਿੰਘ ’ਤੇ ਤਿੱਖੇ ਵਾਰ ਕਰਦਿਆਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਵਾਰ ਵਾਰ ਆਰਐਸ ਐਸ ਬਾਰੇ ਬਿਆਨ ਆਪਣੇ ਨਾਗਪੁਰੀ ਪ੍ਰਭੂਆਂ ਤੇ ਆਪਣੇ ਮਾਲਕਾਂ ਬਾਦਲਾਂ ਦੇ ਕਹਿਣ ਤੇ ਬਦਲ ਰਿਹਾ ਹੈ। ਅਕਾਲ ਤਖਤ ਦਾ ਪੁਜਾਰੀ ਜੋ ਆਪਣੀ ਜ਼ਮੀਰ ਨੂੰ ਭਗਵਾਂ ਤਿਲਕ ਲਾਈ ਬੈਠਾ ਹੈ, ਦਾ ਕਹਿਣਾ ਹੈ ਕਿ ਆਰਐਸਐਸ ਦੇ ਬਾਈਕਾਟ ਦਾ ਹੁਕਮਨਾਮਾ ਜਾਰੀ ਨਹੀਂ ਹੋਇਆ। ਗੁਰਬਚਨ ਸਿੰਘ ਦਾ ਸੌਦੇ ਬਾਬੇ ਦੇ ਮੱਸਲੇ ਵਾਂਗ ਆਰ ਐਸ ਐਸ ਸੰਬੰਧੀ ਹੋਏ ਹੁਕਮਨਾਮੇ ਬਾਰੇ ਝੂਠ ਬੋਲਣਾ ਤੇ ਕੁਫਰ ਤੋਲਨਾ ਇਸ ਗੱਲ ਦਾ ਪ੍ਰਗਟਾਵਾ ਹੈ ਕਿ ਗੁਰਬਚਨ ਸਿੰਘ ਨੇ ਖਾਲਸਾ ਪੰਥ ਦੀ ਪਹਿਰੇਦਾਰੀ ਕਰਨ ਦੀ ਥਾਂ ਆਪਣੀ ਜ਼ਮੀਰ ਬਾਦਲ ਪਰਿਵਾਰ ਤੇ ਨਾਗਪੁਰ ਦੇ ਤਿਲਕਧਾਰੀਆਂ ਨੂੰ ਵੇਚੀ ਹੋਈ ਹੈ। ਇਸ ਝੂਠੇ ਤੇ ਗੁਰਬਾਣੀ ਅਨੁਸਾਰ ਮਨਮੁੱਖ ਵਿਅਕਤੀ ਗਿਆਨੀ ਗੁਰਬਚਨ ਸਿੰਘ ਦੇ ਅਖੌਤੀ ਹੁਕਮਨਾਮੇ ਰੱਦ ਕਰਕੇ ਖਾਲਸਾ ਪੰਥ ਨੂੰ ਗੁਰੂ ਲਿਵ ਵਿਚ ਰਹਿ ਕੇ ਆਪਣੇ ਅੰਦਰ ਅਕਾਲ ਤਖਤ ਸਮੋ ਕੇ ਆਰਐਸਐਸ ਵਿਰੁਧ ਪੂਰੇ ਭਾਰਤ ਦੇ ਲੋਕਾਂ ਦੀ ਅਗਵਾਈ ਕਰਨੀ ਚਾਹੀਦੀ ਹੈ ਜੋ ਆਰਐਸਐਸ ਦੇ ਸਤਾਏ ਹੋਏ ਹਨ। ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀ ਆਰ.ਐਸ.ਐਸ. ਨੂੰ ਨੱਥ ਪਾਉਣ ਦਾ ਇਕੋ ਇਕ ਰਾਹ ਗੁਰੂਆਂ ਦੀ ਸੋਚ ਅਨੁਸਾਰੀ ਇਹ ਹੈ ਕਿ ਬਾਦਲ ਦਲ ਨੂੰ ਪੰਜਾਬ ਵਿਚ ਕਦੇ ਵੀ ਸੱਤਾ ਨਾ ਦਿਤੀ ਜਾਵੇ। ਇਸ ਲਈ ਜਰੂਰੀ ਹੈ ਕਿ ਭਾਰਤ ਵਿਚ ਸਿੱਖਾਂ . ਮੁਸਲਮਾਨਾਂ ,ਈਸਾਈਆਂ,ਦਲਿਤਾਂ ,ਦਬੇ ਕੁਚਲਿਆਂ ਪਛੜਿਆਂ ਤੇ ਰਾਜਾਂ ਦੀ ਖੁਦਮੁਖਤਿਆਰੀ ਵਾਲੀ ਸੋਚ ਰਖਣ ਵਾਲਿਆਂ ਦਾ ਫਰੰਟ ਬਣਾਇਆ ਜਾਵੇ ,ਜਿਸਦੀ ਸ਼ੁਰੂਆਤ ਪੰਜਾਬ ਵਿਚੋਂ ਕੀਤੀ ਜਾਵੇ।
ਇਸ ਕਾਨਫਰੰਸ ਵਿਚ ਦਵਿੰਦਰ ਸਿੰਘ, ਮੋਹਨ ਸਿੰਘ ਸਹਿਗਲ, ਸੰਤੋਖ ਸਿੰਘ ਦਿੱਲੀ ਪੇਂਟ, ਰਛਪਾਲ ਸਿੰਘ, ਪੰਥਕ ਤਾਲਮੇਲ ਸੰਗਠਨ, ਹਰਪਿ੍ਰਤਪਾਲ ਸਿੰਘ ਮੀਤ ਪ੍ਰਧਾਨ ਤਿਰਛੀ ਨਜ਼ਰ, ਪਿ੍ਰਤਪਾਲ ਸਿੰਘ ਮੀਤ ਪ੍ਰਧਾਨ, ਕਮਲ ਚਰਨਜੀਤ ਸਿੰਘ ਹੈਪੀ ਜਨਰਲ ਸੈਕਟਰੀ, ਅਰਿੰਦਰਜੀਤ ਸਿੰਘ ਚੱਡਾ ਹਰਦੇਵ ਸਿੰਘ ਗਰਚਾ, ਪਿ੍ਰਤਪਾਲ ਸਿੰਘ ਅੰਮ੍ਰਿਤਸਰ,ਬਲਦੇਵ ਸਿੰਘ ਬੱਲ, ਮਹਿੰਦਰ ਸਿੰਘ ਚਮਕ, ਹਰਭਜਨ ਸਿੰਘ ਬੈਂਸ, ਸੰਦੀਪ ਸਿੰਘ ਚਾਵਲਾ, ਗੌਰਵਪ੍ਰੀਤ ਸਿੰਘ ਚਾਵਲਾ, ਹਰਜੀਤ ਸਿੰਘ ਬਾਵਾ, ਕੁਲਦੀਪ ਸਿੰਘ ਕੁੱਕੀ ਆਦਿ ਸ਼ਾਮਲ ਸਨ।

Share Button

Leave a Reply

Your email address will not be published. Required fields are marked *

%d bloggers like this: