ਤਰੱਕੀ ( ਮਿੰਨੀ ਕਹਾਣੀ )

ਤਰੱਕੀ  ( ਮਿੰਨੀ ਕਹਾਣੀ )

             ਗੁਰਬਚਨ ਦਾ ਸਾਰਾ ਪਰਿਵਾਰ ਵਿਦੇਸ਼ ਵਿੱਚ ਪੱਕਾ ਹੋ ਗਿਅਾ ਸੀ । ਬੁੱਢੀ ੳੁਮਰੇ ੳੁਹ ਵੀ ਵਿਦੇਸ਼ ਚਲਾ ਗਿਅਾ ਪਰ ਪੰਜਾਬ ਦੀ ਮਿੱਟੀ ਅਜੇ ਵੀ ੳੁਸ ਦੇ ਸਰੀਰ ਤੋਂ ਮਹਿਕ ਰਹੀ ਸੀ । ਜਦੋਂ ੳੁਹ ਪੰਜਾਬੀਅਾਂ ਨੂੰ ਪਰਾਈ ਧਰਤੀ ਉੱਤੇ ਅਣਥੱਕ ਮਿਹਨਤ ਕਰਦੇ ਦੇਖਦਾ ਤਾਂ ੳੁਸ ਦੀ ਸੋਚ ਸੱਤਰ ਸਾਲ ਪਿੱਛੇ ਚਲੀ ਜਾਂਦੀ ਕਿ ਕਿਵੇਂ ੳੁਹਨਾਂ ਨੇੇ  ਵਿਰਸੇ ਚ ਮਿਲੀ ਮਿਹਨਤ ਸਦਕਾ ਬਲਦਾਂ ਨਾਲ ਅਾਪਣੇ ਖੇਤ ਵਾਹੇ ਅਤੇ ਮਣਾ ਮੂੰਹ ਅਨਾਜ ਪੈਦਾ ਕਰਕੇ ਪੰਜਾਬ ਨੂੰ ਕਿੰਨਾ ਖੁਸ਼ਹਾਲ  ਬਣਾਇਅਾ ਸੀ ।
ਇੱਕ ਦਿਨ ੳੁਸ ਦੇ ਪੋਤਰੇ ਨੇ ਕਿਹਾ , ” ਬਾਪੂ ਦੇਖ, ਇਸ ਦੇਸ ਨੇ ਕਿੰਨੀ ਤਰੱਕੀ ਕੀਤੀ ਅਾ ”
” ਹਾਂ ਪੁੱਤਰ , ਪਹਿਲਾਂ ਇਹਨਾਂ ਨੇ ਅਾਪਣੀ ਸੋਨੇ ਦੀ ਚਿੜੀ ਲੁੱਟੀ , ਫਿਰ ੳੁਸ ਦੀ ਚਮਕ ਨੇ ਤੇਰੇ ਵਰਗੇ ਲੱਖਾਂ ਮਿਹਨਤੀ ਹੀਰੇ ਲੁੱਟੇ , ਸਾਨੂੰ ਮਾਂ ਬੋਲੀ ਤੋਂ ਵਾਂਝੇ ਕੀਤਾ , ਅਜੇ ਵੀ ਤਰੱਕੀ ਨਾ ਕਰੇ ਇਹ ਅੰਗਰੇਜ਼ੀ ਕੌਮ ”
ਬਾਪੂ ਇਹ ਕਹਿੰਦਾ ਅੱਖਾਂ ਭਰ ਅਾਇਅਾ ।

ਮਾਸਟਰ ਸੁਖਵਿੰਦਰ ਦਾਨਗੜ੍ਹ
94171-80205

Share Button

Leave a Reply

Your email address will not be published. Required fields are marked *

%d bloggers like this: