ਕਾਂਗਰਸ ਸਰਕਾਰ ਆਪਣੇ ਚੋਣ ਵਾਇਦਿਆਂ ਤੋਂ ਭੱਜੀ : ਢਿਲੋਂ

ਕਾਂਗਰਸ ਸਰਕਾਰ ਆਪਣੇ ਚੋਣ ਵਾਇਦਿਆਂ ਤੋਂ ਭੱਜੀ : ਢਿਲੋਂ

ਐਸ. ਏ. ਐਸ. ਨਗਰ, 19 ਮਈ (ਨਿਰਪੱਖ ਆਵਾਜ਼ ਬਿਊਰੋ): ਪੰਜਾਬ ਵਿੱਚ ਅਕਾਲੀ ਦਲ ਦੀ ਹਾਰ ਦੇ ਪਿੱਛੇ ਕਈ ਕਾਰਨ ਸਨ ਅਤੇ ਪਾਰਟੀ ਦੇ ਲੋਕਾਂ ਵਲੋਂ ਦਿੱਤੇ ਫਤਵੇ ਨੂੰ ਪੂਰੀ ਤਰ੍ਹਾਂ ਕਬੂਲ ਕੀਤਾ ਹੈ| ਇਹ ਗੱਲ ਪੰਜਾਬ ਦੇ ਸਾਬਕਾ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿਲੋਂ ਨੇ ਅੱਜ ਇੱਥੇ ਗੁਰਦੁਆਰਾ ਅੰਬ ਸਾਹਿਬ ਵਿਖੇ ਪੱਤਰਕਾਰਾਂ ਨਾਲ ਗਲੱਬਾਤ ਦੌਰਾਨ ਆਖੀ| ਉਹ ਇੱਥੇ ਪਾਰਟੀ ਦੇ ਜੱਥੇਬੰਦਕ ਢਾਂਚੇ ਦੀ ਉਸਾਰੀ ਸਬੰਧੀ ਰੱਖੀ ਗਈ ਇਕ ਪਾਰਟੀ ਦੇ ਜਿਲ੍ਹਾ ਮੁਹਾਲੀ ਦੇ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਵਿੱਚ ਭਾਗ ਲੈਣ ਆਏ ਸਨ| ਉਹਨਾਂ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਪਿਛਲੇ 2 ਮਹੀਨਿਆਂ ਵਿੱਚ ਆਪਣੇ ਚੋਣ ਵਾਇਦੇ ਪੂਰੇ ਕਰਨ ਵਾਲਾ ਕੋਈ ਵੀ ਕੰਮ ਨਹੀਂ ਕੀਤਾ ਅਤੇ ਕਾਂਗਰਸ ਪਾਰਟੀ ਜਨਤਾ ਨੂੰ ਗੁੰਮਰਾਹ ਕਰਕੇ ਸੱਤਾ ਤੇ ਕਾਬਿਜ ਹੋਈ ਹੈ|
ਸ੍ਰ. ਢਿਲੋਂ ਨੂੰ ਇਹ ਪੁੱਛਣ ਤੇ ਕਿ ਟਿਕਟਾਂ ਦੀ ਵੰਡ ਵੇਲੇ ਯੋਗ ਉਮੀਦਵਾਰਾਂ ਨੂੰ ਅਣਦੇਖਿਆ ਕਰਨਾ ਵੀ ਪਾਰਟੀ ਦੀ ਹਾਰ ਦਾ ਉਦੋਂ ਕਾਰਨ ਰਿਹਾ, ਉਹਨਾਂ ਕਿਹਾ ਕਿ ਅਜਿਹਾ ਨਹੀਂ ਹੈ ਪਰੰਤੂ ਅਸੀਂ ਅਸੀਂ ਮੰਨਦੇ ਹਾਂ ਕਿ ਪਾਰਟੀ ਤੋਂ ਗਲਤੀਆਂ ਹੋਈਆਂ ਸਨ ਅਤੇ ਪਾਰਟੀ ਇਹਨਾਂ ਗਲਤੀਆਂ ਨੂੰ ਸੁਧਾਰ ਕੇ ਮੁੜ ਤਕੜੀ ਹੋ ਕੇ ਨਿਕਲੇਗੀ|
ਦਿਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਤੇ ਨਜਲਾ ਝਾੜਦਿਆਂ ਉਹਨਾਂ ਕਿਹਾ ਕਿ ਇਸ ਪਾਰਟੀ ਨੇ ਪੰਜਾਬ ਵਿੱਚ ਰਾਜਨੀਤੀ ਨੂੰ ਹੇਠਲੇ ਪੱਧਰ ਤੱਕ ਪਹੁੰਚਾ ਦਿੱਤਾ ਅਤੇ ਪੰਜਾਬ ਦੀ ਜਨਤਾ ਉਸਨੂੰ ਕਦੇ ਵੀ ਮਾਫ ਨਹੀਂ ਕਰੇਗੀ| ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਧਾਰਮਿਕਿ ਬੇਅਦਬੀ ਦੀਆਂ ਕਾਰਵਾਈਆਂ ਨੂੰ ਅੰਜਾਮ ਦੇ ਕੇ ਲੋਕਾਂ ਵਿੱਚ ਨਫਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਇਹ ਪਾਰਟੀ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ ਪਾਈ|
ਇਹ ਪੁੱਛਣ ਤੇ ਕਿ ਅੱਜ ਪਾਰਟੀ ਦੇ ਜਥੇਬੰਧਕ ਢਾਂਚੇ ਲਈ ਕਿੰਨੇ ਪਾਰਟੀ ਆਗੂਆਂ ਵਲੋਂ ਦਾਅਵੇਦਾਰੀ ਦਿੱਤੀ ਗਈ ਹੈ , ਉਹਨਾਂ ਕਿਹਾ ਕਿ ਉਹ ਸਾਰਿਆਂ ਨੂੰ ਮਿਲ ਰਹੇ ਹਨ ਅਤੇ ਬਾਅਦ ਵਿੱਚ ਇਸ ਸਬੰਧੀ ਰਿਪੋਰਟ ਪਾਰਟੀ ਪ੍ਰਧਾਨ ਨੂੰ ਦੇ ਦੇਣਗੇ| ਇਹ ਪੁੱਛਣ ਤੇ ਕਿ ਪਾਰਟੀ ਵਿੱਚ ਹਾਵੀ ਧੜੇਬਾਜੀ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਕਿਹਾ ਕਿ ਧੜੇ ਬਾਜੀ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ|

Share Button

Leave a Reply

Your email address will not be published. Required fields are marked *

%d bloggers like this: