ਦਫਾ 144 ਦੇ ਬਾਵਜੂਦ ਵੀ ਦੋ ਲੱਖ ਪ੍ਰੇਮੀ ਕਿਵੇ ਪਹੁੱਚੇ ਡੇਰਾ ਸਿਰਸਾ ਚ

ਦਫਾ 144 ਦੇ ਬਾਵਜੂਦ ਵੀ ਦੋ ਲੱਖ ਪ੍ਰੇਮੀ ਕਿਵੇ ਪਹੁੱਚੇ ਡੇਰਾ ਸਿਰਸਾ ਚ
ਕਨੂੰਨ ਦੀਆ ਉਡਾਈਆ ਧੱਜੀਆਂ ,ਕਨੂੰਨ ਨੂੰ ਟਿੱਚ ਜਾਣਦੇ ਨੇ ਡੇਰਾ ਸਮਰੱਥਕ

ਰਾਮਪੁਰਾ ਫੂਲ 23 ਅਗਸਤ ( ਦਲਜੀਤ ਸਿੰਘ ਸਿਧਾਣਾ) ਡੇਰਾ ਸਿਰਸਾ ਮੁੱਖੀ ਦੀ ਪੰਚਕੂਲਾ ਅਦਾਲਤ ਚ ਪੇਸੀ ਨੂੰ ਲੈ ਕੇ ਆਉਣ ਵਾਲੀ 25 ਤਰੀਕ ਨੂੰ ਲੈ ਕੇ ਡੇਰਾ ਪ੍ਰੇਮੀਆ ਵੱਲੋ ਕਰਨ ਵਾਲੀ ਕਿਸੇ ਸੰਭਾਵੀ ਗੜਬੜ ਨੂੰ ਲੈ ਕੇ ਭਾਰਤ ਦੀ ਕੇਦਰ ਸਰਕਾਰ ਅਤੇ ਹਰਿਆਣਾ ਤੇ ਪੰਜਾਬ ਸਰਕਾਰ ਅਮਨ ਸਾਤੀ ਬਣਾਈ ਰੱਖਣ ਲਈ ਸਿਰਤੋੜ ਜਤਨ ਕਰ ਰਹੀ ਹੈ ਪਰ ਫੇਰ ਵੀ ਡੇਰਾ ਸਮਰੱਥਕਾ ਤੇ ਇਸ ਦਾ ਕੋਈ ਵੀ ਅਸਰ ਨਹੀ ਹੈ ਤੇ ਉਹ ਕਨੂੰਨ ਨੂੰ ਟਿੱਚ ਸਮਝਦੇ ਹਨ । ਇਸ ਦੀ ਉਦਾਹਰਨ ਇਹ ਹੈ ਕੇ ਭਾਵੇ ਪੰਜਾਬ ਸਰਕਾਰ ਨੇ 11000 ਹਜਾਰ ਪੁਲੀਸ ਮੁਲਾਜਮਾ ਤੇ 75 ਕੰਪਨੀਆ ਅਰਧ ਸੈਨਿਕ ਬਲਾ ਦੀਆ ਲਾਕੇ ਹਰਿਆਣਾ ਅਤੇ ਪੰਜਾਬ ਚ ਧਾਰਾ 144 ਲਾ ਦਿੱਤੀ ਹੈ ਪਰ ਫੇਰ ਵੀ ਕਨੂੰਨ ਦੀਆ ਧੱਜੀਆ ਉੱਡਾਂਦੇ ਹੋਏ ਲੱਖਾ ਦੀ ਗਿਣਤੀ ਚ ਡੇਰਾ ਪ੍ਰੇਮੀ ਡੇਰਾ ਸਿਰਸਾ ਚ ਇਕੱਤਰ ਹੋ ਗਏ ਹਨ । ਇਸ ਤੋ ਜਾਫ ਜਾਹਰ ਹੈ ਕੇ ਡੇਰਾਪ੍ਰੇਮੀਆ ਨੂੰ ਨਾ ਹੀ ਕਿਸੇ ਕਨੂੰਨ ਦਾ ਕੋਈ ਡਰ ਹੈ ਤੇ ਨਾ ਹੀ ਪੁਲੀਜ ਫੋਰਸਾ ਦਾ ਕੋਈ ਡਰ ਇੰਨੀ ਵੱਡੀ ਗਿਣਤੀ ਚ ਪੁਲੀਸ ਤੇ ਪਰਸਾਸਨ ਦੀੲ ਅੱਖਾਂ ਥੱਲੇ ਇਕੱਠੇ ਹੋਣਾ ਸਾਫ ਦਿਖ ਰਿਹਾ ਕੇ ਸਰਕਾਰਾ ਆਮ ਲੋਕਾ ਦੇ ਅੱਖਾਂ ਚ ਘੱਟਾ ਪਾਉਣ ਲਈ ਡਰਾਮੇ ਕਰ ਰਹੀਆ ਹਨ ।ਸਰਕਾਰ ਦੀ ਇਸ ਲਾਪਰਵਾਹੀ ਕਾਰਨ ਆਮ ਲੋਕਾ ਚ ਸਹਿਮ ਤੇ ਦਹਿਸਤ ਦਾ ਮਹੌਲ ਬਣ ਗਿਆ ਹੈ ਆਮ ਲੋਕਾ ਦੇ ਮਨਾ ਚ ਇਹ ਸੁਆਲ ਉਠ ਰਿਹਾ ਕੇ ਜੇ ਡੇਰਾ ਪ੍ਰੇਮੀ ਭੜਕ ਗਏ ਤਾ ਸਰਕਾਰ ਇਹਨਾ ਨੂੰ ਕੰਟਰੌਲ ਕਰ ਲਵੇਗੀ।

Share Button

Leave a Reply

Your email address will not be published. Required fields are marked *

%d bloggers like this: