ਸੱਟ ਲੱਗਣ ਕਾਰਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਨਹੀਂ ਲੈ ਸਕੇਗਾ ਡੀ ਗ੍ਰੈਸੇ

ਸੱਟ ਲੱਗਣ ਕਾਰਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਨਹੀਂ ਲੈ ਸਕੇਗਾ ਡੀ ਗ੍ਰੈਸੇ

ਜਮਾਇਕਾ: ਕੈਨੇਡਾ ਦਾ ਸੁਪਰਸਟਾਰ ਸਪ੍ਰਿੰਟਰ ਆਂਦਰੇ ਡੀ ਗ੍ਰੈਸੇ ਸੱਟ ਲੱਗ ਜਾਣ ਕਾਰਨ ਹੁਣ ਸ਼ੁੱਕਰਵਾਰ ਤੋਂ ਲੰਡਨ ਵਿੱਚ ਹੋਣ ਜਾ ਰਹੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਉਸੈਨ ਬੋਲਟ ਦੇ ਖਿਲਾਫ ਮੁਕਾਬਲੇ ਵਿੱਚ ਨਹੀਂ ਉਤਰ ਸਕੇਗਾ। ਡੀ ਗ੍ਰੈਸੇ, ਜਿਸਨੇ ਪਿਛਲੇ ਸਾਲ ਰੀਓ ਡੀ ਜਨੇਰੀਓ ਵਿੱਚ ਹੋਈਆਂ ਉਲੰਪਿਕਸ ਸਮਰ ਗੇਮਜ਼ ਵਿੱਚ ਚਾਂਦੀ ਤੇ ਕਾਂਸੀ ਤੇ ਤਮਗੇ ਜਿੱਤੇ ਸਨ, ਨੂੰ ਸੋਮਵਾਰ ਨੂੰ ਜਮਾਇਕਾ ਵਿੱਚ ਟਰੇਨਿੰਗ ਦੌਰਾਨ ਹੈਮਸਟ੍ਰਿੰਗ ਇੰਜਰੀ ਹੋ ਗਈ। ਇਹ ਜਾਣਕਾਰੀ ਡੀ ਗ੍ਰੈਸੇ ਦੇ ਏਜੰਟ ਪਾਲ ਡੋਇਲ ਨੇ ਦਿੱਤੀ। ਬੁੱਧਵਾਰ ਨੂੰ ਜਾਰੀ ਕੀਤੇ ਗਏ ਐਮਆਰਆਈ ਰਿਸਲਟਜ਼ ਤੋਂ ਸਾਹਮਣੇ ਆਇਆ ਕਿ ਪਹਿਲਾਂ ਇਸ ਸੱਟ ਨੂੰ ਜਿਵੇਂ ਮਾਮੂਲੀ ਸਮਝਿਆ ਜਾ ਰਿਹਾ ਸੀ ਇਹ ਓਨੀ ਮਾਮੂਲੀ ਨਹੀਂ ਹੈ ਸਗੋਂ ਉਸ ਤੋਂ ਕਿਤੇ ਜ਼ਿਆਦਾ ਖਰਾਬ ਹੈ। ਡੋਇਲ ਮੁਤਾਬਕ ਡੀ ਗ੍ਰੈਸੇ ਨੂੰ ਠੀਕ ਹੋਣ ਵਿੱਚ ਅਜੇ ਚਾਰ ਤੋਂ ਛੇ ਹਫਤਿਆਂ ਦਾ ਸਮਾਂ ਹੋਰ ਲੱਗੇਗਾ। ਡੀ ਗ੍ਰੈਸੇ ਨੇ ਪਿੱਛੇ ਜਿਹੇ 9.69 ਸੈਕਿੰਡ ਵਿੱਚ 100 ਮੀਟਰ ਦੀ ਦੌੜ ਪੂਰੀ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਤੇ ਇਹ ਕਿਆਫੇ ਵੀ ਲਾਏ ਜਾ ਰਹੇ ਸਨ ਕਿ ਸ਼ੁੱਕਰਵਾਰ ਨੂੰ ਬੋਲਟ ਨਾਲ ਹੋਣ ਜਾ ਰਹੇ ਮੁਕਾਬਲੇ ਵਿੱਚ ਡੀ ਗ੍ਰੈਸੇ ਇਤਿਹਾਸ ਸਿਰਜ ਸਕਦਾ ਹੈ।ਜ਼ਿਕਰਯੋਗ ਹੈ ਕਿ ਬੋਲਟ ਇਸ ਸਾਲ ਰਿਟਾਇਰ ਹੋਣ ਜਾ ਰਿਹਾ ਹੈ। ਡੀ ਗ੍ਰੈਸੇ ਨੇ ਬੁੱਧਵਾਰ ਨੂੰ ਆਪਣੇ ਫੇਸਬੁੱਕ ਪੇਜ ਉੱਤੇ ਲਿਖਿਆ ਹੈ ਕਿ ਸੱਟ ਲੱਗਣਾ ਤਾਂ ਗੇਮ ਦਾ ਹਿੱਸਾ ਹੈ ਪਰ ਇਸ ਵਾਰੀ ਸਮਾਂ ਖਰਾਬ ਚੱਲ ਰਿਹਾ ਹੈ। ਉਨ੍ਹਾਂ ਆਖਿਆ ਕਿ ਉਹ ਇਸ ਸਮੇਂ ਆਪਣੀ ਜਿੰ?ਦਗੀ ਦੇ ਸੱਭ ਤੋਂ ਬਿਹਤਰ ਦੌਰ ਵਿੱਚੋਂ ਲੰਘ ਰਹੇ ਹਨ ਪਰ ਇਸ ਸੱਟ ਕਾਰਨ ਉਨ੍ਹਾਂ ਨੂੰ ਅਫਸੋਸ ਹੈ ਕਿ ਸੁ?ੱਕਰਵਾਰ ਨੂੰ ਹੋਣ ਜਾ ਰਹੀ ਦੌੜ ਵਿੱਚ ਉਹ ਹਿੱਸਾ ਨਹੀਂ ਲੈ ਪਾਉਣਗੇ। ਉਨ੍ਹਾਂ ਜਲਦ ਹੀ ਸਿਹਤਯਾਬ ਹੋ ਕੇ ਖੇਡ ਦੇ ਮੈਦਾਨ ਵਿੱਚ ਵਾਪਸੀ ਕਰਨ ਦਾ ਤਹੱਈਆ ਵੀ ਪ੍ਰਗਟਾਇਆ।

Share Button

Leave a Reply

Your email address will not be published. Required fields are marked *

%d bloggers like this: