ਬਾਰਸ਼ ਨੇ ਮਚਾਈ ਤਬਾਹੀ, 12 ਲੋਕਾਂ ਦੀ ਮੌਤ

ਬਾਰਸ਼ ਨੇ ਮਚਾਈ ਤਬਾਹੀ, 12 ਲੋਕਾਂ ਦੀ ਮੌਤ

ਬਾਰਸ਼ ਨੇ ਮਚਾਈ ਤਬਾਹੀ, 12 ਲੋਕਾਂ ਦੀ ਮੌਤ 

ਨਵੀਂ ਦਿੱਲੀ: ਦੇਸ਼ ਦੇ ਉੱਤਰ-ਪੂਰਬੀ ਹਿੱਸਿਆਂ ਵਿੱਚ ਮਾਨਸੂਨ ਤੇਜ਼ ਹੋਣ ਕਾਰਨ 4 ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਆਸਾਮ, ਮਣੀਪੁਰ, ਮਿਜ਼ੋਰਮ ਤੇ ਤ੍ਰਿਪੁਰਾ ਦੇ ਕਈ ਸ਼ਹਿਰਾਂ ਵਿੱਚ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਕਈ ਥਾਵਾਂ ‘ਤੇ ਬੱਦਲ ਫਟਣ ਤੇ ਲੈਂਡਸਲਾਈਡ ਵਰਗੀਆਂ ਘਟਨਾਵਾਂ ਵਾਪਰੀਆਂ ਹਨ। ਭਾਰੀ ਮੀਂਹ ਨਾਲ ਨੰਗਲਵਾਰ ਨੂੰ 12 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਡਿਜਾਸਟਰ ਪ੍ਰਬੰਧਨ ਤੇ ਪੁਲਿਸ ਦੀਆਂ ਟੀਮਾਂ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਪੁਲਿਸ ਦੀ ਜਾਣਕਾਰੀ ਮੁਤਾਬਕ ਬੱਦਲ ਫਟਣ ਕਾਰਨ ਕਰਨਾਫੁਲੂ ਨਦੀ ਵਿੱਚ ਅਚਾਨਕ ਹੜ੍ਹ ਆ ਗਿਆ ਜਿਸ ਵਿੱਚ 10 ਲੋਕ ਰੁੜ ਗਏ। ਇਨ੍ਹਾਂ ਦੀ ਭਾਲ ਜਾਰੀ ਹੈ। ਮਿਜੋਰਮ ਦੇ ਤਿੰਨ ਜ਼ਿਲ੍ਹਿਆਂ ਵਿੱਚ 400 ਘਰ ਨੁਕਸਾਨੇ ਗਏ ਹਨ। ਮਿਜੋਰਮ ਤੇ ਆਸਾਮ ਨੂੰ ਜੋੜਨ ਵਾਲਾ ਹਾਈਵੇ-54 ਪ੍ਰਭਾਵਿਤ ਹੋਇਆ ਹੈ।

ਰਾਜਧਾਨੀ ਇੰਫਾਲ ਦੀਆਂ ਸੜਕਾਂ ‘ਤੇ ਪਾਣੀ ਭਰਿਆ ਹੋਇਆ ਹੈ। ਗੁਹਾਟੀ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਭਾਰੀ ਮੀਂਹ ਕਾਰਨ ਗੁਹਾਟੀ ਦੇ ਸਕੂਲਾਂ-ਕਾਲਜਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਬੰਗਾਲ ਦੀ ਖਾੜੀ ਵਿੱਚ ਲੋਅ ਪ੍ਰੈਸ਼ਰ ਕਾਰਨ ਉੱਤਰ ਪੂਰਬੀ ਹਿੱਸਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ।

Share Button

Leave a Reply

Your email address will not be published. Required fields are marked *

%d bloggers like this: