ਕੀ ਕਿਸਾਨਾ ਦਾ ਕਰਜਾ ਮੁਆਫ ਕਰਨ ਲਈ , ਸਰਕਾਰ ਫੜੇਗੀ ਹੱਥ ਚ ਠੂਠਾ . . . . . .।

ਕੀ ਕਿਸਾਨਾ ਦਾ ਕਰਜਾ ਮੁਆਫ ਕਰਨ ਲਈ , ਸਰਕਾਰ ਫੜੇਗੀ ਹੱਥ ਚ ਠੂਠਾ . . . . . .।

ਪੰਜਾਬ ਸਰਕਾਰ ਵੱਲੋ ਚੋਣ ਮੈਨੀਫੈਸਟੋ ਚ ਕੀਤਾ ਵਾਅਦਾ ਕਰਜਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ ਵਾਲਾ ਪੂਰਾ ਕਰਨ ਲਈ ਪੰਜਾਬ ਦੇ ਖਜਾਨੇ ਚ ਫੁਟੀ ਕੌਡੀ ਵੀ ਨਹੀ ਪੰਜਾਬ ਦੇ ਖਜਾਨੇ ਨੂੰ ਟਿੱਡੀ ਦਲ ਵਾਗ ਚੱਟ ਕੇ ਤੁਰ ਗਈ ਪਿਛਲੀ ਬਾਦਲ ਪਰੀਵਾਰ ਦੀ ਸਰਕਾਰ ਜਿਸ ਕਾਰਨ ਆਪਣੇ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਕਾਗਰਸ ਦੀ ਸਰਕਾਰ ਕੋਲ ਹੋਰ ਕੋਈ ਚਾਰਾ ਨਹੀ ਸੀ ਜਿਸ ਕਾਰਨ ਉਹਨਾ ਨੇ ਇਸ ਵਾਅਦੇ ਨੂੰ ਪੂਰਾ ਕਰਨ ਲਈ ਇੱਕ ਨਵੀ ਸਕੀਮ ਸਾਹਮਣੇ ਲਿਆਦੀ ਹੈ । ਇਸ ਸਕੀਮ ਰਾਹੀ ਸਰਕਾਰ ਨੇ ਹੱਥ ਚ ਠੂਠਾ ਫੜ ਕੇ ਪ੍ਰਵਾਸੀ ਪੰਜਾਬੀਆ, ਅਮੀਰ ਘਰਾਣਿਆ ਤੇ ਇੰਡਸਟਰੀਆ ਦੇ ਮਾਲਕਾ ਤੋ ਸਰਕਾਰ ਦੀ ਯੋਜਨਾ ਅਨੁਸਾਰ 20000 ਹਜਾਰ ਕਰੋੜ ਦੇ ਬਾਡ ਜਾਰੀ ਕੀਤੇ ਜਾਣਗੇ ਜਿਸ ਤੇ ਕੋਈ ਵਿਆਜ ਨਹੀ ਦਿੱਤਾ ਜਾਵੇਗਾ ਤੋ ਇਸ ਠੂਠੇ ਨੂੰ ਭਰਨ ਲਈ ਪ੍ਰਵਾਸੀ , ਧਨਾਢ ਤੇ ਫੈਕਟਰੀ ਵਾਲਿਆ ਦੇ ਮਿੰਨਤਾ ਤਰਲੇ ਕਰਨਗੇ। ਜਦੋ ਇਸ ਤਰੀਕੇ ਨਾਲ ਰੁਪਇਆ ਇਕੱਠਾ ਹੋ ਜਾਵੇਗਾ ਤਾ ਕਿਾਸਨਾ ਨੂੰ ਦਿੱਤਾ ਜਾਵੇਗਾ ਜਿਸ ਤੋ ਪਤਾ ਲੱਗ ਰਿਹਾ ਕੇ ਇਹ ਵਾਅਦਾ ਵਫਾ ਹੁੰਦਾ ਦਿਸ ਨਹੀ ਰਿਹਾ ਤੇ ਇੱਕ ਇਦਰ ਨੂੰ ਬਚਾਉਣ ਲਈ ਦੂਸਰੇ ਵਪਾਰੀ ਵਰਗ ਜਾ ਬੰਦ ਹੋਣ ਕਿਨਾਰੇ ਚਲ ਰਹੀਆ ਫੈਕਟਰੀਆ ਦੇ ਗਲ ਚ ਅਗੂੰਠਾ ਦੇ ਕੇ ਇਕੰਨਾ ਕੁ ਰੁਪਇਆ ਇਕੱਠਾ ਹੋ ਜਾਵੇਗਾ ਜਦੋ ਕੇ ਸਰਕਾਰ ਕੋਲ ਇਸ ਦੀ ਕੋਈ ਠੋਸ ਯੋਜਨਾ ਨਹੀ ਸੀ ਤਾ ਸੱਤਾ ਪ੍ਰਾਪਤ ਕਰਨ ਲਈ ਕਾਗਰਸ ਪਾਰਟੀ ਨੇ ਕਿਸਾਨਾ ਨੂੰ ਇਹ ਕਰਜੇ ਮੁਆਫ ਕਰਨ ਦਾ ਲਾਲੀ ਪਾਪ ਕਿਉ ਦਿੱਤਾ ਗਿਆ । ਹਾਲਾਕਿ ਦੇਸ ਦੇ ਕੁਝ ਚਾਤਰ ਤੇ ਧਨਾਢ ਲੋਕ ਜਿੰਨਾ ਦੀ ਬਦੌਲਤ ਦੇਸ ਬਰਬਾਦ ਹੋ ਰਿਹਾ ਦੇਸ ਦਾ ਸਰਮਾਇਆ ਲੈ ਕੇ ਤਿੱਤਰ ਹੋ ਗਏ ਹਨ ਕੀ ਪੰਜਾਬ ਤੇ ਕੇਦਰ ਸਰਕਾਰ ਵਿਜੈ ਮਾਲੀਆ ਵਰਗੇ ਚੋਰ ਨੂੰ ਕਾਬੂ ਕਰਕੇ ਉਸ ਤੋ ਕਰਜੇ ਦੀ ਭਰਪਾਈ ਕੀਤੀ ਜਾ ਸਕਦੀ ਹੈ ।
ਦੇਸ ਨੂੰ ਚੂਨਾ ਲਾਉਣ ਵਾਲੇ ਵਿਜੈ ਮਾਲੀਆ ਜੋ ਕੇ 7000 ਹਜਾਰ ਕਰੋੜ ਦਾ ਮਾਲਕ ਸੀ ਪਰ ਉਹ ਵੱਖ ਵੱਖ ਬੈਕਾ ਤੋ 9000 ਹਜਾਰ ਕਰੋੜ ਦਾ ਕਰਜ ਲੈਕੇ ਰਫੂ ਚੱਕਰ ਹੋ ਗਿਆ।ਵਿਜੈ ਮਾਲੀਆ ਨੇ ਐਸ ਬੀ ਆਈ ਤੋ 1600 ਕਰੋੜ,ਪੀ ਐਨ ਬੀ ਤੋ 800 ਕਰੋੜ,ਆਈ ਬੀ ਡੀ ਆਈ ਤੋ 800 ਕਰੋੜ,ਬੈਕ ਆਫ ਇੰਡੀਆ ਤੋ 650 ਕਰੋੜ, ਯੂਨਾਇਟਡ ਬੈਕ ਆਫ ਇੰਡੀਆ ਤੋ430 ਕਰੋੜ, ਸੈਟਰਲ ਬੈਕ ਆਫ ਇੰਡੀਆ ਤੋ 410 ਕਰੋੜ,ਯੂਕੋ ਬੈਕ ਤੋ 320 ਕਰੋੜ, ਕਾਰਪੋਰੇਸਨ ਬੈਕ ਤੋ 310 ਕਰੋੜ,ਸਟੇਟ ਬੈਕ ਆਫ ਮੈਸੂਰ 150 ਕਰੋੜ, ਇੰਡੀਆਨ ਓਵਰਸੀਜ ਬੈਕ ਤੋ 140 ਕਰੋੜ,ਫੈਡਰਲ ਬੈਕ ਤੋ 90 ਕਰੋੜ, ਪੰਜਾਬ ਐਡ ਸਿੰਧ ਬੈਕ ਤੋ 60 ਕਰੋੜ,ਐਕਸਿਸ ਬੈਕ ਤੋ 50 ਕਰੋੜ ਲੈਕੇ 17 ਬੈਕਾ ਨੂੰ ਚੂਨਾ ਲਾ ਕੇ ਰਫੂ ਚੱਕਰ ਹੋ ਗਿਆ ਤੇ ਇੱਧਰ ਪੰਜਾਬ ਦੇ ਕਿਸਾਨ ਨੂੰ ਕਰਜਾ ਦੇਣ ਲਈ ਬੈਕਾ ਵਾਲੇ ਦੋ ਦੋ ਏਕੜ ਤੇ ਮਸਾ ਇੱਕ ਦੋ ਲੱਖ ਦੀ ਲਿਮਟ ਬੰਨ ਦੇ ਹਨ ਜੋ ਕਿਸਾਨਾ ਨਾਲ ਸਰਾਸਰ ਧੱਕਾ ਹੈ ।
ਇਸ ਤੋ ਇਲਾਵਾ ਪੰਜਾਬ ਸਰਕਾਰ ਨੇ ਹਾਲੇ ਕੋਈ ਟੋਸ ਯੋਜਨਾ ਨਹੀ ਬਣਾਈ ਕੇ ਕਿਸਾਨਾ ਦਾ ਕਰਜਾ ਕਿਵੇ ਤੋ ਕਿੰਨਾ ਮੁਆਫ ਕਰਨਾ ਹੈ । ਠੂਠਾ ਫੜ ਕੇ ਮੰਗਣ ਵਾਲੇ ਵਾਲੇ ਰੁਪਇਆ ਤੇ ਸਰਕਾਰ ਨੇ ਦਾਨ ਕਰਨ ਵਾਲਿਆ ਨੂੰ 7 ਸਾਲਾ ਤੱਕ ਕੋਈ ਵਿਆਜ ਨਹੀ ਦੇਣਾ ਤੇ ਇਸ ਤਰਾ ਪ੍ਰਾਪਤ ਹੋਈ ਰਕਮ ਜੋ ਅੰਦਾਜੇ ਅਨੁਸਾਰ 8000 ਹਜਾਰ ਕਰੋੜ ਬਣਦੀ ਹੈ ਉਸ ਨੂੰ ਅੱਗੇ ਵਿਆਜ ਤੇ ਦੇਕੇ ਜੋ ਆਮਦਨ ਹੋਵੇਗੀ ਉਸ ਨਾਲ ਹਰ ਸਾਲ ਕਰਜਾ ਮੁਆਫ ਕਰਨ ਦੀ ਸਕੀਮ ਹੈ ।
ਇੱਕ ਮੋਟੇ ਅੰਦਾਜੇ ਅਨੁਸਾਰ ਖੇਤੀ ਕਰਜੇ ਜੋ ਬੈਕਾ , ਆੜਤੀਆ, ਜਾ ਸਹਿਕਾਰੀ ਸਭਾਵਾ ਦੇ ਕੁਲ ਮਿਲਾ ਕੇ 63000 ਹਜਾਰ ਕਰੋੜ ਤੋ 77000 ਹਜਾਰ ਕਰੋੜ ਦੇ ਬਣਦੇ ਹਨ। ਇਸ ਵੇਲੇ 30 ਲੱਖ ਕਿਸਾਨ ਕਰਜੇ ਹੇਠ ਦੱਬਅਿਾ ਹੋਇਆ ਹੈ ਤੇ ਮਾਹਰਾ ਨੇ ਇਸ ਯੋਜਨਾ ਤੇ ਉਗਲਾ ਉਠਾਉਣੀਆ ਸੁਰੂ ਕਰ ਦਿੱਤੀਆ ਹਨ ਕਿਉ ਕੇ ਅਮੀਰ ਵਰਗ ਬਿਨਾ ਵਿਆਜ ਤੋ ਸਰਕਾਰ ਨੂੰ ਸੱਤ ਸਾਲ ਵਾਸਤੇ ਰੁਪਇਆ ਕਿਉ ਦੇਵੇਗਾ ਜਦੋ ਕੇ ਸਰਕਾਰ ਦੀ ਮਿਆਦ ਪੰਜ ਸਾਲ ਹੈ।ਇਸ ਤੋ ਇਲਾਵਾ ਪੰਜਾਬ ਸਰਕਾਰ ਜੇ ਪ੍ਰਤੀ ਕਿਸਾਨ ਇੱਕ ਲੱਖ ਰੁਪਏ ਵੀ ਮੁਆਫ ਕਰਦੀ ਹੈ ਤਾ ਵੀ 30000 ਹਜਾਰ ਕਰੋੜ ਰੁਪਏ ਬਣਦੇ ਹਨ ਫੇਰ 20000 ਹਜਾਰ ਕਰੋੜ ਰੁਪਏ ਦੀ ਕਰਜਾ ਮੁਆਫ ਕਰਨ ਦੀ ਸਕੀਮ ਦਾ ਸਿਰੇ ਲੱਗਣਾ ਮੁਸਕਿਲ ਹੈ ।

ਲੇਖਕ:
ਦਲਜੀਤ ਸਿੰਘ ਸਿਧਾਣਾ ( ਪੱਤਰਕਾਰ )
ਰਾਮਪੁਰਾ ਫੂਲ
94643 51318

Share Button

1 thought on “ਕੀ ਕਿਸਾਨਾ ਦਾ ਕਰਜਾ ਮੁਆਫ ਕਰਨ ਲਈ , ਸਰਕਾਰ ਫੜੇਗੀ ਹੱਥ ਚ ਠੂਠਾ . . . . . .।

  1. ਕੀ ਤੁਹਾਨੂੰ ਲੋਨ ਦੀ ਲੋੜ ਹੈ? ਜੇ ਹਾਂ ਸਾਨੂੰ ਈਮੇਲ ਕਰੋ: (dakany.endre@gmail.com) says:

    ਕੀ ਤੁਹਾਨੂੰ ਇੱਕ ਜਾਇਜ ਲੋਨ ਦੀ ਲੋੜ ਹੈ, ਅਸੀਂ 3% ਵਿਆਜ ਦਰ ਤੇ ਲੋਨ ਦੀ ਪੇਸ਼ਕਸ਼ ਕਰਦੇ ਹਾਂ. ਅਸੀਂ ਪ੍ਰਾਈਵੇਟ ਅਤੇ ਕੰਪਨੀ ਦੇ ਕਰਜ਼ੇ ਮੁਹਈਆ ਕਰਦੇ ਹਾਂ. ਜੇ ਤੁਸੀਂ ਦਿਲਚਸਪੀ ਰੱਖਦੇ ਹੋ, ਤਾਂ ਸਾਡੇ ਨਾਲ ਸੰਪਰਕ ਕਰੋ; (dakany.endre(a)gmail.com)

    ਲੋਨ ਪੇਸ਼ਕਸ਼.

Leave a Reply

Your email address will not be published. Required fields are marked *

%d bloggers like this: