ਉਲੰਪਿਅਨ ਰਾਜਵਰਧਨ ਸਿੰਘ ਰਾਠੌਰ ਬਣੇ ਭਾਰਤ ਦੇ ਪਹਿਲੇ ਖਿਡਾਰੀ ਖੇਡ ਮੰਤਰੀ

ਉਲੰਪਿਅਨ ਰਾਜਵਰਧਨ ਸਿੰਘ ਰਾਠੌਰ ਬਣੇ ਭਾਰਤ ਦੇ ਪਹਿਲੇ ਖਿਡਾਰੀ ਖੇਡ ਮੰਤਰੀ

ਭਾਰਤ ਦੁਨੀਆ ਦੇ ਉਹਨਾ ਦੇਸ਼ਾਂ ਵਿੱਚੋ ਇੱਕ ਹੈ।ਜਿਹੜੇ ਮੁਲਕ ਅਉਣ ਵਾਲੇ ਸਮੇਂ ਸਭ ਤੋ ਸ਼ਕਤੀਸ਼ਾਲੀ ਹੋਣਗੇ।ਭਾਰਤ ਮੁਲਕ ਦੀ ਤ੍ਰਾਸਦੀ ਰਹੀ ਹੈ ਕਿ ਭਾਰਤ ਆਜਾਦੀ ਤੋ ਬਾਅਦ ਹਣ ਤਕ ਖੇਡ ਮੰਤਰੀ ਕੋਈ ਖਿਡਾਰੀ ਨਹੀ ਬਣਿਆ।ਭਾਰਤ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਾਲ 1982 ਦੀਆ ਏਸ਼ੀਆਈ ਖੇਡਾਂ ਮੋਕੇ ਖੇਡ ਮੰਤਰਾਲਾ ਅਲੱਗ ਤੋ ਬਣਾਇਆ ਗਿਆ।ਦੁਨੀਆ ਵਿੱਚ ਬਹੁਤ ਘੱਟ ਦੇਸ਼ ਹਨ ਜਿਹਨਾ ਵਿੱਚ ਕਿਸੇ ਖਿਡਾਰੀ ਨੂੰ ਖੇਡ ਮੰਤਰੀ ਬਣਾਇਆ ਗਿਆ ਹੋਵੇ, ਭਾਰਤ ਵਿੱਚ ਪਹਿਲੀ ਵਾਰੀ ਕਿਸੇ ਖਿਡਾਰੀ ਨੂੰ ਭਾਰਤ ਦਾ ਖੇਡ ਮੰਤਰੀ ਬਣਾਇਆ ਗਿਆ ਹੈ।ਜੀ ਹਾਂ ਅਸੀ ਗੱਲ ਕਰ ਰਹੇ ਹਾਂ ਉਲੰਪਿਅਨ ਕਰਨਲ ਰਾਜਵਰਧਨ ਸਿੰਘ ਰਾਠੌਰ ਜਿਹਨਾ ਨੇ ਆਪਣੀ ਖੇਡ ਨਾਲ ਪੂਰੀ ਦੁਨੀਆ ਵਿੱਚ ਪਹਿਚਾਣ ਬਣਾਈ।ਉਲੰਪਿਅਨ ਰਾਜਵਰਧਨ ਸਿੰਘ ਰਾਠੌਰ ਰਾਜਸਥਾਨ ਦੇ ਜੈਸਲਮੇਰ ਤੋ ਆਪਣਾ ਜਿੰਦਗੀ ਦਾ ਸਫਰ ਸ਼ੁਰੂ ਕੀਤਾ।ਰਾਜਵਰਧਨ ਸਿੰਘ ਰਾਠੌਰ ਨੇ ਖੇਡਾ ਦਾ ਸਫਰ ਨਿਸ਼ਾਨੇਬਾਜੀ ਖੇਡ ਨਾਲ ਕੀਤਾ।ਰਾਜਵਰਧਨ ਸਿੰਘ ਰਾਠੌਰ ਨੇ 2004 ਦੀਆ ਉਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਗਮਾ ਭਾਰਤ ਲਈ ਜਿੱਤਿਆ।

ਉਲੰਪਿਕ ਖੇਡਾਂ ਵਿੱਚ ਵਿਅਕਤੀਗਤ ਤਗਮਾ ਜਿੱਤਣ ਵਾਲਾ ਰਾਜਵਰਧਨ ਸਿੰਘ ਰਾਠੌਰ ਪਹਿਲਾ ਖਿਡਾਰੀ ਬਣਿਆ ।ਇਸ ਤੋ ਪਹਿਲਾ ਭਾਰਤ ਦੇ ਕਿਸੇ ਖਿਡਾਰੀ ਵੀ ਵਿਅਕਤੀਗਤ ਤਗਮਾ ਨਹੀ ਜਿਤਿਆ ਸੀ।ਇਸ ਤੋ ਬਾਅਦ ਭਾਰਤੀ ਸੈਨਾ ਵੱਲੋ ਰਾਜਵਰਧਨ ਸਿੰਘ ਰਾਠੌਰ ਕਰਨਲ ਦੇ ਅਹੁਦੇ ਨਾਲ ਨਵਾਜਿਆ।ਜੇਕਰ ਗੱਲ ਕਰੀਏ ਉਲੰਪਿਅਨ ਰਾਜਵਰਧਨ ਸਿੰਘ ਰਾਠੌਰ ਦੀਆ ਖੇਡ ਪ੍ਰਾਪਤੀਆ ਦੀ ਤਾ ਖੇਡਾਂ ਵਿੱਚ ਕੋਈ ਮੁਕਾਬਲਾ ਨਹੀ ਹੈ।2002 ਦੀਆ ਰਾਸ਼ਟਰਮੰਡਲ ਖੇਡਾਂ ਵਿੱਚ 2 ਸੋਨ ਤਗਮੇ ਭਾਰਤ ਲਈ ਜਿੱਤੇ।2006 ਦੀਆ ਰਾਸ਼ਟਰਮੰਡਲ ਖੇਡਾਂ ਵਿੱਚ 1 ਸੋਨੇ ਤੇ 1 ਚਾਂਦੀ ਦਾ ਤਗਮਾ ਜਿੱਤਿਆ।2006 ਦੀਆ ਏਸ਼ੀਆਈ ਖੇਡਾਂ ਵਿੱਚ 1 ਚਾਂਦੀ ਤੇ 1 ਕਾਂਸੇ ਦੇ ਤਗਮੇ ਜਿੱਤੇ।2004 ,2006 ਦੀ ਵਰਲਡ ਚੈਪੀਅਨਸ਼ਿਪ ਵਿੱਚ ਵੀ ਸੋਨ ਤਗਮੇ ਜਿੱਤੇ।2005 ਦੀਆ ਵਰਲਡ ਸ਼ੁੂਟਗਨ ਚੈਪੀਅਨਸ਼ਿਪ ਵਿੱਚ 1 ਕਾਂਸੇ ਦੇ ਤਗਮਾ ਜਿੱਤਿਆ।ਇਸ ਤੋ ਇਲਾਵਾ ਵੀ ਅਨੇਕਾ ਏਸ਼ੀਅਨ ਚੈਪੀਅਨਸ਼ਿਪ ਮੁਕਾਬਲਿਆ ਵਿੱਚ ਵੀ ਰਾਜਵਰਧਨ ਸਿੰਘ ਰਾਠੌਰ ਨੇ ਤਗਮੇ ਜਿੱਤੇ।ਜੇਕਰ ਗੱਲ ਪੁਰਸਕਾਰਾਂ ਦੀ ਕਰੀਏ ਤਾ ਸਾਲ 2005 ਵਿੱਚ ਭਾਰਤ ਦਾ ਸਭ ਤੋ ਉੱਚਾ ਪੁਰਸਕਾਰ ਪਦਮਸ਼੍ਰੀ ਨਾਲ ਸਨਮਾਨਿਆ ਗਿਆ।2004-05 ਵਿੱਚ ਖੇਡਾ ਦਾ ਸਭ ਤੋ ਵੱਡਾ ਪੁਰਸਕਾਰ ਰਾਜੀਵ ਗਾਂਧੀ ਖੇਲ ਰਤਨ ਨਾਲ ਭਾਰਤ ਦੇ ਰਾਸ਼ਟਰਪਤੀ ਵਲੋ ਨਵਾਜਿਆ ਗਿਆ।ਸਾਲ 2005 ਵਿੱਚ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਭਾਰਤੀ ਸੈਨਾ ਵਲੋ ਰਾਜਵਰਧਨ ਸਿੰਘ ਰਾਠੌਰ ਨੂੰ ਸੈਨਾ ਦੇ ਸਭ ਤੋ ਉੱਚੇ ਪੁਰਸਕਾਰ ਅਤੀ ਵਿਸ਼ਿਸ਼ਟ ਸੇਵਾ ਮੈਡਲ(ਏਵੀਐਸਐਮ) ਭਾਰਤ ਦੇ ਰਾਸ਼ਟਰਪਤੀ ਵਲੋ ਦਿਤਾ ਗਿਆ।ਸਾਲ 2006 ਦੀਆ ਰਾਸ਼ਟਰਮੰਡਲ ਖੇਡਾਂ ਵਿੱਚ ਉਲਪਿੰਅਨ ਰਾਜਵਰਧਨ ਸਿੰਘ ਰਾਠੌਰ ਭਾਰਤ ਦਾ ਝੰਡਾਂ ਚੁੱਕ ਕੇ ਭਾਰਤੀ ਦਲ ਦੀ ਅਗਵਾਈ ਕੀਤੀ।ਉਮੀਦ ਕਰਦੇ ਹਾਂ ਕਿ ਭਾਰਤ ਖੇਡਾਂ ਦੀ ਦੁਨੀਆ ਵਿੱਚ ਮੁੜ ਆਪਣੀ ਵੱਖਰੀ ਪਹਿਚਾਣ ਬਣਾਵੇਗਾ।

ਜਗਦੀਪ ਕਾਹਲੋਂ
8288847042

Share Button

Leave a Reply

Your email address will not be published. Required fields are marked *

%d bloggers like this: