ਨਦਾਮਪੁਰ ਵਿਖੇ ਪੰਜਾਬ ਦਾ ਪਹਿਲਾ ਹੈਲਥ ਏ ਟੀ ਐਮ ਦਾ ਉਦਘਾਟਨ ਸਿਹਤ ਮੰਤਰੀ ਨੇ ਕੀਤਾ

ਨਦਾਮਪੁਰ ਵਿਖੇ ਪੰਜਾਬ ਦਾ ਪਹਿਲਾ ਹੈਲਥ ਏ ਟੀ ਐਮ ਦਾ ਉਦਘਾਟਨ ਸਿਹਤ ਮੰਤਰੀ ਨੇ ਕੀਤਾ
ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ: ਵਿਜੈ ਇੰਦਰ ਸਿੰਗਲਾ

ਭਵਾਨੀਗੜ 7 ਜੁਲਾਈ [ ਗੁਰਵਿੰਦਰ ਰੋਮੀ ਭਵਾਨੀਗੜ] ਪੰਜਾਬ ਦੇ ਪਾਇਲਟ ਪ੍ਰੋਜੈਕਟ ਵਜੋ ਪੰਜਾਬ ਦੇ ਮੁੱਢਲੇ ਸਿਹਤ ਕੇਦਰ ਨਦਾਮਪੁਰ ਵਿਖੇ ਪੰਜਾਬ ਦਾ ਪਹਿਲਾ ਹੈਲਥ ਏ ਟੀ ਐਮ (ਮੈਡੳਨਗੋ ਏ ਟੀ ਐਮ) ਦਾ ਉਦਘਾਟਨ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕੀਤਾ ਇਸ ਮੋਕੇ ਉਹਨਾਂ ਨਾਲ ਹਲਕਾ ਵਿਧਾਇਕ ਵਿਜੈ ਇੰਦਰ ਸਿੰਗਲਾ ਵੀ ਮੋਜੂਦ ਸਨ । ਸਿਹਤ ਮੰਤਰੀ ਨੇ ਦੱਸਿਆ ਕਿ ਏ ਟੀ ਐਮ ਦੀ ਵਰਤੋ ਕਰਕੇ ਇਥੇ ਬੈਠੇ ਹੀ ਹੁਣ ਆਨਲਾਇਨ ਆਪਣੀਆਂ ਬਿਮਾਰੀਆਂ ਸਬੰਧੀ ਦੱਸ ਸਕਣਗੇ ਅਤੇ ਆਨਲਾਇਨ ਹੀ ਡਾਕਟਰਾਂ ਵਲੋ ਮਰੀਜਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੀ ਸਿਫਾਰਸ਼ ਕਰਨਗੇ ਅਤੇ ਮਰੀਜ ਅਸਾਨੀ ਨਾਲ ਦਵਾਈ ਪ੍ਰਾਪਤ ਕਰ ਸਕਣਗੇ। ਉਹਨਾਂ ਦੱਸਿਆ ਕਿ ਏ ਟੀ ਐਮ ਨਾਲ ਜੁੜੇ ਹੈਲਥ ਯੰਤਰਾਂ ਨਾਲ ਬਲੱਡ ਪ੍ਰੈਸ਼ਰ,ਸ਼ੁਗਰ,ਆਦਿ ਮੋਕੇ ਪਰ ਹੀ ਚੈਕ ਹੋ ਕਰ ਫੀਡ ਹੋ ਜਾਇਆ ਕਰਨਗੇ ਅਤੇ ਆਨਲਾਇਨ ਹੀ ਡਾਕਟਰਾਂ ਪਾਸ ਇਹ ਰਿਪੋਰਟਾਂ ਪਹੁੰਚ ਜਾਇਆ ਕਰਨਗੀਆਂ ਜਿਸ ਦੇ ਆਧਾਰ ਤੇ ਡਾਕਟਰਾਂ ਵਲੋ ਮਰੀਜਾਂ ਦਾ ਅਲਾਜ ਕੀਤਾ ਜਾਵੇਗਾ । ਇਸ ਮੋਕੇ ਹਲਕਾ ਵਿਧਾਇਕ ਨੇ ਕਿਹਾ ਕਿ ਲੋਕਾਂ ਨੂੰ ਵਧੀਆ ਹੈਲਥ ਸੇਵਾਵਾਂ ਦੇਣ ਲਈ ਪੰਜਾਬ ਸਰਕਾਰ ਵਚਨਬੱਧ ਹੈ ਉਹਨਾਂ ਸਿਹਤ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਹਲਕਾ ਸੰਗਰੂਰ ਦੇ ਸਿਹਤ ਸੇਵਾਵਾਂ ਕੇਦਰਾਂ ਵਿੱਚ ਕਿਸੇ ਕਿਸਮ ਦੀ ਘਾਟ ਨਹੀ ਰਹਿਣ ਦਿੱਤੀ ਜਾਵੇਗੀ ਇਸ ਮੋਕੇ ਡਾ ਰਾਜੇਸ਼ ਸ਼ਰਮਾਂ ਡਾਇਰੈਕਟਰ ਪੰਜਾਬ,ਡਾ ਮਹਿੰਦਰ ਸਿੰਘ,ਡਿਪਟੀ ਕਮਿਸ਼ਨਰ ਸੰਗਰੂਰ ਅਮਰਪ੍ਰਤਾਪ ਸਿੰਘ ਵਿਰਕ,ਮੈਡਮ ਗੀਤਿਕਾ ਸਿੰਘ ਐਸ ਡੀ ਐਮ ਭਵਾਨੀਗੜ, ਕਿਰਨਜੋਤ ਕੌਰਬਾਲੀ,ਦੀਪਜੋਤ ਕੋਰ,ਸੁਰਿੰਦਰ ਸਿੰਗਲਾ , ਥਾਣਾਂ ਭਵਾਨੀਗੜ ਦੇ ਮੁੱਖੀ ਹਰਿੰਦਰ ਸਿੰਘ , ਕਪਲ ਗਰਗ,ਐਸ ਐਮ ਉ ਅਤੇ ਸਮੂਹ ਸਟਾਫ ਤੋ ਇਲਾਵਾ ਪਿੰਡ ਨਦਾਮਪੁਰ ਦੀ ਪੰਚਾਇਤ ਅਤੇ ਸਮੂਹ ਮੈਬਰਾਨ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: