‘ਵਿਸ਼ਵ ਰੈੱਡ ਕਰਾਸ ਦਿਵਸ’ ਮਨਾਇਆ

‘ਵਿਸ਼ਵ ਰੈੱਡ ਕਰਾਸ ਦਿਵਸ’ ਮਨਾਇਆ

ਪਟਿਆਲਾ, 9 ਮਈ (ਮਨਦੀਪ): ਰੈਡ ਕਰਾਸ ਨਸ਼ਾ ਮੁਕਤੀ ਕੈਂਦਰ ਸਾਕੇਤ ਹਸਪਤਾਲ ਵਿਖੇ ‘ਵਿਸ਼ਵ ਰੈੱਡ ਕਰਾਸ ਦਿਵਸ’ ਮਨਾਇਆ ਗਿਆ। ਇਸ ਵਿੱਚ ਮੁੱਖ ਮਹਿਮਾਨ ਵੱਜੋਂ ਮਨੋਰੋਗ ਵਿਭਾਗ ਮੁੱਖੀ ਡਾ. ਬਲਵੰਤ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਰੈੱਡ ਕਰਾਸ ਦੇ ਸੱਤ ਸਿਧਾਂਤਾਂ ਬਾਰੇ ਉਨ੍ਹਾਂ ਨੇ ਮਨੁੱਖਤਾ, ਸੇਵਾ ਭਾਵਨਾ ਅਤੇ ਆਪਣੇ ਆਪ ਨੂੰ ਅਤੇ ਵਿਚਾਰਾਂ ਵਿੱਚ ਪਰਿਵਰਤਨ ਲਈ ਪੇ੍ਰਰਿਤ ਕੀਤਾ। ਉਨ੍ਹਾਂ ਨੇ ਦਾਖਲ ਮਰੀਜਾਂ ਨੂੰ ਸਮੁੱਚੇ ਢੰਗ ਨਾਲ ਚਲਣ ਲਈ ਅਤੇ ਪਰਿਵਾਰਿਕ ਮੈਂਬਰਾਂ ਪ੍ਰਤੀਸਾਂਝ ਪਿਆਰ ਅਤੇ ਵਿਸ਼ਵਾਸ਼ ਬਣਾਉਣ ਲਈ ਵੀ ਕਿਹਾ। ਇਸ ਮੌਕੇ ਪੋ੍ਰਜੈਕਟ ਡਾਇਰੈਕਟਰ ਸ਼੍ਰੀਮਤੀ ਪਰਮਿੰਦਰ ਕੌਰ ਮਨਚੰਦਾ ਜੀ ਨੇ ਵੀ ਸਾਰਿਆ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਇਸ ਮੌਕੇ ਉਨ੍ਹਾਂ ਨੇ ਭਾਈ ਘਨਈਆ ਜੀ ਅਤੇ ਸਰ ਹੈਨਰੀ ਡਿਊਨਾ ਜੀ ਦੁਆਰਾ ਕੀਤੇ ਕੰਮਾਂ ਦੀ ਪ੍ਰਸੰਸਾ ਕੀਤੀ ਅਤੇ ਸਾਰਿਆਂ ਨੂੰ ਉਨ੍ਹਾਂ ਦੇ ਪੂਰਨਿਆਂ ਤੇ ਚਲਣ ਲਈ ਵੀ ਪੇ੍ਰਰਿਤ ਕੀਤਾ। ਉਨ੍ਹਾਂ ਨੇ ਸਾਰਿਆ ਨੂੰ ਰੈਡ ਕਰਾਸ ਸੰਬੰਧੀ ਅਤੇ ਉਨ੍ਹਾਂ ਦੁਆਰਾ ਕੀਤੇ ਜਾ ਰਹੇ ਕੰਮਾਂ ਪ੍ਰਤੀ ਵੀ ਦੱਸਿਆ। ਰੈੱਡ ਕਰਾਸ ਦੀ ਸੇਵਾ ਭਾਵਨਾ ਅਤੇ ਮਨੁੱਖਤਾ ਪ੍ਰਤੀ ਪਿਆਰ ਕਰਨਾ ਵੀ ਸਿਖਾਇਆ ਗਿਆ ਅਤੇ ਉਨ੍ਹਾਂ ਨੇ ਇਸ ਮੌਕੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: