ਹੁਣ UIWIX ਵਾਈਰਸ ਦੇ ਹਮਲੇ ਦਾ ਖਤਰਾ, ਚੀਨ ਨੇ ਕੀਤਾ ਚੌਕਸ

ਹੁਣ UIWIX ਵਾਈਰਸ ਦੇ ਹਮਲੇ ਦਾ ਖਤਰਾ, ਚੀਨ ਨੇ ਕੀਤਾ ਚੌਕਸ

ਚੀਨ ਨੇ ਇੱਕ ਵਾਰ ਫਿਰ ਤੋਂ ਵੱਡੇ ਸਾਈਬਰ ਹਮਲੇ ਲਈ ਦੇਸ਼ ਵਾਸੀਆਂ ਨੂੰ ਤਿਆਰ ਰਹਿਣ ਲਈ ਆਖਿਆ ਹੈ। ਨਵਾਂ ਸਾਈਬਰ ਹਮਲਾ ਵਾਨਾਕਰਾਈ ਫਿਰੌਤੀ ਵਾਈਰਸ, ਜਿਸ ਨੇ ਦੁਨੀਆ ਦੇ 150 ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ, ਨਾਲ ਮਿਲਦਾ-ਜੁਲਦਾ ਹੈ।

ਚੀਨ ਦੇ ਕੌਮੀ ਕੰਪਿਊਟਰ ਵਾਈਰਸ ਐਮਰਜੈਂਸੀ ਰਿਸਪੋਨਸ ਸੈਂਟਰ (ਸੀਵੀਈਆਰਸੀ) ਤੇ ਸਾਫ਼ਟਵੇਅਰ ਕੰਪਨੀ ਏਸ਼ੀਆਇੰਨਫੋ ਨੇ ਬੁੱਧਵਾਰ ਨੂੰ “UIWIX” ਨਾਮਕ ਕੰਪਿਊਟਰ ਵਾਈਰਸ ਦਾ ਪਤਾ ਲਾਇਆ ਜੋ ਵਾਨਾਕਰਾਈ ਨਾਲ ਮਿਲਦਾ ਜੁਲਦਾ ਹੈ। ਦੋਵੇਂ ਵਾਈਰਸ ਮਾਈਕਰੋਸਾਫ਼ਟ ਵਿੰਡੋ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਵਿੱਚ ਇਹ ਕੰਪਿਊਟਰ ਵਿੱਚ ਰੱਖੀਆਂ ਫਾਈਲਾਂ ਉੱਤੇ ਕਬਜ਼ਾ ਕਰ ਲੈਂਦੇ ਹਨ। ਉਨ੍ਹਾਂ ਨੂੰ ਰਿਲੀਜ਼ ਕਰਨ ਦੇ ਬਦਲੇ ਵਿੱਚ ਫਿਰੌਤੀ ਦੀ ਮੰਗ ਕਰਦੇ ਹਨ।

  ਸੀਪੀਈਆਰਸੀ ਦੇ ਡਿਪਟੀ ਮੈਨੇਜਰ ਚੇਨ ਜੀਨਾਮ ਨੇ ਆਖਿਆ ਹੈ ਕਿ ਵਾਈਰਸ ਆਮ ਤੌਰ ਉੱਤੇ ਫਾਈਲਾਂ ਦੇ ਨਾਮ ਫਿਰੌਤੀ ਬਦਲੇ ਬਦਲ ਦਿੰਦਾ ਹੈ। ਇਸ ਤੋਂ ਪਹਿਲਾਂ ਹੋਏ ਸਾਈਬਰ ਹਮਲੇ ਵਿੱਚ ਵੀ ਚੀਨ ਦਾ ਭਾਰੀ ਨੁਕਸਾਨ ਹੋਇਆ ਹੈ। ਕਰੀਬ 3000 ਕੰਪਨੀਆਂ ਇਸ ਹਮਲੇ ਦੇ ਪ੍ਰਭਾਵ ਵਿੱਚ ਆਈਆਂ ਹਨ।

Share Button

Leave a Reply

Your email address will not be published. Required fields are marked *

%d bloggers like this: