ਗੀਤ

ਗੀਤ

ਖੁਦ ਨਾਲ ਹੋਈ ਜਦੋਂ
ਗੱਲਬਾਤ ਮੇਰੇ ਸੱਜਣਾਂ ।
ਖੀਵੇ ਹੋਕੇ ਨੱਚੇ
ਜਜ਼ਬਾਤ ਮੇਰੇ ਸੱਜਣਾਂ ।

ਚਿੜੀ ਚੂਕਦੀ ਦੇ ਨਾਲ
ਅੱਖ ਜਦੋਂ ਖੁੱਲ੍ਹੀ ਸੀ ।
ਫਿਰ ਇਹਨਾਂ ਅੱਖੀਆਂ ਨੂੰ
ਨੀਂਦ ਆਉਣੀ ਭੁੱਲੀ ਸੀ।
ਚੰਗੀ ਚੰਗੀ ਲੱਗੀ
ਪ੍ਰਭਾਤ ਮੇਰੇ ਸੱਜਣਾਂ ।
ਖੀਵੇ…………….

ਸੋਚਾਂ ਦੇ ਪਰਿੰਦੇ ਜਦੋਂ
ਗੀਤ ਕੋਈ ਗਾਇਆ ਸੀ।
ਸੱਚੀਂ ਉਹਨੂੰ ਸੁਣਕੇ
ਸਕੂਨ ਬੜਾ ਆਇਆ ਸੀ।
ਦਾਦੀ ਨੇ ਸੁਣਾਈ
ਜਿਵੇਂ  ਬਾਤ ਕੋਈ ਸੱਜਣਾਂ ।
ਖੀਵੇ………………

ਦਿਲ ਦੀਆਂ ਪਰਤਾਂ ਨੂੰ
ਖੋਲ ਕੇ ਮੈ ਵੇਖਿਆ ।
ਹਰ ਇਕ ਰਿਸ਼ਤੇ ਨੂੰ
ਤੋਲ ਕੇ ਮੈਂ ਵੇਖਿਆ ।
ਕਿਹੋ ਜਿਹੀ ਇਹ
ਕਾਇਨਾਤ ਮੇਰੇ ਸੱਜਣਾਂ ।
ਖੀਵੇ…………

ਜਾਂਚ ਸਾਨੂੰ  ਆ ਗਈ ਹੁਣ
ਜ਼ਿੰਦਗੀ ਨੂੰ  ਜੀਣ ਦੀ ।
ਹੰਝੂ ਅਤੇ ਗ਼ਮ  ਸੱਭੇ
ਪਾਣੀ ਵਾਂਗੂੰ  ਪੀਣ ਦੀ ।
ਹਾਸਿਆਂ ਦੀ ਮਿਲ ਗਈ
ਸੌਗਾਤ ਮੇਰੇ ਸੱਜਣਾਂ ।
ਖੀਵੇ……..

ਜਗਤਾਰ ਪੱਖੋ
ਮੌਬ: 9465196946
ਪਿੰਡ:   ਪੱਖੋ ਕਲਾਂ  (ਬਰਨਾਲਾ)

Share Button

Leave a Reply

Your email address will not be published. Required fields are marked *

%d bloggers like this: