ਰੈਕੇਟ ਸਪੋਰਟਸ ਕਰਵਾਏਗੀ ਚਾਰਟਰਡ ਅਕਾਉਟੈਂਟਸ ਦੇ ਖੇਡ ਮੁਕਾਬਲੇ

ਰੈਕੇਟ ਸਪੋਰਟਸ ਕਰਵਾਏਗੀ ਚਾਰਟਰਡ ਅਕਾਉਟੈਂਟਸ ਦੇ ਖੇਡ ਮੁਕਾਬਲੇ

ਪਟਿਆਲਾ 18 ਮਈ, (ਜਗਦੀਪ ਸਿੰਘ ਕਾਹਲੋਂ) ਪੂਰੇ ਪ੍ਰਾਂਤ ਭਰ ਵਿੱਚ ਟੇਬਲ ਟੈਨਿਸ ਖੇਡ ਨੂੰ ਉਤਸ਼ਾਹਿਤ ਕਰਨ ਦੇ ਅਭਿਆਨ ਅਧੀਨ ਰੈਕੇਟ ਸਪਰਟਸ ਵੱਲੋਂ ਪਟਿਆਲਾ ਸ਼ਹਿਰ ਦੇ ਚਾਰਟਰਡ ਅਕਾਉਂਟੈਂਟਸ ਦੇ ਟੇਬਲ ਟੈਨਿਸ ਮੁਕਾਬਲੇ ਸ਼ੁਰੂ ਕੀਤੇ ਜਾ ਰਹੇ ਹਨ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ. ਪ੍ਰਿੰਸ ਇੰਦਰ ਸਿੰਘ ਘੁੰਮਣ, ਸਕੱਤਰ ਰੈਕਿਟ ਸਪੋਰਟਸ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਸ ਖੇਡ ਨੂੰ ਪ੍ਰੋਫੈਸ਼ਨਲ ਰੰਗਤ ਦਿੰਦਿਆਂ ਰੈਕੇਟ ਸਪੋਰਟਸ ਵੱਲੋਂ ਚਾਰਟਰਡ ਅਕਾਉਟੈਂਟਸ ਦੀ ਪਟਿਆਲਾ ਬ੍ਰਾਂਚ ਲਈ ਉਚੇਚੇ ਤੌਰ ਤੇ ਇੱਕ ਟੇਬਲ ਟੈਨਿਸ ਟੂਰਨਾਮੈਂਟ ਆਯੋਜਿਤ ਕੀਤਾ ਜਾ ਰਿਹਾ ਹੈ। ਡੀ.ਐਮ.ਡਬਲਿਊ ਦੇ ਟੇਬਲ ਟੈਨਿਸ ਹਾਲ ਵਿੱਚ 21 ਮਈ ਦਿਨ ਐਤਵਾਰ ਨੂੰ ਇੱਕ ਰੋਜ਼ਾਨਾ ਹੋਣ ਵਾਲੇ ਇਨ੍ਹਾਂ ਖੇਡ ਮੁਕਾਬਲਿਆਂ ਦੀ ਅਗਵਾਈ ਸ਼੍ਰੀ ਮਾਨਿਕ ਰਾਜ ਸਿੰਗਲਾ, ਪ੍ਰਧਾਨ ਰੈਕੇਟ ਸਪੋਰਟਸ ਅਤੇ ਸ਼੍ਰੀ ਸੌਰਭ ਗੁਪਤਾ, ਚੇਅਰਮੈਨ ਪਟਿਆਲਾ ਬ੍ਰਾਂਚ ਐਨ.ਆਰ.ਆਈ.ਸੀ. ਦਾ ਆਈ.ਸੀ.ਏ.ਆਈ. ਕਰਨਗੇ। ਉਹਨਾਂ ਕਿਹਾ ਕਿ ਜੇਕਰ ਹੋਰ ਖਿਡਾਰੀ ਵੀ ਡਬਲਜ਼ ਅਤੇ ਮਿਕਸ ਡਬਲਜ਼ ਈਵੈਂਟ ਵਿੱਚ ਭਾਗ ਲੈਣਾ ਣਾਹੁੰਦੇ ਹੋਣ ਤਾਂ ਉਹ ਵੀ ਆਯੋਜਕਾਂ ਕੋਲ ਆਪਣਾ ਨਾਂ ਰਜਿਸਟਰ ਕਰਵਾ ਸਕਦੇ ਹਨ।

Share Button

Leave a Reply

Your email address will not be published. Required fields are marked *

%d bloggers like this: