ਸ਼ਹੀਦ ਭਗਤ ਸਿੰਘ ਦਾ 110ਵਾਂ ਜਨਮ ਦਿਨ ਮਨਾਇਆ

ਸ਼ਹੀਦ ਭਗਤ ਸਿੰਘ ਦਾ 110ਵਾਂ ਜਨਮ ਦਿਨ ਮਨਾਇਆ

ਰੂਪਨਗਰ, 28 ਸਤੰਬਰ (ਨਿਰਪੱਖ ਆਵਾਜ਼ ਬਿਊਰੋ): ਅੱਜ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਆਮ ਆਦਮੀ ਪਾਰਟੀ ਰੋਪੜ ਦੇ ਵਲੰਟੀਅਰਜ਼ ਵੱਲੋਂ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਮੋਹਰੀ ਰਹੇ ਸ. ਭਗਤ ਸਿੰਘ ਜੀ ਦਾ 110ਵਾਂ ਜਨਮ ਦਿਨ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹੀਦ ਦੇ ਬੁੱਤ ਤੇ ਫੁੱਲਾਂ ਦੇ ਹਾਰ ਪਾਏ ਗਏ। ਪਾਰਟੀ ਜ਼ਿਲ੍ਹਾ ਸਰਪ੍ਰਸਤ ਸ. ਭਾਗ ਸਿੰਘ ਮਦਾਨ ਜੀ ਨੇ ਸਾਰਿਆਂ ਨਾਲ ਭਗਤ ਸਿੰਘ ਜੀ ਵੱਲੋਂ ਦੇਸ਼ ਦੀ ਜਨਤਾ ਲਈ ਦੇਖੇ ਗਏ ਸੁਪਨਿਆਂ ਨੂੰ ਸਾਂਝਾ ਕੀਤਾ। ਉਹਨਾਂ ਕਿਹਾ ਕਿ ਸ਼ਹੀਦਾਂ ਵੱਲੋਂ ਭਰ ਜਵਾਨ ਵਿੱਚ ਆਪਣੀਆਂ ਕੀਮਤੀ ਜਾਨਾਂ ਇਸ ਦੇਸ਼ ਨੂੰ ਆਜ਼ਾਦ ਦੇਖਣ ਲਹੀ ਵਾਰ ਦਿੱਤੀਆਂ ਪਰ ਸਹੀ ਅਰਥਾਂ ਵਿੱਚ ਦੇਸ਼ ਦੀ ਬਹੁਤ ਆਬਾਦੀ ਅੱਜ ਵੀ ਅਜ਼ਾਦੀ ਦਾ ਨਿੱਘ ਨਹੀਂ ਮਾਣ ਸਕੀ। ਅੱਜ ਵੀ ਦੇਸ਼ ਦੇ ਕਰੀਬ 30 ਕਰੋੜ ਲੋਕ ਦੋ ਵਕਤ ਦੀ ਰੋਟੀ ਲਈ ਚਿੰਤਾ ਵਿੱਚ ਰਹਿੰਦੇ ਹਨ। ਲੋੜ ਹੈ ਸਰਕਾਰਾਂ ਨੂੰ ਸੱਚੀ ਨੀਯਤ ਨਾਲ ਫੈਸਲੇ ਲੈਣ ਤੇ ਲਾਗੂ ਕਰਨ ਦੀ, ਜਿਸ ਨਾਲ ਹਰ ਨਾਗਰਿਕ ਸਹੀ ਮਾਨਿਆਂ ਵਿੱਚ ਆਜ਼ਾਦੀ ਮਾਣ ਸਕੇ। ਇਸ ਮੌਕੇ ਜ਼ਿਲ੍ਹਾ ਜੁਆਇੰਟ ਸਕੱਤਰ ਰਣਜੀਤ ਸਿੰਘ ਪਤਿਆਂਲਾ, ਬਲਵਿੰਦਰ ਸੈਣੀ, ਸ਼ਹਿਰੀ ਪ੍ਰਧਾਨ ਰਾਕੇਸ਼ ਜਿੰਦਲ, ਸ਼ੋਸ਼ਲ ਮੀਡੀਆ ਜ਼ੋਨ ਇੰਚਾਰਜ ਨੂਰ ਮੁਹੰਮਦ, ਕਮਲ ਕਿਸ਼ੋਰ ਸ਼ਰਮਾ, ਇਜੰ: ਦੀਦਾਰ ਸਿੰਘ, ਮਨਜੀਤ ਸਿੰਘ ਮੁੰਦਾਰਾ, ਇਕਬਾਲ ਸਿੰਘ ਰਾਏ, ਸ਼ਾਮ ਸੁੰਦਰ ਸੈਣੀ, ਜਸਵੰਤ ਸਿੰਘ, ਸੁਰਿੰਦਰ ਸਿੰਘ, ਬਲਰਾਜ ਸ਼ਰਮਾ, ਮੈਡਮ  ਸ਼ਾਹੀ, ਕੁਲਦੀਪ ਸਿੰਘ, ਅਜੀਤ ਸਿੰਘ, ਬਲਵੰਤ ਚਾਂਦਪੁਰੀ, ਸਤੀਸ਼ ਸੈਣੀ, ਜਸਵਿੰਦਰ ਸਿੰਘ, ਤੇਜੀ ਬਾਹਰਾ ਤੇ ਪ੍ਰਮਿੰਦਰ ਸ਼ਾਮਪੁਰੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: