ਸਿੱਖਾਂ ਨੇ ਆਪਣੇ ਹਰਮਨ ਪਿਆਰੇ ਪ੍ਰਧਾਨ ਮੰਤਰੀ ਟਰੂਡੋ ਨੂੰ ਕੀਤਾ ਸਨਮਾਨਿਤ

ਸਿੱਖਾਂ ਨੇ ਆਪਣੇ ਹਰਮਨ ਪਿਆਰੇ ਪ੍ਰਧਾਨ ਮੰਤਰੀ ਟਰੂਡੋ ਨੂੰ ਕੀਤਾ ਸਨਮਾਨਿਤ

ਕੈਨੇਡਾ:- ਵਿਸ਼ਵ ਭਰ ਵਿੱਚ ਹਰਮਨ ਪਿਆਰਤਾ ਖੱਟਣ ਵਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕੈਨੇਡਾ ਵਸਦੇ ਸਿੱਖਾਂ ਨੇ ਸ਼ਾਨਦਾਰ ਸੁਆਗਤ ਤੇ ਸਨਮਾਨ ਕੀਤਾ। ਜਸਟਿਨ ਟਰੂਡੋ ਸ਼ੁੱਕਰਵਾਰ ਨੂੰ ਬ੍ਰਿਟਿਸ਼ ਕੋਲੰਬੀਆ, ਸਰੀ ਦੇ ਗੁਰ ਸਿੱਖ ਗੁਰਦੁਆਰਾ ਐਬਸਫੋਰਡ ਵਿਖੇ ਨਤਮਸਤਕ ਹੋਏ। ਟਰੂਡੋ ਨੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਮੱਥਾ ਟੇਕਿਆ, ਅਰਦਾਸ ਕੀਤੀ ਅਤੇ ਫਿਰ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਵੀ ਕੀਤੀ।

TRUDEAU

ਇਸ ਮੌਕੇ ਗੁਰੂ ਘਰ ਵਿਖੇ ਟਰੂਡੋ ਨੇ ਸੰਗਤ ਨਾਲ ਆਪਣੇ ਸ਼ਬਦ ਵੀ ਸਾਂਝੇ ਕੀਤੇ। ਗੁਰਦੁਆਰਾ ਪ੍ਰਬੰਧਕਾਂ ਨੇ ਪ੍ਰਧਾਨ ਮੰਤਰੀ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਜਸਟਿਨ ਟਰੂਡੋ ਨੇ ਸਨਮਾਨ ਪ੍ਰਾਪਤ ਕਰਕੇ ਆਪਣੇ ਖੁਸ਼ੀ ਮਹਿਸੂਸ ਕੀਤੀ ਅਤੇ ਟਵਿੱਟਰ ‘ਤੇ ਆਪਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਕੈਨੇਡਾ ਵਿੱਚ ਵਸਦੀ ਸਿੱਖ ਸੰਗਤ ਮਿਸਟਰ ਟਰੂਡੋ ਨੂੰ ਹਰਮਨ ਪਿਆਰਾ ਪ੍ਰਧਾਨ ਮੰਤਰੀ ਮੰਨਦੀ ਹੈ।

Share Button

Leave a Reply

Your email address will not be published. Required fields are marked *

%d bloggers like this: