ਰੂਪਨਗਰ ਤੋਂ ‘ਆਪ’ ਦੇ ਨਿਯੁਕਤ ਹੋਏ ਜ਼ਿਲ੍ਹਾ ਪ੍ਰਧਾਨ ਵਲੋਂ ਸਾਰੇ ਅਹੁਦੇਦਾਰਾਂ ਨਾਲ ਕੀਤੀ ਗਈ ਪਹਿਲੀ ਮੀਟਿੰਗ

ਰੂਪਨਗਰ ਤੋਂ ‘ਆਪ’ ਦੇ ਨਿਯੁਕਤ ਹੋਏ ਜ਼ਿਲ੍ਹਾ ਪ੍ਰਧਾਨ ਵਲੋਂ ਸਾਰੇ ਅਹੁਦੇਦਾਰਾਂ ਨਾਲ ਕੀਤੀ ਗਈ ਪਹਿਲੀ ਮੀਟਿੰਗ

ਰੂਪਨਗਰ, 16 ਸਤੰਬਰ (ਨਿਰਪੱਖ ਆਵਾਜ਼ ਬਿਊਰੋ): ਰੂਪਨਗਰ ਜ਼ਿਲ੍ਹੇ ਦੇ ਆਮ ਆਦਮੀ ਪਾਰਟੀ ਦੇ ਢਾਂਚੇ ਵਿੱਚ ਲਗਾਏ ਗਏ ਵਾਈਸ ਪ੍ਰਧਾਨ, ਬਲਾਕ ਪ੍ਰਧਾਨ, ਜਨਰਲ ਸਕੱਤਰ, ਜੁਆਇੰਟ ਸਕੱਤਰਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਮਾਸਟਰ ਹਰਦਿਆਲ ਸਿੰਘ ਵੱਲੋਂ ਰੋਪੜ ਦੇ ਸਥਾਨਕ ਹੋਟਲ ਦੇ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਉਕਤ ਮੀਟਿੰਗ ਦੇ ਵਿੱਚ ਮੁੱਖ ਮਕਸਦ ਇਹ ਸੀ ਕਿ ਨਵੇਂ ਨਿਯੁਕਤ ਕੀਤੇ ਗਏ ਜ਼ਿਲ੍ਹੇ ਦੇ ਸਾਰੇ ਅਹੁਦੇਦਾਰਾਂ ਨੂੰ ਦਿੱਤੀ ਜ਼ਿੰਮੇਵਾਰੀ ਪ੍ਰਤੀ ਹੋਰ ਦ੍ਰਿੜ ਕਰਵਾਇਆ ਜਾਵੇ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਚੋਣਾ ਦੌਰਾਨ ਕਾਂਗਰਸੀ ਅਤੇ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਪ੍ਰਤੀ ਲੋਕਾਂ ਵਿੱਚ ਭੁਲੇਖਾ ਪਾਉਣ ਲਈ ਕਈ ਤਰ੍ਹਾਂ ਦੇ ਝੂਠ ਫੈਲਾਏ ਗਏ ਅਤੇ ਇਹ ਵੀ ਪ੍ਰਚਾਰ ਕੀਤਾ ਗਿਆ ਕਿ ਪੰਜਾਬ ਵਿੱਚ ਪਾਰਟੀ ਦੀ ਕਮਾਂਡ ਗੈਰ ਪੰਜਾਬੀਆਂ ਦੇ ਹੱਥਾਂ ਵਿੱਚ ਦਿੱਤੀ ਹੋਈ ਹੈ। ਜਿਸ ਦਾ ਕੁਝ ਲੋਕਾਂ ਵੱਲੋਂ ਅਸਰ ਵੀ ਕਬੂਲਿਆ ਗਿਆ। ਉਹਨਾਂ ਕਿਹਾ ਪਰ ਹੁਣ ਪਾਰਟੀ ਵੱਲੋਂ ਬਣਾਏ ਗਏ ਨਵੇਂ ਢਾਂਚੇ ਵਿੱਚ ਕਿਸੇ ਤਰ੍ਹਾਂ ਦੀ ਅਫਵਾਹ ਫੈਲਾਊਣ ਦੀ ਗੁੰਜ਼ਾਇਸ ਖਤਮ ਕਰ ਦਿੱਤੀ ਗਈ ਹੈ। ਸਾਰੇ ਅਹੁਦੇ ਵਰਕਰਾਂ ਵਿੱਚੋਂ ਵਰਕਰਾਂ ਦੀ ਸਲਾਹ ਨਾਲ ਨਿਰੋਲ ਪੰਜਾਬੀਆਂ ਨੂੰ ਸੌਂਪੇ ਗਏ ਹਨ ਅਤੇ ਅਗੋਂ ਵੀ ਸਾਰੇ ਵਿੰਗਾਂ ਦੀ ਨਿਯੁਕਤੀ ਇਸੇ ਤਰਜ ਉੱਤੇ ਜੀ ਕੀਤੀ ਜਾਵੇਗੀ। ਇਸ ਮੀਟਿੰਗ ਦੇ ਵਿੱਚ ਜੋ ਹੋਰ ਜ਼ਰੂਰੀ ਨੁਕਤੇ ਵਿਚਾਰੇ ਗਏ ਉਹਨਾਂ ਵਿੱਚ ਬਲਾਕ ਪzyਧਾਨਾਂ ਨੂੰ ਵਰਕਿੰਗ ਕਮੇਟੀ ਬਣਾਉਣ ਦੀ ਖੁਦਮੁਖਤਿਆਰੀ ਦਿੱਤੀ ਗਈ। ਪਰ ਸਥਾਨਕ ਪਾਰਟੀ ਵਰਕਰਾਂ ਦੀ ਹਰ ਮਸਲੇ ਵਿੱਚ ਸਹਿਮਤੀ ਲੈਣਾ ਵੀ ਜ਼ਰੂਰੀ ਕੀਤਾ ਗਿਆ। ਇਸ ਤੋਂ ਇਲਾਵਾ ਪਾਰਟੀ ਵਿਸਥਾਰ ਲਈ ਅਤੇ ਪਿੰਡ ਪੱਧਰੀ ਮੀਟਿੰਗਾਂ ਕਰਵਾਉਣ ਦਾ ਕੰਮ ਵੀ ਸ਼ੁਰੂ ਕਰਨ ਬਾਰੇ ਮਤਾ ਪਾਸ ਕੀਤਾ ਗਿਆ।ਜ਼ਿਲ੍ਹਾ ਇੰਚਾਰਜ ਨੇ ਕਿਹਾ ਕਿ ਸਾਰੇ ਅਹੁਦੇਦਾਰਾਂ ਲਈ ਅਨੁਸਾਸ਼ਨ ਬਣਾਈ ਰੱਖਣ ਲਈ ਜਿਥੇ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਉਥੇ ਹਰ ਫੈਸਲਾ ਲੈਣ ਤੋਂ ਪਹਿਲਾਂ ਸਥਾਨਕ ਵਰਕਰਾਂ ਦੀ ਸਹਿਮਤੀ ਲੈਣੀ ਹੋਰ ਵੀ ਜ਼ਰੂਰੀ ਹੈ। ਇਸ ਮੌਕੇ ਹਰਵਿੰਦਰ ਸਿੰਘ ਢਹੇ, ਚੌਧਰੀ ਸੁਭਾਸ਼ ਕੁਮਾਰ ਰਾਮਪੁਰ, ਗੁਰਚਰਨ ਸਿੰਘ ਮਾਣੇਮਾਜਰਾ, ਕਮਲਜੀਤ ਸਿੰਘ,ਸ਼ਿੰਗਾਰਾ ਸਿੰਘ ਬੈਂਸ, ਜੂਗਲ ਕਿਸ਼ੋਰ, ਬਲਵਿੰਦਰ ਸਿੰਘ ਬੀਕਾਪੁਰ, ਕੁਲਦੀਪ ਸਿੰਘ ਖੇੜੀ, ਕੇਹਰ ਸਿੰਘ ਮਾਨਗੜ੍ਹ, ਗੁਰਦਿੱਤ ਸਿੰਘ ਰਸੀਦਪੁਰ, ਜਸਪਾਲ ਸਿੰਘ ਪੰਮੀ, ਰਾਕੇਸ਼ ਕੁਮਾਰ ਪਲਹੇੜੀ, ਬਲਵਿੰਦਰ ਸੈਣੀ ਰੋਪੜ, ਸੁਖਦੇਵ ਸਿੰਘ ਮੀਆਂਪੁਰ, ਕੁਲਵੰਤ ਸਿੰਘ ਮੀਆਂਪੁਰ, ਪਰਮਜੀਤ ਸਿੰਘ ਰਸੀਦਪੁਰ, ਸੁਖਵਿੰਦਰ ਸਿੰਘ ਸਹੇੜੀ, ਜਸਵੀਰ ਸਿੰਘ ਰੰਗੀਲਾ, ਕਸ਼ਮੀਰੀ ਲਾਲ ਬਜਰੂੜ, ਪਰਮਿੰਦਰ ਸਿੰਘ ਬਾਲਾ, ਐਡਵੋਕੇਟ ਜਸਵਿੰਦਰ ਸਿੰਘ, ਬਾਬੂ ਚਮਨ ਲਾਲ, ਜਰਨੈਲ ਸਿੰੰਘ ਦਬੂੜ ਤੋਂ ਇਲਾਵਾ ਹਲਕਾ ਆਨੰਦਪੁਰ ਸਾਹਿਬ ਤੋਂ ਐਮ. ਐਲ. ਦੀ ਚੋਣ ਲੜ ਚੁੱਕੇ ਡਾ: ਗੋਤਮ, ਰੋਪੜ ਤੋਂ ਪਾਰਟੀ ਫਾਊਂਡਰ ਮੈਂਬਰ ਭਾਗ ਸਿੰਘ ਮੈਦਾਨ, ਪਾਰਟੀ ਆਗੂ ਸਤੀਸ਼ ਸੈਣੀ ਅਤੇ ਜ਼ਿਲ੍ਹਾ ਮੀਡੀਆ ਇੰਚਾਰਜ ਰਣਜੀਤ ਸਿੰਘ ਪਤਿਆਲਾਂ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: