ਖ਼ੁੰਡਾ ਖੰਜ਼ਰ

ਖ਼ੁੰਡਾ ਖੰਜ਼ਰ

ਵਕਤ ਬਦਲਿਆ ਸੂਰਤ ਬਦਲੀ ਬਦਲੇ ਨਹੀ ਵਿਚਾਰ,
ਖ਼ੁੰਡਾ ਖੰਜ਼ਰ ਹੌਲੀ ਹੌਲੀ ਬਣਿਆ ਹੁਣ ਤਲਵਾਰ |

ਰੁੱਖ ਹਾਂ ਮੈਂ ਸੜਦਾ ਜਾਂਦਾ ਸਾਲਾਂ ਤੋਂ ਉਂਝ ਰਹਿ ਕੇ,
ਤੂੰ ਇਸ਼ਕੇ ਦੀ ਵਰਖਾ ਕੀਤੀ ਨਿਕਲੀ ਅੱਜ ਪੁੰਗਾਰ |

ਅਕਸਰ ਰਿਸ਼ਤੇ ਤਾਂ ਹੀ ਨਿਭਦੇ ਜੇਕਰ ਮਿਲ ਜਾਏ ਸੋਚ,
ਪਲੜਾ ਹੇਠਾਂ ਬਹਿ ਨਾ ਜਾਵੇ ਰੱਖ ਬਰਾਬਰ ਭਾਰ |

ਬੇਚੈਨੀ ਹੁਣ ਵੱਧਦੀ ਜਾਂਦੀ ਪੈਸੇ ਦੀ ਬਸ ਹੋੜ,
ਆਪਣੇ ਠੋਕਰ ਮਾਰਨ ਖਾਤਿਰ ਖੜਦੇ ਰਾਹ ਵਿੱਚਕਾਰ |

ਹਿੰਮਤ ਦਾ ਤੂੰ ਅਤਰ ਲਗਾ ਕੇ ਖੁਦ ਨੂੰ ਇੰਝ ਮਹਿਕਾ,
ਅੜਿਅਲ ਪਰਬਤ ਚਰਨੀਂ ਡਿੱਗਣ ਰਾਹ ਕਰ ਲੈ ਗੁਲਜ਼ਾਰ |

ਜਿਸ ਦੀਵੇ ਵਿੱਚ ਵੱਟੀ ਨਈ ਹੈ ਭਾਵੇਂ ਭਰਿਆ ਤੇਲ,
ਉਸਨੇ ਰੋਸ਼ਨ ਕੀ ਹੋਣਾ ਤੇ ਕੀ ਮਿਟਣਾ ਅੰਧਕਾਰ?

ਮੈਂ ਤਾਂ ਘਰ ਵਿੱਚ ਕਰਦਾ ਜਾਵਾਂ ਇੱਕਠਾ ਕੂੜ ਕਬਾੜ,
ਖ਼ਵਰੇ ਕੱਦ ਸੁਆਣੀ ਆ ਕੇ ਸਾਂਭੂ ਏਹ ਖਿਲਾਰ |

ਲੰਮੀਆ ਛਾਲਾਂ ਮਾਰਨ ਦੇ ਲਈ ਲਾਉਣੀ ਪੈਂਦੀ ਦੌੜ,
ਆਲਸ ਨਾਲ ਜੋ ਨਾਤਾ ਰੱਖਣ ਜਾਂਦੇ ਬਾਜ਼ੀ ਹਾਰ |

ਯਸ਼ਪਾਲ “ਟੋਨੀ “

9876498603

Share Button

Leave a Reply

Your email address will not be published. Required fields are marked *

%d bloggers like this: