ਸਰਾਪ (ਮਿੰਨੀ ਕਹਾਣੀ)

ਸਰਾਪ (ਮਿੰਨੀ  ਕਹਾਣੀ )

ਰਾਣੀ ਦੇ ਵਿਅਾਹ ਨੂੰ ਭਾਵੇਂ ਦਸ ਸਾਲ ਹੋ ਚੁੱਕੇ ਸਨ ਪਰ ਅੌਲਾਦ  ਦਾ ਸੁੱਖ  ਨਸੀਬ ਨਾ ਹੋਣ ਕਰਕੇ ੳੁਸ ਦੇ ਨਿਮਾਣੇ  ਸੁਭਾਅ ‘ਚ ਕੁੜੱਤਣ ਅਾ  ਗਈ ਸੀ |ਇੱਕ ਦਿਨ ਜਦੋਂ ੳੁਹ ਘਰ ਦੀ ਸਫਾਈ ਕਰ ਰਹੀ ਸੀ ਤਾਂ  ਅਚਾਨਿਕ ਛੱਤ ਉੱਤੋਂ ਇੱਕ ਛਿਪਕਲੀ ੳੁਸ ਦੇ ੳੁਪਰ ਅਾ ਡਿੱਗੀ ੳੁਹ ਡਰ ਕੇ ਇੱਕ ਪਾਸੇ ਹੁੰਦੀ ਬੋਲੀ  |
” ਜੀਅ ਕਰਦਾ ਸਾਰੀਅਾਂ ਮਾਰ ਦੇਵਾਂ  ,  ਬੜਾ ਲਹੂ ਪੀਤਾ ਇਹਨਾਂ ਨੇ ”

ਕੋਲ ਹੀ ਝਾੜੂ ਫੇਰ ਰਹੀ ਸੱਸ ਮੂੰਹੋ ਨਿੱਕਲਿਆ,
” ਨਾ ਧੀਏ , ਕਾਹਨੂੰ ਪਾਪ ਲੈਣਾ , ਅੈਵੇਂ ਸਰਾਪ ਮਾਰਜੂ , ਰੱਬ ਦਾ ਜੀਅ ਨੇ ਇਹ ਵੀ ”

ਇਹ ਬੋਲ ਸੁਣ ਕੇ ਰਾਣੀ ਅੰਦਰੋਂ ਨੌਂ ਸਾਲ ਪੁਰਾਣਾ  ਅਤੀਤ ਦਾ ਜਵਾਲਾ ਫਟ ਗਿਅਾ , ੳੁਹ ਗਲ਼  ਭਰ ਕੇ ਬੋਲੀ |
”  ਨਾ ੳੁਹ ਰੱਬ ਦਾ ਜੀਅ ਨਹੀਂ ਸੀ ? ਜਦੋਂ ਮੈਨੂੰ ਮਜਬੂਰ ਕਰਕੇ ਤੁਸੀਂ  ਨੰਨ੍ਹੀ ਨਿਰਦੋਸ ਦੀ ਜਾਨ ਲੈ ਲਈ ਸੀ ,     ੳੁਹਦਾ ਸਰਾਪ ਤਾਂ ਮੈਂ ਅੱਜ ਤੱਕ ਭੋਗ ਰਹੀ ਅਾਂ  “

ਰਾਣੀ ਦੇ ਬੋਲ ਸੱਸ ਦੇ ਜਿਹਨ ‘ ਚ ਜਾ  ਵੱਜੇ |

ਮਾਸਟਰ ਸੁਖਵਿੰਦਰ ਦਾਨਗੜ੍ਹ
94171 -80205

Share Button

Leave a Reply

Your email address will not be published. Required fields are marked *

%d bloggers like this: