ਜੂਨ 84 ਦੀ ਯਾਦ ‘ਚ ਘੱਲੂਘਾਰਾ ਸਮਾਗਮ ਸ਼ੁਰੂ

ਜੂਨ 84 ਦੀ ਯਾਦ ‘ਚ ਘੱਲੂਘਾਰਾ ਸਮਾਗਮ ਸ਼ੁਰੂ

6 ਜੂਨ, 1984 ਵਿੱਚ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਢਾਹੇ ਜਾਣ ਨੂੰ 33ਵਾਂ ਸਾਲ ਬੀਤ ਗਿਆ ਹੈ। ਸਿੱਖ ਭਾਈਚਾਰਾ ਹਰ ਸਾਲ ਉਸ ਹਮਲੇ ਨੂੰ ਘੱਲੂਘਾਰਾ ਸਮਾਗਮ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਉਂਦਾ ਹੈ। 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦੀ ਸਮਾਗਮ ਕਰਵਾਏ ਜਾਣਗੇ। ਸਮਾਗਮਾਂ ਦੀ ਸ਼ੁਰੂਆਤ ਸਵੇਰੇ 7 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਹੋਵੇਗੀ ਜਿਨ੍ਹਾਂ ਦੀ ਆਰੰਭਤਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋ ਗਈ ਹੈ।

ਉਪਰੰਤ ਉਸ ਸਾਕੇ ਦੌਰਾਨ ਮਾਰੇ ਗਏ ਨਿਹੱਥੇ ਲੋਕਾਂ ਦੀ ਸ਼ਰਧਾਂਜਲੀ ਅਰਦਾਸ ਕੀਤੀ ਜਾਵੇਗੀ। ਅਰਦਾਸ ਉਪੰਰਤ ਹਰ ਸਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੁੱਚੀ ਸੰਗਤ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੰਦੇਸ਼ ਜਾਰੀ ਕਰਦੇ ਹਨ। ਇਸ ਵਾਰ ਵੀ ਗਿਆਨੀ ਗੁਰਬਚਨ ਸਿੰਘ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨਗੇ।

ਐਸਜੀਪੀਸੀ, ਮਾਨ ਦਲ ਤੇ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਸਮੁੱਚੀਆਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਇਸ ਵਾਰ ਦਾ ਘੱਲੂਘਾਰਾ ਦਿਵਸ ਸ਼ਾਂਤਮਈ ਤਰੀਕੇ ਨਾਲ ਨੇਪਰੇ ਚੜ੍ਹਨ ਦੀ ਆਸ ਕਰ ਰਹੇ ਹਨ। ਡੇਰਾ ਸਿਰਸਾ ਨੂੰ ਮੁਆਫੀ ਦੇਣ ਵਿਰੋਧ ਵਿੱਚ ਪਿਛਲੇ 2 ਸਾਲਾਂ ਦੌਰਾਨ ਗਿਆਨੀ ਗੁਰਬਚਨ ਸਿੰਘ ਵੱਲੋਂ 6 ਜੂਨ ਨੂੰ ਸੰਦੇਸ਼ ਪੜ੍ਹੇ ਜਾਣ ਦਾ ਸਿੱਖ ਜਥੇਬੰਦੀਆਂ ਵਿਰੋਧ ਕਰਨ ਦੀ ਕੋਸ਼ਿਸ਼ ਕਰਦੀਆਂ ਰਹੀਆਂ ਹਨ।

Share Button

Leave a Reply

Your email address will not be published. Required fields are marked *

%d bloggers like this: