ਮੈ ਨਹੀ ਮੰਨਦੀ ਅਖੌਤੀ ਜਥੇਦਾਰਾਂ ਨੂੰ, ਨਾ ਹੀ ਉਨ੍ਹਾਂ ਸਾਹਮਣੇ ਪੇਸ਼ ਹੋਵਾਂਗੀ: ਬੀਬੀ ਜਗੀਰ ਕੌਰ

ਮੈ ਨਹੀ ਮੰਨਦੀ ਅਖੌਤੀ ਜਥੇਦਾਰਾਂ ਨੂੰ, ਨਾ ਹੀ ਉਨ੍ਹਾਂ ਸਾਹਮਣੇ ਪੇਸ਼ ਹੋਵਾਂਗੀ: ਬੀਬੀ ਜਗੀਰ ਕੌਰ

ਮੈ ਨਹੀ ਮੰਨਦੀ ਅਖੌਤੀ ਜਥੇਦਾਰਾਂ ਨੂੰ, ਨਾ ਹੀ ਉਨ੍ਹਾਂ ਸਾਹਮਣੇ ਪੇਸ਼ ਹੋਵਾਂਗੀ ਮੈ ਨਹੀ ਮੰਨਦੀ ਅਖੌਤੀ ਜਥੇਦਾਰਾਂ ਨੂੰ ਅਤੇ ਨਾ ਹੀ ਉਨ੍ਹਾਂ ਦੇ ਸਾਹਮਣੇ ਪੇਸ਼ ਹੋਵਾਂਗੀ। ਇਹਨਾਂ ਗੱਲ੍ਹਾਂ ਦਾ ਪ੍ਰਗਟਾਵਾ ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਐਸ.ਜੀ.ਪੀ.ਸੀ ਦੀ ਸਾਬਕਾ ਪ੍ਰਧਾਨ ਅਤੇ ਮੈਂਬਰ ਐਸ.ਜੀ.ਪੀ.ਸੀ ਬੀਬੀ ਜਗੀਰ ਕੌਰ ਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਕਾਬਲੇਗੌਰ ਹੈ ਕਿ ਬੀਤੇ ਦਿਨ ਮੁਤਵਾਜ਼ੀ ਜਥੇਦਾਰਾਂ ਵੱਲੋਂ ਬੀਬੀ ਜਗੀਰ ਕੌਰ ਨੂੰ ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਲਈ ਕਿਹਾ ਸੀ ਕਿਊਂਕਿ ਬੀਬੀ ਉਤੇ ਆਪਣੀ ਧੀ ਨੂੰ ਮਰਵਾਉਣ ਦੇ ਦੋਸ਼ ਹਨ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਅਖੌਤੀ ਜਥੇਦਾਰ ਪੰਜ ਸਤ ਹਜਾਰ ਦਾ ਇਕੱਠ ਕਰਕੇ ਆਪਣੇ ਆਪ ਨੂੰ ਤਖਤਾਂ ਦੇ ਜਥੇਦਾਰ ਅਖਵਾ ਰਹੇ ਹਨ ਮੈ ਇਹਨਾਂ ਦੇ ਸਾਹਮਣੇ ਕਦੇ ਵੀ ਪੇਸ਼ ਨਹੀ ਹੋਵਾਂਗੀ ਕਿਉਂਕਿ ਇਹਨਾਂ ਨੇ ਸਿੱਖ ਮਰਿਆਦਾ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਨੂੰ ਭੰਗ ਕੀਤਾ ਹੈ। ਉਨ੍ਹਾਂ ਕਿਹਾ ਕਿ ਜੋ ਮੇਰੇ ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਮੇਰੇ ਤੇ ਆਪਣੀ ਬੇਟੀ ਨੂੰ ਕਤਲ ਕਰਨ ਦਾ ਦੋਸ਼ ਹੈ ਉਨ੍ਹਾਂ ਕਿਹਾ ਕਿ ਮੇਰੇ ਤੇ ਕੋਈ ਵੀ ਕਤਲ ਦਾ ਕੇਸ ਨਹੀ ਹੈ ਬਲਕਿ ਮੈਨੂੰ ਧਾਰਾ 120 ਬੀ ਦੇ ਤਹਿਤ ਸਿਆਸੀ ਰੰਜਿਸ਼ ਦੇ ਕਾਰਨ ਫਸਾਇਆ ਗਿਆ ਸੀ। ਬੀਬੀ ਜਗੀਰ ਕੌਰ ਨੇ ਅੱਗੇ ਕਿਹਾ ਕਿ ਅਖੌਤੀ ਜਥੇਦਾਰਾਂ ਨੇ ਪੰਜ ਸਤ ਹਜ਼ਾਰ ਦਾ ਇਕੱਠ ਕੀਤਾ ਅਤੇ ਖੁੱਦ ਹੀ ਜਥੇਦਾਰ ਬਣ ਗਏ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਵੀ ਇਕੱਠ ਕਰਕੇ ਆਪਣੇ ਆਪ ਨੂੰ ਜਥੇਦਾਰ ਅਖਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਖੌਤੀ ਜਥੇਦਾਰਾਂ ਨੇ ਗੁਰਮਿਤ ਨੂੰ ਡੂੰਘੀ ਸਟ ਮਾਰੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਸ ਸਮੇਂ ਐਸ.ਜੀ.ਪੀ.ਸੀ ਦੀਆਂ ਚੋਣਾਂ ਹੁੰਦੀਆਂ ਹਨ ਉਸ ਸਮੇਂ ਉਕਤ ਅਖੌਤੀ ਜਥੇਦਾਰਾਂ ਨੂੰ ਹਰ ਵਾਰ ਸੰਗਤ ਨਿਕਾਰ ਦਿੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਬੀਤੇ ਦਿਨ ਜੋ ਉਕਤ ਅਖੌਤੀ ਜਥੇਦਾਰਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਗੁੰਡਾਗਰਦੀ ਕੀਤੀ ਉਸ ਨੂੰ ਕਦੇ ਵੀ ਬਖਸ਼ਿਆ ਨਹੀ ਜਾ ਸਕਦਾ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਮੰਗ ਕੀਤੀ ਕਿ ਉਕਤ ਅਖੌਤੀ ਜਥੇਦਾਰਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ ਅਤੇ ਸਖਤ ਸਜਾ ਸੁਣਾਈ ਜਾਵੇ ਤਾਂ ਜੋ ਅੱਗੇ ਤੋ ਇਸ ਤਰ੍ਹਾਂ ਦੇ ਅਖੌਤੀ ਜਥੇਦਾਰ ਗੁਰਮਿਤ ਦੀ ਮਰਿਆਦਾ ਨੂੰ ਭੰਗ ਨਾ ਕਰ ਸਕਣ।
ਇਸ ਮੌਕੇ ਬੀਬੀ ਜਗੀਰ ਕੌਰ ਨੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਬੀਬੀ ਵੱਲੋਂ ਕੀਰਤਨ ਕੀਤੇ ਜਾਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮੈ ਜਿਸ ਸਮੇਂ ਐਸ.ਜੀ.ਪੀ.ਸੀ ਦੀ ਪ੍ਰਧਾਨ ਸੀ ਉਸ ਸਮੇਂ ਅਵਾਜ਼ ਉਠਾਈ ਸੀ ਕਿ ਬੀਬੀਆਂ ਨੂੰ ਕੀਰਤਨ ਕਰਨ ਦੀ ਕੋਈ ਮਨਾਈ ਨਹੀ ਹੈ ਅਤੇ ਨਾ ਹੀ ਕਿਤੇ ਰਹਿਤ ਮਰਿਆਦਾ ਵਿਚ ਲਿਖਿਆ ਹੈ ਕਿ ਬੀਬੀਆਂ ਕੀਰਤਨ ਨਹੀ ਕਰ ਸਕਦੀਆਂ। ਉਨ੍ਹਾਂ ਕਿਹਾ ਕਿ ਮੈ ਉਸ ਸਮੇਂ ਬੀਬੀਆਂ ਨੂੰ ਅਪੀਲ ਕੀਤੀ ਸੀ ਕਿ ਬਾਣੀ ਵਿਚ ਪਰਪੱਕ ਬੀਬੀਆਂ ਦੇ ਕੀਰਤਨੀ ਜਥੇ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮੈ ਇਕ ਬੀਬੀਆਂ ਦੇ ਜਥੇ ਨੂੰ ਬੇਨਤੀ ਕੀਤੀ ਸੀ ਕਿ ਤੁਸੀ ਤਖਤਾਂ ਤੇ ਕੀਰਤਨ ਕਰਿਆ ਕਰੋ ਪਰ ਉਸ ਸਮੇਂ ਜਥੇ ਨੇ ਮੈਨੂੰ ਨਾ ਕਰ ਦਿੱਤੀ ਸੀ।
ਇਸ ਮੌਕੇ ਬੀਬੀ ਜਗੀਰ ਕੌਰ ਦੇ ਨਾਲ ਐਸ.ਜੀ.ਪੀ.ਸੀ ਮੈਂਬਰ ਕੁਲਵੰਤ ਸਿੰਘ ਮੰਨਣ, ਪਰਮਜੀਤ ਸਿੰਘ ਰਾਏਪੁਰ, ਰਵਿੰਦਰ ਸਿੰਘ ਚੱਕ ਮੁਕੇਰੀਆਂ, ਜਰਨੈਲ ਸਿੰਘ ਡੋਗਰਵਾਲਾ, ਸੁਰਿੰਦਰ ਸਿੰਘ ਭੁਲੇਵਾਲ, ਸਰਵਨ ਸਿੰਘ ਜੋਸ਼ , ਚਰਨਜੀਵ ਸਿੰਘ ਲਾਲੀ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: