ਏਕਮ ਹੱਤਿਆ ਕਾਂਡ : ਪਤੀ ਨੂੰ ਮਾਰ ਕੇ ਸੂਟਕੇਸ ‘ਚ ਬੰਦ ਕਰਨ ਦੇ ਮਾਮਲੇ ਵਿਚ ਸੀਰਤ ‘ਤੇ ਦੋਸ਼ ਤੈਅ

ਏਕਮ ਹੱਤਿਆ ਕਾਂਡ : ਪਤੀ ਨੂੰ ਮਾਰ ਕੇ ਸੂਟਕੇਸ ‘ਚ ਬੰਦ ਕਰਨ ਦੇ ਮਾਮਲੇ ਵਿਚ ਸੀਰਤ ‘ਤੇ ਦੋਸ਼ ਤੈਅ

ਕਰੀਬ ਪੰਜ ਮਹੀਨੇ ਪੁਰਾਣੇ ਏਕਮ ਸਿੰਘ ਢਿੱਲੋਂ ਹੱਤਿਆ ਕਾਂਡ ਦੀ ਦੋਸ਼ੀ ਸੀਰਤ ਢਿੱਲੋਂ ਦੇ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਗਏ ਹਨ। ਉਸ ‘ਤੇ ਹੱਤਿਆ ਕਰਨ, ਸਬੂਤ ਮਿਟਾਉਣ ਅਤੇ ਅਸਲਾ ਐਕਟ ਦੇ ਤਹਿਤ ਦੋਸ਼ ਤੈਅ ਕੀਤੇ ਹਨ। ਜਦ ਕਿ ਮਾਮਲੇ ਵਿਚ ਸੀਰਤ ਦੀ ਮਾਂ ਜਸਵਿੰਦਰ ਕੌਰ, ਭਰਾ ਵਿਨੈ ਪ੍ਰਤਾਪ ਸਿੰਘ ਅਤੇ ਹੋਰ ਦੋਸ਼ੀ ਜਗਤ ‘ਤੇ ਵੀ ਅਪਰਾਧਕ ਸਾਜ਼ਿਸ਼ ਰਚਣ ਦੇ ਦੋਸ਼ ਹਨ। 17 ਅਗਸਤ ਤੋਂ ਕੇਸ ਦਾ ਟਰਾਇਲ ਸ਼ੁਰੂ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਏਕਮ ਸਿੰਘ ਢਿੱਲੋਂ ਦੀ ਲਾਸ਼ 19 ਮਾਰਚ ਨੂੰ ਪੁਲਿਸ ਨੇ ਫੇਜ਼ 3ਬੀ1 ਸਥਿਤ ਬੀਐਮਡਬਲਿਊ ਕਾਰ ਦੀ ਬੈਕ ਸੀਟ ‘ਤੇ ਸੂਟਕੇਸ ਤੋਂ ਬਰਾਮਦ ਕੀਤੀ ਸੀ। ਇਸ ਸਬੰਧ ਵਿਚ ਪੁਲਿਸ ਨੂੰ ਇਕ ਆਟੋ ਚਾਲਕ ਨੇ ਸੂਚਿਤ ਕੀਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਏਕਮ ਦੀ ਪਤਨੀ, ਉਸ ਦੇ ਭਰਾ ਅਤੇ ਏਕਮ ਦੀ ਮਾਂ ‘ਤੇ ਕੇਸ ਦਰਜ ਕੀਤਾ ਸੀ।
ਪੁਲਿਸ ਨੇ ਬਣਾਏ 55 ਗਵਾਹ : ਪੁਲਿਸ ਨੇ ਇਸ ਮਾਮਲੇ ਵਿਚ 55 ਗਵਾਹ ਬਣਾਏ ਹਨ। ਇਨ੍ਹਾਂ ਵਿਚ ਆਟੋ ਚਾਲਕ ਤੁਲ ਬਹਾਦਰ ਵੀ ਸ਼ਾਮਲ ਹੈ। ਜਿਸ ਨੇ ਫੇਜ਼ 3ਬੀ1 ਸਥਿਤ ਸੀਰਤ ਨੂੰ 19 ਮਾਰਚ ਨੂੰ ਕਾਰ ਦੀ ਪਿਛਲੀ ਸੀਟ ‘ਤੇ ਸੂਟਕੇਸ ਵਿਚ ਲਾਸ਼ ਰਖਦੇ ਦੇਖਿਆ ਸੀ। ਉਥੇ ਸੀਰਤ ਦਾ ਪਰਿਵਾਰ ਕਿਰਾਏ ‘ਤੇ ਰਹਿ ਰਿਹਾ ਸੀ। ਇਸ ਤੋਂ ਇਲਾਵਾ ਸੀਰਤ ਦੇ ਬੱਚੇ, ਨੌਕਰਾਣੀ, ਗੁਰਦੁਆਰਾ ਅੰਬ ਸਾਹਿਬ ਦੇ ਦੋ ਸੇਵਾਦਾਰ ਦੀ ਗਵਾਹ ਬਣਾਏ ਗਏ ਹਨ। ਹੱਤਿਆ ਤੋਂ ਬਾਅਦ ਜਿੱਥੋਂ ਸੀਰਤ ਨੇ ਮੋਬਾਈਲ ਫੋਨ ਖਰੀਦਿਆ ਸੀ, ਉਸ ਮੋਬਾਈਲ ਦੁਕਾਨ ਦੇ ਮਾਲਕ ਨੂੰ ਵੀ ਗਵਾਹ ਬਣਾਇਆ ਗਿਆ ਹੈ।

Share Button

Leave a Reply

Your email address will not be published. Required fields are marked *

%d bloggers like this: