ਅਬੂ ਸਲੇਮ ਸਮੇਤ ਦੋ ਨੂੰ ਉਮਰ ਕੈਦ, ਹੋਰ ਦੋ ਨੂੰ ਫਾਂਸੀ

ਅਬੂ ਸਲੇਮ ਸਮੇਤ ਦੋ ਨੂੰ ਉਮਰ ਕੈਦ, ਹੋਰ ਦੋ ਨੂੰ ਫਾਂਸੀ

ਮੁੰਬਈ,7 ਸਤੰਬਰ (ਨਿ.ਆ.): 1993 ਮੁੰਬਈ ਸੀਰੀਅਲ ਬਲਾਸਟ ਕੇਸ ਵਿੱਚ ਅੰਡਰਵਲਰਡ ਡਾਨ ਅਬੂ ਸਲੇਮ ਸਮੇਤ 5 ਦੋਸ਼ੀਆਂ ਤੇ ਮੁੰਬਈ ਵਿਸ਼ੇਸ਼ ਟਾਡਾ ਕੋਰਟ ਨੇ ਅੱਜ ਆਪਣਾ ਫੈਸਲਾ ਸੁਣਾਇਆ ਹੈ| ਕੋਰਟ ਨੇ ਅੰਡਰਵਰਲਡ ਡਾਨ ਅਬੂ ਸਲੇਮ ਅਤੇ ਕਰੀਮੁੱਲਾਹ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ| ਕਰੀਮੁੱਲਾਹ ਖਾਂ ਨੂੰ 2 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ| ਜ਼ੁਰਮਾਨਾ ਨਾ ਦੇਣ ਤੇ 2 ਸਾਲ ਦੀ ਸਜ਼ਾ ਹੋਰ ਭੁਗਤਣੀ ਪਵੇਗੀ| ਮੁੰਬਈ ਸੀਰੀਅਲ ਬਲਾਸਟ ਦੇ ਮਾਮਲੇ ਵਿੱਚ ਵਿਸ਼ੇਸ਼ ਟਾਡਾ ਅਦਾਲਤ ਨੇ ਅਬੂ ਸਲੇਮ ਸਮੇਤ 6 ਆਰੋਪੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ| ਇਨ੍ਹਾਂ ਦੋਸ਼ੀਆਂ ਵਿਚੋਂ ਇਕ ਮੁਸਤਫਾ ਦੌਸਾ ਦੀ ਮੌਤ ਹੋ ਚੁੱਕੀ ਹੈ| ਰਿਆਜ਼ ਸਿੱਦੀਕੀ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ| ਤਾਹਿਰ ਮਰਚੈਂਟ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਅਤੇ ਫਿਰੋਜ਼ ਅਬਦੁਲ ਰਾਸ਼ਿਦ ਖਾਨ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ|
ਇਨ੍ਹਾਂ ਵਿਸਫੋਟਾਂ ਵਿੱਚ 257 ਲੋਕ ਮਾਰੇ ਗਏ ਸਨ ਅਤੇ 700 ਤੋਂ ਜ਼ਿਆਦਾ ਜ਼ਖਮੀ ਹੋਏ ਸਨ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਦਾ ਵੀ ਨੁਕਸਾਨ ਹੋਇਆ ਸੀ|

Share Button

Leave a Reply

Your email address will not be published. Required fields are marked *

%d bloggers like this: