ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਸ਼ਿਆਂ ਦਾ ਕਾਰੋਬਾਰ ਜੋਰਾਂ ਤੇ, ਪੁਲਿਸ ਨੇ ਤਿੰਨ ਨੋਜਵਾਨਾਂ ਨੂੰ ਨਸ਼ੀਲੇ ਪੋਡਰ ਸਮੇਤ ਕੀਤਾ ਗ੍ਰਿਫਤਾਰ

ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਸ਼ਿਆਂ ਦਾ ਕਾਰੋਬਾਰ ਜੋਰਾਂ ਤੇ, ਪੁਲਿਸ ਨੇ ਤਿੰਨ ਨੋਜਵਾਨਾਂ ਨੂੰ ਨਸ਼ੀਲੇ ਪੋਡਰ ਸਮੇਤ ਕੀਤਾ ਗ੍ਰਿਫਤਾਰ

ਸ੍ਰੀ ਅਨੰਦਪੁਰ ਸਾਹਿਬ, 1 ਸਤੰਬਰ (ਦਵਿੰਦਰਪਾਲ ਸਿੰਘ/ਅੰਕੁਸ਼): ਬੀਤੇ ਕੱਲ ਪੁਲਿਸ ਵਲੋਂ ਨਸ਼ੀਲੇ ਪੋਡਰ ਸਮੇਤ ਤਿੰਨ ਨੋਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਏ.ਐਸ.ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਪਿੰਡ ਝਿੰਜੜੀ ਲਾਗੇ ਨਵੀ ਨਹਿਰ ਦੇ ਕਿਨਾਰੇ ਨਾਕਾਬੰਦੀ ਕੀਤੀ ਹੋਈ ਸੀ ਕਿ ਫੋਜੀ ਪੁਲ ਵੱਲੋ ਤਿੰਨ ਨੋਜਵਾਨ ਇੱਕ ਮੋਟਰ ਸਾਈਕਲ ਤੇ ਸਵਾਰ ਹੋ ਕੇ ਆਉਦੇ ਦਿਖਾਈ ਦਿੱਤੇ, ਜਿਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਦੱਮ ਪਿੱਛੇ ਨੂੰ ਮੁੜਨ ਦੀ ਕੋਸ਼ਿਸ਼ ਕੀਤੀ । ਇਨਾਂ ਨੂੰ ਪੁਲਿਸ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਰੋਕਿਆ ਤੇ ਤਲਾਸ਼ੀ ਲੈਣ ਉਪਰੰਤ ਨਸ਼ੀਲਾ ਪੋਡਰ ਬ੍ਰਾਮਦ ਕੀਤਾ ਗਿਆ। ਉਨਾਂ ਦੱਸਿਆ ਕਿ ਰਕੇਸ਼ ਕੁਮਾਰ ਉਰਫ ਬਿੱਲੂ ਪੁੱਤਰ ਹਰਗੋਪਾਲ ਪਿੰਡ ਸੱਧੇਵਾਲ ਕੋਲੋਂ 14.30 ਗ੍ਰਾਮ ਨਸ਼ੀਲਾ ਪਾਊਡਰ, ਪ੍ਰਭਜੋਤ ਸਿੰਘ ਉਰਫ ਜੋਤ ਪੁੱਤਰ ਜੋਗਿੰਦਰ ਸਿੰਘ ਵਾਸੀ ਮੁਹੱਲਾ ਸੀਸ ਗੰਜ ਸਾਹਿਬ ਪਾਸੋਂ 12-30 ਗ੍ਰਾਮ ਅਤੇ ਗੁਰਪ੍ਰੀਤ ਸਿੰਘ ਉਰਫ ਗੱਗੂ ਪੁਤਰ ਇੰਦਰਜੀਤ ਸਿੰਘ ਵਾਸੀ ਮੁਹੱਲਾ ਭੋਰਾ ਸਾਹਿਬ ਕੋਲੋ 16 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਹੋਇਆ। ਉਨਾਂ ਦੱਸਿਆ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ 13 ਸਤੰਬਰ ਤੱਕ ਜੁਡੀਸ਼ਲ ਜੇਲ ਵਿਚ ਭੇਜਣ ਦਾ ਹੁਕਮ ਕੀਤਾ ਹੈ।

Share Button

Leave a Reply

Your email address will not be published. Required fields are marked *

%d bloggers like this: