ਅਧੂਰੀ ਕਹਾਣੀ

ਅਧੂਰੀ ਕਹਾਣੀ

ਆਖਦੇ ਨੇ ਕਹਾਣੀ ਅਧੂਰੀ ਪਿਆਰ ਦੀ ਏ ਰਹਿ ਗਈ
ਜਿਹੜੇ ਭੱਜੇ ਘਰੋਂ ਉਹਨਾ ਦੀ ਕਿਹੜੀ ਪੂਰੀ ਪੈ ਗਈ

ਛੱਡ ਦਿੱਤਾ ਸਾਰਾ ਪਰਵਾਰ ਜਿੰਨ੍ਹਾ ਇੱਕ ਦੂਜੇ ਕਰਕੇ
ਬਾਅਦ ਵਿੱਚ ਲੜਦੇ ਨੇ ਆਪਸ ਦੇ ਵਿੱਚ ਰੋਜ ਤੜਕੇ

ਕੀਤੀ ਸੀ ਕਤਲ ਮਮਤਾ ਮਾਂ ਦੀ ਬਾਪੂ ਦੀ ਸਰਦਾਰੀ
ਸਾਲ ਬਾਅਦ ਭੁੱਲ ਜਾਦੀ ਜਾਨ ਜਾਨ ਤੋ ਵੀ ਪਿਆਰੀ

ਮਾਂ ਬਾਪ ਦੀ ਨਜ਼ਰਾ ਵਿੱਚੋ ਆਪਣੀ ਵੀ ਇੱਜਤ ਗਵਾਕੇ
ਦੱਸੋ ਕੀ ਖੱਟ ਲਿਆ ਉਹਨਾ ਇੱਜਤਾ ਦਾਅ ਲਗਾਕੇ

ਜੇ ਐਸਾ ਕੰਮ ਨਾ ਕਰਾ ਮੈ ਭਲਾ ਚੜਤ ਮੈਨੂੰ ਕੀ ਤੰਗੀ ਹੈ
ਉਮਰਾਂ ਦੇ ਇਸ ਰੋਣ ਧੋਣ ਤੋਂ ਅਧੂਰੀ ਕਹਾਣੀ ਚੰਗੀ ਹੈ

ਚੜਤ ਬੋਦੇਵਾਲੀਆ
9915077153

Share Button

Leave a Reply

Your email address will not be published. Required fields are marked *

%d bloggers like this: