ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ, ਰੂਪਨਗਰ ਦੀ ਸਾਂਝੀ ਮਾਸਿਕ ਇਕੱਤਰਤਾ ਹੋਈ

ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ, ਰੂਪਨਗਰ ਦੀ ਸਾਂਝੀ ਮਾਸਿਕ ਇਕੱਤਰਤਾ ਹੋਈ

ਰੂਪਨਗਰ (ਨਿਰਪੱਖ ਆਵਾਜ਼):ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ, ਰੂਪਨਗਰ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ, ਰੂਪਨਗਰ ਦੀ ਸਾਂਝੀ ਮਾਸਿਕ ਇਕੱਤਰਤਾ ਮਹਾਰਾਜਾ ਰਣਜੀਤ ਸਿੰਘ ਬਾਗ ਵਿੱਚ ਸਰਵਸ਼੍ਰੀ ਅਵਤਾਰ ਸਿੰਘ, ਬੀ. ਐਸ. ਸੈਣੀ ਅਤੇ ਗੁਰਇੰਦਰ ਸਿੰਘ ਪ੍ਰੀਤ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਸ਼੍ਰੀ ਰਣਬੀਰ ਢਿਲੋਂ ਮੁੱਖ ਮਹਿਮਾਨ ਵਜੋਂ ਤਸਰੀਫ਼ ਲਿਆਏ। ਢਿਲੋਂ ਜੀ ਸਰਵ ਭਾਰਤੀ ਸੈਕੰਡਰੀ ਟੀਚਰਜ਼ ਫੈਡਰੇਸ਼ਨ ਦੇ ਤ੍ਰਿਚੁਰੀ ਵਿਖੇ ਪ੍ਰਧਾਨ ਚੁਣੇ ਜਾਣ ਬਾਰੇ ਸ਼੍ਰੀ ਦਰਸ਼ਨ ਸਿੰਘ ਖੇੜੀ ਨੇ ਜਾਣਕਾਰੀ ਦਿਤੀ ਤੇ ਸ਼੍ਰੀ ਢਿਲੋਂ ਨੂੰ ਇਕ ਵੱਡੇ ਇਕੱਠ ਵਿੱਚ ਸਨਮਾਨਤ ਕੀਤਾ ਗਿਆ। ਸ਼੍ਰੀ ਢਿਲੋਂ ਨੇ ਉਸ ਸਮਾਗਮ ਬਾਰੇ ਵੇਰਵਾ ਨਾਲ ਜਾਣਕਾਰੀ ਦਿੰਦੇ ਹੋਏ ਅਗਲੇ ਪ੍ਰੋਗਰਾਮ ਬਾਰੇ ਵੀ ਦੱਸਿਆ। ਨਾਲ ਹੀ ਡੀ. ਏ. ਦੇ ਬਕਾਏ ਤੇ ਜਨਵਰੀ 17 ਤੋਂ ਬਣਦੀ ਡੀ. ਏ. ਦੀ ਕਿਸ਼ਤ, ਪੇਕਮਿਸ਼ਨ ਦੀ ਰਿਪੋਰਟ ਤੁਰੰਤ ਦੇਣ ਅਤੇ ਮੈਡੀਕਲ ਭੱਤਾ 2000/ ਦੇਣ ਦੀ ਮੰਗ ਕੀਤੀ ਗਈ।
ਮੋਰਿੰਡਾ ਤੋਂ ਪੁੱਜੇ ਸ਼੍ਰੀ ਰਾਮੇਸ਼ਵਰ ਦਾਸ ਨੇ ਵੀ ਵਿਚਾਰ ਪੇਸ਼ ਕੀਤੇ। ਪੰਜਾਬ ਪੈਨਸ਼ਨਰਜ਼ ਸਾਂਝਾ ਫਰੰਟ ਦੀ 12 ਜੁਲਾਈ ਨੂੰ ਲੁਧਿਆਣਾ ਵਿਖੇ ਹੋਈ ਮੀਟਿੰਗ ਬਾਰੇ ਵੇਰਵਾ ਦਸਦੇ ਹੋਏ ਅਗਲੇ ਸੰਘਰਸ਼ ਬਾਰੇ ਜਾਣਕਾਰੀ ਦਿੱਤੀ। ਪੈਨਸ਼ਨਰਜ਼ ਫਰੰਟ ਦੇ ਫੈਸਲੇ ਅਨੁਸਾਰ 26 ਅਗਸਤ ਨੂੰ ਐਸ. ਡੀ. ਐਮ. ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਮੀਟਿੰਗ ਦੇ ਆਰੰਭ ‘ਤੇ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਸ. ਬਚਨ ਸਿੰਘ ਦੇ ਅਕਾਲ ਚਲਾਣੇ ‘ਤੇ ਮੈਂਬਰਾਂ ਨੇ ਖੜ੍ਹੇ ਹੋ ਕੇ ਮੌਨ ਰੱਖ ਕੇ ਸਰਧਾਂਜਲੀ ਭੇਟਾ ਕੀਤੀ।ਇਸ ਮੌਕੇ ਸ/ਸ਼੍ਰੀ ਅਮਰੀਕ ਸਿੰਘ, ਗੁਰਮੇਲ ਸਿੰਘ, ਨਸੀਬ ਸਿੰਘ, ਪਿਆਰੇ ਲਾਲ, ਰਛਪਾਲ ਸਿੰਘ ਸੈਣੀ, ਮੇਘਾ ਰਾਮ ਹਾਂਸ, ਇਕਬਾਲ ਸਿੰਘ, ਗੁਰਦੇਵ ਸਿੰਘ, ਗੁਰਬਖਸ਼ ਸਿੰਘ ਬੋਲਾ, ਅਮਰੀਕ ਸਿੰਘ ਸਾਬਕਾ ਕੌਂਸਲਰ, ਸ਼ੇਰ ਸਿੰਘ ਅਤੇ ਉਜਾਗਰ ਸਿੰਘ ਸ਼ਾਮਲ ਸਨ। ਅੰਤ ‘ਤੇ ਸ. ਅਵਤਾਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *

%d bloggers like this: