ਸਿੰਗਲ ਟ੍ਰੈਕ ‘4 ਲਾਮਾ’ ਤੋਂ ਬੇਹੱਦ ਉਮੀਦਾਂ: ਗੀਤਕਾਰ ਅਵੀ ਸੈਂਪਲਾ

ਸਿੰਗਲ ਟ੍ਰੈਕ ‘4 ਲਾਮਾ’ ਤੋਂ ਬੇਹੱਦ ਉਮੀਦਾਂ: ਗੀਤਕਾਰ ਅਵੀ ਸੈਂਪਲਾ

ਦੋਸਤੋ ਅੱਜ-ਕੱਲ ਆਪਾਂ ਹਰ ਰੋਜ਼ ਹੀ ਬਹੁਤ ਧੂਮ-ਧੜੱਕੇ ਅਤੇ ਕੰਨਾਂ ਨੂੰ ਪਰਿਸ਼ਾਨ ਕਰਨ ਵਾਲਾ ਸੰਗੀਤ ਸੁਣਦੇ ਹਾਂ ਉਹ ਸੰਗੀਤ ਨੂੰ ਸੁਣਨਾ ਆਪਣਾ ਕੋਈ ਸ਼ੌਕ ਨਹੀਂ ਹੈ, ਮੈਂ ਸਮਝਦਾ ਹਾਂ ਉਹ ਆਪਣੀ ਮਜਬੂਰੀ ਹੈ ਕਿਉਕਿ ਆਪਾਂ ਕਿਸੇ ਵੀ ਪ੍ਰੋਗਰਾਮ ਤੇ ਜਾਂਦੇ ਹਾਂ ਉਥੇ ਕੰਨਾਂ ਅਤੇ ਰੂਹ ਨੂੰ ਸਕੂਨ ਦੇਣ ਦੀ ਬਜਾਏ ਕੰਨ ਪਾੜਵੇਂ ਬੋਲਾਂ ਨੂੰ ਸੁਣਨਾ ਪੈਂਦਾ ਹੈ, ਕਈ ਵਾਰ ਤਾਂ ਇੰਨੀਂ ਘਟੀਆ ਸ਼ਬਦਾਵਲੀ ਹੁੰਦੀ ਹੈ ਕਿ ਸੁਣਨ ਵਿੱਚ ਵੀ ਸ਼ਰਮ ਮਹਿਸੂਸ ਹੁੰਦੀ ਹੈ ਕਿਤੇ ਟਕੂਏ, ਗੰਡਾਸੇ, ਪਿਸਟਲ, ਰਿਵਾਲਵਰ, ਰਾਇਫ਼ਲਾਂ, ਕਰਪਾਨਾਂ, ਬੇਸਵਾਲ, ਚੀਜ਼ੀਆਂ, ਪਟੋਲੇ, ਮਾਲ ਹੋਰ ਪਤਾ ਨੀ ਕੀ-ਕੀ ਇਸਤੇਮਾਲ ਕਰਕੇ ਉਹ ਗਾਇਕ ਪੰਜਾਬੀ ਸੱਭਿਆਚਾਰ ਦਾ ਬੇੜਾ ਬਿਲਕੁਲ ਹੀ ਗਰਕ ਕਰਨ ਤੇ ਤੁਲੇ ਹੋਏ ਹਨ, ਪਰ ਇੰਨਾਂ ਗਾਇਕਾਂ ਨੇ ਸ਼ਰਮ ਲਾ ਕਿ ਟੰਗਣੀ ‘ਤੇ ਟੰਗੀ ਹੋਈ ਹੈ ਬਿਲਕੁਲ ਵੀ ਫ਼ਿਕਰ ਨਹੀਂ ਕਰਦੇ, ਪਰ ਮੈਂ ਉਨਾਂ ਗਾਇਕਾ ਜਾਂ ਗੀਤਕਾਰਾਂ ਨੂੰ ਪੰਜਾਬੀ ਹੋਣ ਦਾ ਅਹੁੱਦਾ ਹੀ ਨਹੀਂ ਦਿੰਦਾ ਕਿਉਂਕਿ ਉਨਾਂ ਦੀ ਇਸ ਲਾਪਰਵਾਹੀ ਨਾਲ ਕਿੰਨੀਆਂ ਭੈਣਾ ਦੇ ਵੀਰ, ਕਿੰਨੀਆਂ ਮਾਵਾਂ ਦੇ ਪੁੱਤ, ਕਿੰਨੀਆਂ ਪਤਨੀਆਂ ਦੇ ਪਤੀ ਇਸ ਫੁਕਰੇ ਗੀਤਾਂ ਦੇ ਫੁਕਰਪੁਣੇ ਵਿੱਚ ਅਤੇ ਨਸ਼ੇ ਦੀ ਲੋਰ ਵਿੱਚ ਆ ਕਿ ਕਿੰਨੇ ਘਰ ਤਬਾਹ ਕਰ ਚੁੱਕੇ ਹਨ ਇਸ ਦਾ ਸਾਇਦ ਇੰਨਾਂ ਗਾਇਕਾਂ ਜਾਂ ਗੀਤਕਾਰਾਂ ਨੂੰ ਅੰਦਾਜ਼ਾ ਵੀ ਨਹੀਂ ਹੋਣਾ, ਪਰ ਦੋਸਤੋ ਇਸ ਦੇ ਉਲਟ ਕਈ ਗਾਇਕ ਅਤੇ ਗੀਤਕਾਰ ਵੀਰ ਇਸ ਤਰਾਂ ਦੇ ਵੀ ਹਨ ਜਿੰਨਾਂ ਦਾ ਮਕਸਦ ਸਿਰਫ਼ ਇਕੋ ਹੀ ਹੈ ਕਿ ਦਰਸ਼ਕਾਂ ਦੇ ਮੰਨੋਰੰਜਨ ਦੇ ਨਾਲ-ਨਾਲ ਕੁਝ ਇੰਨਾਂ ਗੀਤਾਂ ਰਾਹੀ ਕੋਈ ਐਸਾ ਸੁਨੇਹਾ ਦਿੱਤਾ ਜਾਵੇ ਜਿਸ ਨਾਲ ਕਈ ਨੌਜਵਾਨ ਮੁੰਡੇ-ਕੁੜੀਆਂ ਦੀ ਜ਼ਿੰਦਗੀ ਹੀ ਬਦਲ ਜਾਵੇ। ਇਸੇ ਹੀ ਲੜੀ ਤਹਿਤ ਅੱਜ ਮੈਂ ਜਿਸ ਗੀਤਕਾਰ ਵੀਰ ਦੀ ਗੱਲ ਕਰਨ ਜਾ ਰਿਹਾ ਹਾਂ ਉਸ ਨੇ ਅੱਜ ਤੱਕ ਜੋ ਵੀ ਲਿਖਿਆ ਇੰਨਾਂ ਫੁਕਰੇ ਗੀਤਾਂ ਤੋਂ ਆਪਣੀ ਕਲਮ ਨੂੰ ਕੋਹਾਂ ਦੂਰ ਹੀ ਰੱਖਿਆ ਹੈ ਜੀ ਦੋਸਤੋ ਮੈਂ ਗੱਲ ਕਰਨ ਜਾ ਰਿਹਾ ਹਾਂ ਸੱਤ ਸੰਮੁਦਰੋਂ ਪਾਰ ਵਿਦੇਸ਼ਾ ਦੀ ਧਰਤੀ ਤੇ ਰਹਿ ਰਹੇ ਨੌਜਵਾਨ ਗੀਤਕਾਰ ਅਵੀ ਸੈਂਪਲਾ ਦੀ। ਆਪਣੇ ਪਹਿਲੇ ਮਾਰਕੀਟ ਵਿੱਚ ਚੱਲ ਰਹੇ ਸੁਪਰਹਿੱਟ ਗੀਤ ਗਾਇਕ ਜੱਸ ਸਿੱਧੂ ਦੀ ਅਵਾਜ਼ ਵਿੱਚ ਰਿਕਾਰਡ ਹੋਇਆ ਗੀਤ ‘ਅਲਾਰਮ’ ਅਤੇ ਗਾਇਕਾ ਪ੍ਰੀਤ ਲਾਲੀ ਦਾ ‘ਲੰਮੀ ਗੁੱਤ’ ਦੀ ਅਪਾਰ ਸਫ਼ਲਤਾ ਤੋਂ ਬਾਅਦ ਇੰਨੀ ਦਿਨੀਂ ਆਪਣੀ ਕਮਲ ਦੁਆਰਾ ਲਿਖਿਆ ਇਕ ਹੋਰ ਬਹੁਤ ਖੂਬਸੂਰਤ ਗੀਤ ‘4 ਲਾਮਾ’ ਗਾਇਕਾ ਪ੍ਰੀਤ ਲਾਲੀ ਦੀ ਅਵਾਜ਼ ਵਿੱਚ ਲੈਕੇ ਇਕ ਵਾਰ ਫਿਰ ਸਰੋਤਿਆਂ ਦੇ ਸਨਮੁੱਖ ਹੋ ਰਹੇ ਹਨ। ਗੀਤ ਸੰਬੰਧੀ ਵਿਸ਼ੇਸ਼ ਗੱਲਬਾਤ ਦੌਰਾਨ ਗੀਤਕਾਰ ਅਵੀ ਸੈਂਪਲਾ ਨੇ ਦੱਸਿਆ ਕਿ ਇਹ ਗੀਤ ਇਕ ਪਰਿਵਾਰਿਕ ਗੀਤ ਹੈ ਅਤੇ ਇਸ ਗੀਤ ਨੂੰ ਨਾਮਵਰ ਕੰਪਨੀ ਦੇ ਬੈਨਰ ਹੇਠ ਬਹੁਤ ਜਲਦ ਰਿਲੀਜ਼ ਕੀਤਾ ਜਾ ਰਿਹਾ ਹੈ ਅਤੇ ਸੰਗੀਤ ਦੀਆਂ ਰਸਭਰੀਆਂ ਧੁਨਾ ਨਾਲ ਪ੍ਰਸਿੱਧ ਸੰਗੀਤਕਾਰ ਵਿਕਟਰ ਕੰਬੋਜ਼ ਨੇ ਸ਼ਿੰਗਾਰਿਆ ਹੈ। ਉਨਾਂ ਅੱਗੇ ਕਿਹਾ ਕਿ ਬਹੁਤ ਜਲਦ ਇਸ ਗੀਤ ਦਾ ਵੀਡੀਓ ਤਿਆਰ ਕਰ ਰਹੇ ਹਾਂ ਜੋ ਕੁਝ ਹੀ ਦਿਨਾਂ ਦੇ ਅੰਦਰ ਹੀ ਤਿਆਰ ਹੋ ਜਾਵੇਗਾ ਜਿਸ ਨੂੰ ਸਰੋਤੇ ਪੰਜਾਬੀ ਦੇ ਵੱਖ-ਵੱਖ ਚੈਨਲਾਂ ‘ਤੇ ਅਨੰਦ ਮਾਣ ਸਕਣਗੇ। ਇਸ ਗਾਇਕੀ ਦੇ ਖੇਤਰ ਵਿੱਚ ਜਿਥੇ ਇਸ ਗੀਤਕਾਰ ਨੌਜਵਾਨ ਨੂੰ ਸਰੋਤਿਆਂ ਦਾ ਅਥਾਹ ਪਿਆਰ ਮਿਲ ਚੁੱਕਾ ਹੈ ਉਥੇ ਆਪਣੇ ਬਹੁਤ ਹੀ ਗਰੀਬੀ ਦੋਸਤ ਗਾਇਕ ਜੱਸ ਸਿੱਧੂ, ਬਰਾੜ ਆਕਲੰਡ ਵਾਲਾ ਅਤੇ ਸੰਗੀਤਕ ਪੱਤਰਕਾਰ ਗੁਲਜ਼ਾਰ ਮਦੀਨਾ ਦਾ ਅਹਿਮ ਯੋਗਦਾਨ ਮੰਨਦਾ ਹੈ ਜਿੰਨਾਂ ਦਾ ਪੂਰਨ ਸਹਿਯੋਗ ਮਿਲਦਾ ਹੈ। ਉਨਾਂ ਇਸ ਗੀਤ ਤੋਂ ਢੇਰ ਸਾਰੀਆਂ ਉਮੀਦਾਂ ਲਾਈਆਂ ਹਨ ਕਿ ਜਿਸ ਤਰਾਂ ਮੇਰੇ ਲਿਖੇ ਪਹਿਲੇ ਗੀਤਾਂ ਨੂੰ ਸਰੋਤਿਆਂ ਨੇ ਖਿੜੇ ਮੱਥੇ ਕਬੂਲ ਕੀਤਾ ਹੈ ਉਸੇ ਤਰਾਂ ਇਹ ‘4 ਲਾਮਾ’ ਗੀਤ ਵੀ ਸਰੋਤਿਆ ਦੀ ਜੁਬਾਨ ਤੇ ਚੜੇਗਾ। ਮੈਂ ਦੁਆ ਕਰਦਾ ਹਾਂ ਕਿ ਮਾਲਿਕ ਇਸ ਗੱਭਰੂ ਨੂੰ ਹਮੇਸ਼ਾ ਖੁਸ਼ ਰੱਖੇ ਅਤੇ ਜੋ ਦਿਲ ਵਿੱਚ ਸੁਪਨੇ ਸੰਝੋਈ ਬੈਠਾ ਹੈ ਉਨਾਂ ਨੂੰ ਜਲਦ ਪੂਰਾ ਕਰ ਦੇਣ।

Share Button

Leave a Reply

Your email address will not be published. Required fields are marked *

%d bloggers like this: