ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਹੋਇਆ 55.87 ਫ਼ੀਸਦੀ ਮਤਦਾਨ

ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਹੋਇਆ 55.87 ਫ਼ੀਸਦੀ ਮਤਦਾਨ

 ਗੁਰਦਾਸਪੁਰ, 11 ਅਕਤੂਬਰ- ਗੁਰਦਾਸਪੁਰ ਲੋਕ ਜ਼ਿਮਨੀ ਚੋਣ ਤਹਿਤ ਅੱਜ ਵੋਟਾਂ ਪਾਉਣ ਦਾ ਕੰਮ ਅੱਜ ਅਮਨ ਅਮਾਨ ਨਾਲ ਸੰਪੰਨ ਹੋ ਗਿਆ ਹੈ। ਸ਼ਾਮ 5 ਵਜੇ ਵੋਟ ਪ੍ਰਕਿਰਿਆ ਖ਼ਤਮ ਹੋਣ ਦੇ ਬਾਅਦ ਸਿਰਫ਼ 55.87 ਫ਼ੀਸਦੀ ਵੋਟਾਂ ਪੋਲ ਹੋਈਆਂ। ਗੁਰਦਾਸਪੁਰ ਲੋਕ ਸਭਾ ਦੇ 9 ਹਲਕਿਆਂ ਵਿਚ ਹਲਕਾ ਦੀਨਾਨਗਰ ਤੋਂ 54 ਫ਼ੀਸਦੀ, ਫ਼ਤਿਹਗੜ੍ਹ ਚੂੜੀਆਂ 50 ਫ਼ੀਸਦੀ, ਬਟਾਲਾ 50 ਫ਼ੀਸਦੀ, ਗੁਰਦਾਸਪੁਰ 57.1 ਫ਼ੀਸਦੀ, ਪਠਾਨਕੋਟ 54.7 ਫ਼ੀਸਦੀ, ਸੁਜਾਨਪੁਰ 55.30 ਫ਼ੀਸਦੀ, ਭੋਆ 59.65 ਫ਼ੀਸਦੀ, ਡੇਰਾ ਬਾਬਾ ਨਾਨਕ 64.5 ਫ਼ੀਸਦੀ ਅਤੇ ਕਾਦੀਆਂ ‘ਚ 57 ਫ਼ੀਸਦੀ ਮਤਦਾਨ ਹੋਇਆ।

Share Button

Leave a Reply

Your email address will not be published. Required fields are marked *

%d bloggers like this: