ਰਾਮ ਰਹੀਮ ਦੇ ਗੁੰਡਿਆਂ ਦੀ ਹਿੰਸਾ ਕਾਰਨ ਪੰਜਾਬ ਦੇ 10 ਹਜ਼ਾਰ ਕਰੋੜ ਰੁਪਏ ਇੰਝ ਹੋਏ ਸੁਆਹ

ਰਾਮ ਰਹੀਮ ਦੇ ਗੁੰਡਿਆਂ ਦੀ ਹਿੰਸਾ ਕਾਰਨ ਪੰਜਾਬ ਦੇ 10 ਹਜ਼ਾਰ ਕਰੋੜ ਰੁਪਏ ਇੰਝ ਹੋਏ ਸੁਆਹ

ਨਵੀਂ ਦਿੱਲੀ : ਰੇਪ ਦੇ ਦੋਸ਼ੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਹੋਈ ਹੈ। ਸਜ਼ਾ ਦਾ ਐਲਾਨ ਹੋਣ ਤੋਂ ਬਾਅਦ ਤਾਂ ਡੇਰਾ ਸਮਰਥਕਾਂ ਨੇ ਕੋਈ ਜ਼ਿਆਦਾ ਹੰਗਾਮਾ ਨਹੀਂ ਕੀਤਾ ਪਰ ਫਿਰ ਵੀ ਪਿਛਲੇ ਕਾਫ਼ੀ ਦਿਨਾਂ ਤੋਂ ਪੰਜਾਬ ਅਤੇ ਹਰਿਆਦਾ ਵਿਚ ਲਗਾਤਾਰ ਕਰਫਿਊ ਲੱਗਿਆ ਹੋਇਆ ਹੈ। ਕਰਫਿਊ ਦੇ ਕਾਰਨ ਦੋਵੇਂ ਰਾਜਾਂ ਦੀ ਅਰਥਵਿਵਸਥਾ ਅਤੇ ਆਵਾਜਾਈ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਇੱਕ ਅੰਗਰੇਜ਼ੀ ਅਖ਼ਬਾਰ ਮੁਤਾਬਕ ਅੰਬਾਲਾ, ਰੋਹਤਕ, ਫਿਰੋਜ਼ਪੁਰ ਸਮੇਤ ਦਿੱਲੀ ਆਉਣ ਜਾਂ ਜਾਣ ਵਾਲੀਆਂ ਕਈ ਟ੍ਰੇਨਾਂ ਰੱਦ ਹੋਈਆਂ। ਇਨ੍ਹਾਂ ਟ੍ਰੇਨਾਂ ਦੀ ਗਿਣਤੀ 1000 ਦੇ ਕਰੀਬ ਹੈ। ਜੇਕਰ ਇਸ ਨੁਕਸਾਨ ਦਾ ਹਿਸਾਬ ਲਗਾਈਏ ਤਾਂ ਰੇਲਵੇ ਨੂੰ ਬੀਤੇ ਚਾਰ ਦਿਨਾਂ ਵਿਚ ਲਗਭਗ 100 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਭੜਕੀ ਹਿੰਸਾ ਨਾਲ ਨਾ ਸਿਰਫ਼ ਪੈਸੰਜਰ ਟ੍ਰੇਨਾਂ ਬਲਕਿ ਮਾਲਗੱਡੀਆਂ ਦੇ ਰੂਟ ‘ਤੇ ਵੀ ਫਰਕ ਪਿਆ ਸੀ।
ਰੇਲਵੇ ਨੂੰ ਕਈ ਰਿਜ਼ਰਵੇਸ਼ਨ ਕੈਂਸਲ ਕਰਨ ਦੀ ਵਜ੍ਹਾ ਨਾਲ ਕਰੀਬ 80 ਲੱਖ ਰੁਪਏ ਰਿਫੰਡ ਵੀ ਕਰਨੇ ਪਏ। ਇਨ੍ਹਾਂ ਸਾਰਿਆਂ ਰੇਲ ਰੂਟਾਂ ਨਾਲ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ, ਜੰਮੂ-ਕਸ਼ਮੀਰ ਸਮੇਤ ਹੋਰ ਰਾਜਾਂ ਵਿਚ ਟ੍ਰੇਨਾਂ ਜਾਂਦੀਆਂ ਸਨ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਕਹਿ ਰਹੇ ਸਨ ਕਿ ਰਾਮ ਰਹੀਮ ਦੇ ਸਮਰਥਕਾਂ ਦੁਆਰਾ ਜੋ ਵੀ ਹਿੰਸਾ ਹੋ ਰਹੀ ਹੈ, ਉਸ ਨਾਲ ਪੰਜਾਬ ਵਿਚ ਕੋਈ ਫ਼ਰਕ ਨਹੀਂ ਪੈ ਰਿਹਾ ਹੈ ਪਰ ਅੰਕੜਿਆਂ ਦੀ ਮੰਨੀਏ ਤਾਂ ਬੀਤੇ 4 ਦਿਨਾਂ ਵਿਚ ਪੰਜਾਬ ਦੀ ਇੰਡਸਟਰੀ ਨੂੰ ਸਿੱਧੇ ਤੌਰ ‘ਤੇ 10 ਹਜ਼ਾਰ ਕਰੋੜ ਰੁਪਏ ਦਾ ਭਾਰੀ ਨੁਕਸਾਨ ਉਠਾਉਣਾ ਪਿਆ ਹੈ।
ਇਹ ਅੰਕੜੇ ਚੈਂਬਰ ਆਫ਼ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਦੇ ਹਨ। ਸੀਆਈਸੀਯੂ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਰਾਜ ਸਰਕਾਰ ਉਨ੍ਹਾਂ ਦੇ ਇਸ ਨੁਕਸਾਨ ਦੀ ਭਰਪਾਈ ਕਰੇ।ਸੀਆਈਸੀਯੂ ਅਨੁਸਾਰ ਇੰਨਾ ਨੁਕਸਾਨ ਇਸ ਲਈ ਹੋਇਆ ਕਿਉਂਕਿ ਰਾਜ ਵਿਚ ਆਉਣ ਵਾਲੀਆਂ ਟ੍ਰੇਨਾਂ, ਬੱਸਾਂ, ਮਾਲ ਗੱਡੀਆਂ ਅਤੇ ਸੈਲਾਨੀਆਂ ਸਾਰਿਆਂ ‘ਤੇ ਇੱਕ ਤਰ੍ਹਾਂ ਨਾਲ ਰੋਕ ਲੱਗੀ ਸੀ, ਜਿਸ ਨਾਲ ਰੁਜ਼ਗਾਰ ਨਹੀਂ ਹੋ ਸਕਿਆ। ਦੱਸ ਦੇਈਏ ਕਿ ਸਾਲ 2002 ਵਿਚ ਡੇਰਾ ਆਸ਼ਰਮ ਵਿਚ ਰਹਿਣ ਵਾਲੀ ਇੱਕ ਸਾਧਵੀ ਨੇ ਚਿੱਠੀ ਦੇ ਜ਼ਰੀੲ ਡੇਰਾ ਮੁਖੀ ‘ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ ਵਿਚ ਹਾਈਕੋਰਟ ਵਿਚ ਅਰਜ਼ੀ ਦਾਖਲ ਕੀਤੀ ਗਈ ਸੀ। ਕੋਰਟ ਦੇ ਆਦੇਸ਼ ‘ਤੇ ਸਾਲ 2001 ਵਿਚ ਸੀਬੀਆਈ ਨੂੰ ਜਾਂਚ ਸੌਂਪੀ ਗਈ ਸੀ, ਜਿਸ ਤੋਂ ਬਾਅਦ 25 ਅਗਸਤ ਨੂੰ ਸੀਬੀਆਈ ਦੀ ਸਪੈਸ਼ਲ ਕੋਰਟ ਨੇ ਗੁਰਮੀਤ ਨੂੰ ਰੇਪ ਦਾ ਦੋਸ਼ੀ ਕਰਾਰ ਦਿੱਤਾ ਸੀ।

Share Button

Leave a Reply

Your email address will not be published. Required fields are marked *

%d bloggers like this: