ਅਮਰੀਕਾ ‘ਚ ਵੈੱਬਸਾਈਟ ਹੈਕ ਕਰਕੇ ਲਿਖਿਆ, ਆਈ ਲਵ ਆਈਐੱਸ

ਅਮਰੀਕਾ ‘ਚ ਵੈੱਬਸਾਈਟ ਹੈਕ ਕਰਕੇ ਲਿਖਿਆ, ਆਈ ਲਵ ਆਈਐੱਸ

ਵਾਸ਼ਿੰਗਟਨ (ਏਜੰਸੀ) : ਅਮਰੀਕਾ ਦੇ ਓਹੀਓ ਸਟੇਟ ਦੀਆਂ ਕਈ ਸਰਕਾਰੀ ਵੈੱਬਸਾਈਟਾਂ ਹੈਕ ਕਰ ਲਈਆਂ ਗਈਆਂ ਹਨ। ਇਨ੍ਹਾਂ ‘ਤੇ ਸਰਕਾਰ ਵਿਰੋਧੀ ਤੇ ਅੱਤਵਾਦੀ ਜਥੇਬੰਦੀ ਇਸਲਾਮਿਕ ਸਟੇਟ (ਆਈਐੱਸ) ਸਮਰਥਨ ਵਾਲੇ ਸੰਦੇਸ਼ ਪਾਏ ਗਏ ਹਨ।

ਸਟੇਟ ਦੇ ਗਵਰਨਰ ਜੌਨ ਕੇਚਿਸ ਦੀ ਵੈੱਬਸਾਈਟ ‘ਤੇ ਪਾਏ ਗਏ ਸੰਦੇਸ਼ ‘ਚ ਕਿਹਾ ਗਿਆ ‘ਮੁਸਲਿਮ ਦੇਸ਼ਾਂ ‘ਚ ਵਗਣ ਵਾਲੇ ਖ਼ੂਨ ਦੀ ਹਰ ਬੂੰਦ ਲਈ ਟਰੰਪ ਤੇ ਤੁਹਾਡੇ ਸਾਰੇ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ।’ ‘ਟੀਮ ਸਿਸਟਮ ਡੀਜੇ’ ਵੱਲੋਂ ਪਾਏ ਗਏ ਸੰਦੇਸ਼ ਦੇ ਹੇਠਾਂ ਲਿਖਿਆ ਗਿਆ, ‘ਆਈ ਲਵ ਦਿ ਇਸਲਾਮਿਕ ਸਟੇਟ’। ਇਸੇ ਤਰ੍ਹਾਂ ਦੇ ਸੰਦੇਸ਼ ਨਿਊਯਾਰਕ ਦੇ ਬਰੂਕਹੈਵਨ ਤੋਂ ਇਲਾਵਾ ਮੈਰੀਲੈਂਡ ਦੇ ਹਾਰਵਰਡ ਕਾਊਂਟੀ ਦੀਆਂ ਸਰਕਾਰੀ ਵੈੱਬਸਾਈਟਾਂ ‘ਤੇ ਵੀ ਪੋਸਟ ਕੀਤੇ ਗਏ। ਇਸ ਤੋਂ ਪਹਿਲਾਂ ਇਸੇ ਸਮੂਹ ਨੇ ਵਿਸਕਾਂਸਿਨ ਦੇ ਰਿਚਲੈਂਡ ਕਾਊਂਟੀ ਤੋਂ ਇਲਾਵਾ ਸਕਾਟਲੈਂਡ ਦੇ ਐਬਰਡੀਨ ਤੇ ਸਵੀਡਨ ‘ਚ ਹੈਕਿੰਗ ਦੀ ਜ਼ਿੰਮੇਵਾਰੀ ਲਈ ਸੀ। ਓਹੀਓ ਸਟੇਟ ਦੇ ਮੁੜਵਸੇਬਾ ਵਿਭਾਗ, ਸਿਹਤ ਬੀਮਾ ਵਿਭਾਗ ਤੇ ਕੈਸੀਨੋ ਕੰਟਰੋਲ ਕਮਿਸ਼ਨ ਦੀਆਂ ਵੈੱਬਸਾਈਟਾਂ ਵੀ ਹੈਕ ਕੀਤੀਆਂ ਗਈਆਂ। ਓਹੀਓ ‘ਚ ਪ੫ਸ਼ਾਸਨਿਕ ਸੇਵਾ ਵਿਭਾਗ ਦੇ ਅਧਿਕਾਰੀ ਟੌਮ ਹੋਟ ਨੇ ਕਿਹਾ ਕਿ ਸਾਰੇ ਪ੫ਭਾਵਿਤ ਸਰਵਰ ਬੰਦ ਕਰ ਦਿੱਤੇ ਗਏ ਹਨ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹੈਕਰਾਂ ਦੀ ਇਨ੍ਹਾਂ ਵੈੱਬਸਾਈਟਾਂ ਤੱਕ ਕਿਵੇਂ ਪਹੁੰਚ ਹੋਈ। ਓਹੀਓ ‘ਚ ਵੈੱਬਸਾਈਟਾਂ ਨੂੰ ਹੈਕ ਕਰਨ ਦੀ ਘਟਨਾ ਐਤਵਾਰ ਰਾਤ 11 ਵਜੇ ਹੋਈ।

Share Button

Leave a Reply

Your email address will not be published. Required fields are marked *

%d bloggers like this: