ਬਾਗਬਾਨੀ ਵਿਭਾਗ ਵੱਲੋਂ ਖੁੰਬਾਂ ਦੀ ਕਾਸ਼ਤ ਸਬੰਧੀ ਪ੍ਰੀ-ਸਿਖਲਾਈ ਕੈਪ ਆਯੋਜਿਤ

ਬਾਗਬਾਨੀ ਵਿਭਾਗ ਵੱਲੋਂ ਖੁੰਬਾਂ ਦੀ ਕਾਸ਼ਤ ਸਬੰਧੀ ਪ੍ਰੀ-ਸਿਖਲਾਈ ਕੈਪ ਆਯੋਜਿਤ

22-25 (1)
ਮਲੋਟ, 21 ਮਈ (ਆਰਤੀ ਕਮਲ) : ਅੱਜ ਸਿਟਰਸ ਅਸਟੇਟ ਬਾਦਲ ਵਿੱਖੇ ਮਾਨਯੋਗ ਮੁੱੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਕੰਵਲ ਸਿੰਘ ਡਾਇਰੈਕਟਰ ਬਾਗਬਾਨੀ ਵਿਭਾਗ ਪੰਜਾਬ ਦੀ ਅਗਵਾਈ ਹੇਠ ਖੁੰਬਾਂ ਦੀ ਕਾਸ਼ਤ ਸਬੰਧੀ ਪ੍ਰੀ-ਸਿਖਲਾਈ ਕੈਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਡ੍ਰਾ ਮਨਜੀਤ ਸਿੰਘ ਅਡਵਾਈਜਰ ਮਸ਼ਰੂਮ ਕਲਟੀਵੇਸ਼ਨ ਨੇ ਖੁੰਭਾਂ ਦੀ ਕਾਸ਼ਤ ਸਬੰਧੀ ਮੁੱਢਲੀ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਤੂੜੀ ਅਤੇ ਪਰਾਲੀ ਦੀ ਵਰਤੋ ਕਰਕੇ ਖੁੰਬਾਂ ਦੀ ਖੇਤੀ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ ਖੁੰਬਾਂ ਦੇ ਮਹੱਤਵਪੂਰਨ ਗੁਣਾ ਬਾਰੇ ਅਤੇ ਮੰਡੀਕਰਨ ਬਾਰੇ ਵੀ ਦੱਸਿਆ। ਉਹਨਾਂ ਨੇ ਦੱਸਿਆ ਕਿ ਬੇਰੁਜਗਾਰ ਕਿਸਾਨ ਅਤੇ ਕਿਸਾਨ ਬੀਬੀਆਂ ਖੁੰਬਾਂ ਦੀ ਖੇਤੀ ਕਰਕੇ ਬਹੁੱਤ ਲਾਭ ਪ੍ਰਾਪਤ ਕਰ ਸਕਦੇ ਹਨ।

ਇਸ ਕੈਪ ਵਿੱਚ ਜੀ.ਐਸ ਬਾਜਵਾ ਨੋਡਲ ਅਫਸਰ ਮਸ਼ਰੂਮ ਵੀ ਸ਼ਾਮਿਲ ਹੋਏ। ਉਨਾ ਨੇ ਐਨ.ਐਚ.ਐਮ ਸਕੀਮ ਅਧੀਨ ਖੁੰਬਾਂ ਪੈਦਾ ਕਰਨ ਲਈ ਸਕੀਮਾਂ ਬਾਰੇ ਦੱਸਿਆ। ਅਖੀਰ ਵਿੱੱਚ ਡਾ. ਮਨਜੀਤ ਸਿੰਘ ਨੇ ਕਾਸ਼ਤਕਾਰਾਂ ਦੇ ਨਾਲ ਸਵਾਲ ਜਵਾਬ ਵੀ ਕੀਤੇ ਅਤੇ ਖੁੰਬਾਂ ਦੀ ਕਾਸ਼ਤ ਸਬੰਧੀ ਹਰ ਤਰਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਨਰਿੰਦਰਜੀਤ ਸਿੰਘ ਸਿੱਧੂ ਸਹਾਇਕ ਡਾਇਰੈਕਟਰ ਬਾਗਬਾਨੀ ਸ਼੍ਰੀ ਮੁਕਤਸਰ ਸਾਹਿਬ ਨੇ ਸਿਖਲਾਈ ਕੋਰਸ ਵਿੱੱਚ ਹਿੱਸਾ ਲੈ ਰਹੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬਾਗਬਾਨੀ ਵਿਕਾਸ ਅਫਸਰ ਲਖਵਿੰਦਰ ਸਿੰਘ ਸਿੱਧੂ, ਹਰਫੂਲ ਸਿੰਘ ਲੇਖਾਕਾਰ, ਹਰਜੀਤ ਸਿੰਘ ਕਲਰਕ, ਰਾਜੀਵ ਕੁਮਾਰ ਬਾਗਬਾਨੀ ਉਪਨਿਰੀਖਿਅਕ, ਜਰਨੈਲ ਸਿੰਘ ਅਤੇ ਉੱਘੇ ਮੱਧੂ ਮੱਖੀ ਪਾਲਕ ਪਰਦੀਪ ਕੁਮਾਰ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: