ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਦਾ ਸਸਕਾਰ

ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਦਾ ਸਸਕਾਰ

ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਮਹਿੰਦਰ ਕੌਰ ਦਾ ਸਸਕਾਰ ਸ਼ਾਹੀ ਸਮਾਧਾਂ ਵਿੱਚ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਮਾਤਾ ਜੀ ਦੇ ਮ੍ਰਿਤਕ ਸਰੀਰ ਦੇ ਅੰਤਿਮ ਦਰਸ਼ਨ ਸ਼ਹਿਰ ਨਿਵਾਸੀਆਂ ਨੂੰ ਕਰਵਾਏ ਗਏ। ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਭਰਾ ਮਾਲਵਿੰਦਰ ਸਿੰਘ ਇਸ ਅੰਤਿਮ ਯਾਤਰਾ ‘ਚ ਸ਼ਾਮਲ ਸਨ। ਲੰਮੀ ਬਿਮਾਰੀ ਤੋਂ ਬਾਅਦ ਮਾਤਾ ਮਹਿੰਦਰ ਕੌਰ ਦਾ ਕੱਲ੍ਹ ਪਟਿਆਲਾ ਦੇ ਮੋਤੀ ਮਹਿਲ ਵਿੱਚ ਦੇਹਾਂਤ ਹੋ ਗਿਆ ਸੀ।

ਰਾਜ ਮਾਤਾ ਮਹਿੰਦਰ ਕੌਰ ਦੇ ਸਸਕਾਰ ‘ਚ ਪੁੱਜਣ ਵਾਲਿਆਂ ‘ਚ ਪੰਜਾਬ ਦੇ ਗਵਰਨਰ ਵੀਪੀ ਬਦਨੌਰ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਤੇ ਕਰੀਬ ਸਾਰੇ ਕੈਬਿਟਨ ਮੰਤਰੀ, ਅਕਾਲੀ ਤੇ ਹੋਰ ਪਾਰਟੀਆਂ ਦੇ ਲੀਡਰ ਸ਼ਾਮਲ ਸਨ। ਇਸ ਤੋਂ ਇਲਾਵਾ ਸਿਰਮਨਜੀਤ ਸਿੰਘ ਮਾਨ, ਜਗਮੀਤ ਸਿੰਘ ਤੇ ਪਰਮਜੀਤ ਸਿੰਘ ਸਰਨਾ ਜਿਹੇ ਆਗੂ ਵੀ ਸਸਕਾਰ ਮੌਕੇ ਪੁੱਜੇ ਸਨ।

ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਫੌਜ ਦੇ ਦਿਨਾਂ ਦੇ ਕਰੀਬੀ ਮਿੱਤਰ ਮੇਜਰ ਏਪੀ ਸਿੰਘ ਵੀ ਸਰਕਾਰ ਮੌਕੇ ਪੁੱਜੇ ਸਨ। ਸ਼ਹਿਰ ‘ਚ ਅੰਤਿਮ ਯਾਤਰਾ ਕਾਰਨ ਪੁਲਿਸ ਵੱਲੋਂ ਸੁਰੱਖਿਆ ਦੇ ਅਹਿਮ ਪ੍ਰਬੰਧ ਕੀਤੇ ਗਏ ਸਨ।

Share Button

Leave a Reply

Your email address will not be published. Required fields are marked *

%d bloggers like this: