ਦੇਸ਼ ਲਈ ਕੁਰਬਾਨੀ ਦਿੱਤੀ ਹੈ ਆਤਮ-ਸਨਮਾਨ ਲਈ ਵੀ ਦਵਾਂਗੇ: ਸ਼ਾਹੀ ਇਮਾਮ ਪੰਜਾਬ

ਦੇਸ਼ ਲਈ ਕੁਰਬਾਨੀ ਦਿੱਤੀ ਹੈ ਆਤਮ-ਸਨਮਾਨ ਲਈ ਵੀ ਦਵਾਂਗੇ: ਸ਼ਾਹੀ ਇਮਾਮ ਪੰਜਾਬ
ਧਾਰਮਿਕ ਆਜ਼ਾਦੀ ‘ਤੇ ਹਮਲਾ ਨਾ ਕਰਨ ਭਾਜਪਾ ਸਰਕਾਰਾਂ

ਲੁਧਿਆਣਾ- (ਪ੍ਰੀਤੀ ਸ਼ਰਮਾ): ਇੱਥੇ ਪੰਜਾਬ ਦੀ ਇਤਹਾਸਿਕ ਜਾਮਾ ਮਸਜਿਦ ਲੁਧਿਆਣਾ ਵਿੱਚ ਹਜਾਰਾਂ ਮੁਸਲਮਾਨਾਂ ਨੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਇਮਾਮਤ ਵਿੱਚ ਈਦ ਦੀ ਨਮਾਜ ਅਦਾ ਕੀਤੀ ਇਸ ਮੌਕੇ ‘ਤੇ ਜਾਮਾ ਮਸਜਿਦ ਵਿਖੇ ਈਦ ਮਿਲਨ ਦਾ ਰਾਜ ਪੱਧਰ ਸਮਾਗਮ ਵੀ ਆਯੋਜਿਤ ਕੀਤਾ ਗਿਆ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ ਅੱਜ ਦਾ ਦਿਨ ਸਾਨੂੰ ਅੱਲਾ ਤਾਆਲਾ ਦੇ ਨਬੀ ਹਜਰਤ ਇਬਰਾਹੀਮ ਵੱਲੋਂ ਆਪਣੇ ਰੱਬ ਦਾ ਹੁਕਮ ਮੰਣਦੇ ਹੋਏ ਦਿੱਤੀ ਗਈ ਕੁਰਬਾਨੀ ਦੀ ਯਾਦ ਦੁਵਾਉਂਦਾ ਹੈ ਸ਼ਾਹੀ ਇਮਾਮ ਨੇ ਕਿਹਾ ਕਿ ਅਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਕਿ ਭਾਰਤ ਦੀ ਅਜਾਦੀ ਦੀ ਲੜਾਈ ਸਮੇਂ ਜਾਲਮ ਅੰਗ੍ਰੇਜ ਸਰਕਾਰ ਦੇ ਖਿਲਾਫ ਸਾਰੀਆਂ ਕੌਮਾਂ ਦੇ ਨਾਲ-ਨਾਲ ਮੁਸਲਮਾਨਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਇਸ ਜਜਬੇ ਦੀ ਪ੍ਰੇਰਨਾ ਸੀ ਉਨਾਂ ਨੇ ਕਿਹਾ ਕਿ ਅੱਜ ਵੀ ਭਾਰਤ ਦਾ ਮੁਸਲਮਾਨ ਦੇਸ਼ ਦੀ ਰੱਖਿਆ ਲਈ ਕੁਰਬਾਨ ਹੋਣ ਨੂੰ ਤਿਆਰ ਹੈ ਸ਼ਾਹੀ ਇਮਾਮ ਨੇ ਕਿਹਾ ਕਿ ਦੇਸ਼ ਵਿੱਚ ਧਰਮ ਦੇ ਨਾਮ ‘ਤੇ ਰਾਜਨੀਤੀ ਕਰਨ ਵਾਲੇ ਲੋਕ ਇਸ ਗੱਲ ਨੂੰ ਸਮਝ ਲੈਣ ਕਿ ਉਨਾਂ ਦੀ ਫਿਰਕਾਪ੍ਰਸਤੀ ਕਦੇ ਕਾਮਯਾਬ ਨਹੀਂ ਹੋ ਸਕਦੀ ਕਿਉਂਕਿ ਭਾਰਤ ਹਮੇਸ਼ਾ ਹੀ ਧਰਮ ਨਿਰਪੱਖ ਦੇਸ਼ ਰਿਹਾ ਹੈ ਉੱਤਰ ਪ੍ਰਦੇਸ਼ ਅਤੇ ਹੋਰ ਭਾਜਪਾ ਸ਼ਾਸਿਤ ਸੂਬੇਆਂ ਵਿੱਚ ਮੁਸਲਮਾਨ ਧਾਰਮਿਕ ਰੀਤੀ ਰਿਵਾਜਾਂ ‘ਤੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਦੀ ਵਿਰੋਧਤਾ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਧਾਰਮਿਕ ਆਜ਼ਾਦੀ ‘ਤੇ ਹਮਲਾ ਨਾ ਕਰਨ ਭਾਜਪਾ ਦੀਆਂ ਸਰਕਾਰਾਂ , ਮੁਸਲਮਾਨਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ ਅਤੇ ਕਿਸੇ ਵੀ ਕੀਮਤ ‘ਤੇ ਆਤਮ-ਸਨਮਾਨ ‘ਤੇ ਹਮਲਾ ਨਹੀਂ ਹੋਣ ਦੇਵਾਂਗੇ ਇਸ ਮੌਕੇ ‘ਤੇ ਮੁਸਲਮਾਨ ਭਾਈਚਾਰੇ ਨੂੰ ਸੰਬੋਧਿਤ ਕਰਦੇ ਹੋਏ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਸ ਦੇਸ਼ ਵਿੱਚ ਈਦ ਉਲ ਜੁਹਾ ਦਾ ਤਿਉਹਾਰ ਸਾਰੇ ਧਰਮਾਂ ਦੇ ਲੋਕ ਮਿਲ-ਜੁਲ ਕੇ ਮਨਾਉਂਦੇ ਹਨ। ਉਨਾਂ ਕਿਹਾ ਕਿ ਪੰਜਾਬ ਦੀ ਇਸ ਧਰਤੀ ‘ਤੇ ਅੱਜ ਲੱਖਾਂ ਮੁਸਲਮਾਨ ਖੁਦਾ ਦੇ ਅੱਗੇ ਸੱਜ਼ਦਾ ਕਰ ਰਹੇ ਹਨ ਇਹ ਸਾਡੇ ਲਈ ਮਾਣ ਦੀ ਗੱਲ ਹੈ। ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਦੇ ਦਿਨ ਸਾਡੇ ਮੁਸਲਮਾਨ ਭਰਾ ਅੱਲਾ ਦੇ ਨਬੀ ਹਜਰਤ ਇਬਰਾਹੀਮ ਦੀ ਯਾਦ ਨੂੰ ਤਾਜ਼ਾ ਕਰਦੇ ਹਨ ਅਤੇ ਅੱਲਾ ਦੀ ਰਾਹ ਵਿੱਚ ਕੁਰਬਾਨੀ ਕਰਦੇ ਹਨ ਉਨਾਂ ਕਿਹਾ ਕਿ ਲੁਧਿਆਣਾ ਸ਼ਹਿਰ ਦੀ ਜਾਮਾ ਮਸਜਿਦ ਉਹ ਇਤਿਹਾਸਿਕ ਜਗਾ ਹੈ, ਜਿੱਥੋਂ ਅਜਾਦੀ ਲੜਾਈ ਵਿੱਚ ਅੰਗਰੇਜਾਂ ਦੇ ਖਿਲਾਫ ਫਤਵਾ ਜਾਰੀ ਕੀਤਾ ਗਿਆ ਸੀ ਲੋਕ ਇੰਸਾਫ ਪਾਰਟੀ ਦੇ ਵਿਪਨ ਸੂਦ ਕਾਕਾ ਨੇ ਕਿਹਾ ਕਿ ਪੰਜਾਬ ਦੀ ਧਰਤੀ ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਹੈ ਇੱਥੇ ਸਾਰੇ ਧਰਮਾਂ ਦੇ ਲੋਕ ਆਪਸ ਵਿੱਚ ਮਿਲਜੁਲ ਕੇ ਰਹਿੰਦੇ ਹਨ ਅਤੇ ਇੱਕ – ਦੂਜੇ ਦਾ ਤਿਉਹਾਰ ਆਪਸੀ ਭਾਈਚਾਰੇ ਦੇ ਰੂਪ ਵਿੱਚ ਮਨਾਉਂਦੇ ਹਨ ਇਸ ਮੌਕੇ ਸਾਬਕਾ ਕਾਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਵਾਦ ਦਿੰਦੇ ਹੋਏ ਕਿਹਾ ਕਿ ਅੱਜ ਦਾ ਦਿਨ ਬੜੀ ਹੀ ਬਰਕਤਾਂ ਵਾਲਾ ਦਿਨ ਹੈ ਅੱਜ ਦੇ ਦਿਨ ਮੁਸਲਮਾਨ ਆਪਣੇ ਖੁਦਾ ਨੂੰ ਰਾਜੀ ਕਰਣ ਲਈ ਅੱਲਾ ਦੇ ਨਾਂਅ ‘ਤੇ ਕੁਰਬਾਨੀ ਦਿੰਦੇ ਹਨ ਇਸ ਦੌਰਾਨ ਵਿਧਾਇਕ ਰਾਕੇਸ਼ ਪਾਂਡੇ ਨੇ ਵੀ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਮੁਬਾਰਕਵਾਦ ਦਿੱਤੀ। ਇਸ ਮੌਕੇ ਜਿਲਾ ਕਾਂਗਰਸ ਪ੍ਰਧਾਨ ਗੁਰਪ੍ਰੀਤ ਗੋਗੀ ਨੇ ਵੀ ਮੁਸਲਮਾਨਾਂ ਨੂੰ ਈਦ ਦੀ ਮੁਬਾਰਕਵਾਦ ਦਿੰਦੇ ਹੋਏ ਕਿਹਾ ਕਿ ਈਦ ਦਾ ਪਵਿੱਤਰ ਤਿਉਹਾਰ ਸਾਨੂੰ ਸਾਰੇਆਂ ਨੂੰ ਆਪਣੇ ਦੇਸ਼ ਦੇ ਪ੍ਰਤੀ ਕੁਰਬਾਨੀ ਦੇਣ ਲਈ ਪ੍ਰੇਰਿਤ ਕਰਦਾ ਹੈ ਇਸ ਮੌਕੇ ‘ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਮੁਸਲਮਾਨ ਈਮਾਨ ਦੇ ਜਜਬੇ ਦੇ ਨਾਲ ਹਰ ਸਮੇਂ ਦੇਸ਼ ਅਤੇ ਕੌਮ ਲਈ ਕੁਰਬਾਨੀਆਂ ਦਿੰਦੇ ਆ ਰਹੇ ਹਨ ਅਤੇ ਇਹ ਸਿਲਸਿਲਾ ਚੱਲਦਾ ਰਹੇਗਾ ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਮੁਸਲਮਾਨ ਜਿੰਦਾ ਕੌਮ ਹੈ ਅਤੇ ਆਪਣੇ ਵਜੂਦ ਨੂੰ ਲੈ ਕੇ ਅੱਜ ਤੱਕ ਇਸਲਾਮ ਵਧਦਾ ਹੀ ਜਾ ਰਿਹਾ ਹੈ ਇਸ ਰਾਜ ਪੱਧਰੀ ਸਮਾਗਮ ਵਿੱਚ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦੇਣ ਲਈ ਵਿਧਾਇਕ ਭਾਰਤ ਭੂਸ਼ਣ ਆਸ਼ੂ, ਸੰਜੈ ਤਲਵਾੜ, ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ, ਕੋਂਸਲਰ ਨਰਿੰਦਰ ਕੁਮਾਰ ਕਾਲਾ , ਅਸ਼ੋਕ ਪਰਾਸ਼ਰ ਪੱਪੀ , ਕੋਂਸਲਰ ਪਰਮਿੰਦਰ ਮੇਹਤਾ, ਕੋਂਸਲਰ ਰਕੇਸ਼ ਪਰਾਸ਼ਰ, ਸੀਨੀਅਰ ਕਾਂਗਰਸੀ ਆਗੂ ਬਨਵਾਰੀ ਲਾਲ, ਯੂਥ ਕਾਂਗਰਸ ਲੁਧਿਆਣਾ ਦੇ ਪ੍ਰਧਾਨ ਰਾਜੀਵ ਰਾਜਾ, ਗੁਲਾਮ ਹਸਨ ਕੈਸਰ , ਬਲਜੀਤ ਸਿੰਘ ਬਿੰਦਰਾ, ਅਸ਼ੋਕ ਗੁਪਤਾ, ਸ਼ਰਨਜੀਤ ਸਿੰਘ ਮਿੱਡਾ , ਕਾਰੀ ਅਲਤਾਫ ਉਰ ਰਹਿਮਾਨ ਅਤੇ ਸ਼ਾਹੀ ਇਮਾਮ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਨੇ ਕਿਹਾ ਕਿ ਈਦ ਉਲ ਜੁਹਾ ਦਾ ਤਿਉਹਾਰ ਸਾਨੂੰ ਸਾਰੇਆਂ ਨੂੰ ਆਪਸੀ ਭਾਈਚਾਰੇ ਅਤੇ ਆਪਣੇ ਦੇਸ਼ ਦੇ ਪ੍ਰਤੀ ਕੁਰਬਾਨੀ ਦੇਣ ਲਈ ਪ੍ਰੇਰਿਤ ਕਰਦਾ ਹੈ ਵਰਣਨਯੋਗ ਹੈ ਕਿ ਅੱਜ ਈਦ ਉਲ ਜੁਹਾ ਦੇ ਮੌਕੇ ‘ਤੇ ਲੁਧਿਆਣਾ ਸ਼ਹਿਰ ਵਿੱਚ ਤਿੰਨ ਦਰਜਨਾਂ ਤੋਂ ਵੱਧ ਸਥਾਨਾਂ ‘ਤੇ ਈਦ ਦੀ ਨਮਾਜ ਅਦਾ ਕੀਤੀ ਗਈ ਅਤੇ ਭਾਰੀ ਗਿਣਤੀ ਵਿੱਚ ਮੁਸਲਮਾਨਾਂ ਨੇ ਕੁਰਬਾਨੀਆਂ ਕੀਤੀਆਂ।

Share Button

Leave a Reply

Your email address will not be published. Required fields are marked *

%d bloggers like this: