ਲੰਦਨ ‘ਚ ਖਾਲਸੇ ਦੇ ਸਿਰਜਣਾ ਦਿਹਾੜੇ ਦੀਆਂ ਰੌਣਕਾਂ

ਲੰਦਨ ‘ਚ ਖਾਲਸੇ ਦੇ ਸਿਰਜਣਾ ਦਿਹਾੜੇ ਦੀਆਂ ਰੌਣਕਾਂ

ਲੰਦਨ: ਖਾਲਸੇ ਦੇ ਸਿਰਜਣਾ ਦਿਵਸ ਵਿਸਾਖੀ ਨੂੰ ਸਮਰਪਿਤ ਵਿਸ਼ਵ ਭਰ ਵਿੱਚ ਥਾਂ-ਥਾਂ ਸਮਾਗਮ ਕਰਵਾਏ ਜਾ ਰਹੇ ਹਨ। ਇਸ ਵਾਰ ਲੰਦਨ ਅਥਾਰਟੀ ਤੇ ਲੰਦਨ ਦੇ ਮੇਅਰ ਸਦੀਕ ਖਾਨ ਦੇ ਸਹਿਯੋਗ ਨਾਲ ਲੰਦਨ ਸੈਂਟਰ ਵਿੱਚ ਵੀ ਖਾਲਸੇ ਦਾ ਸਿਰਜਣਾ ਦਿਵਸ ਮਨਾਇਆ ਗਿਆ ਜੋ ਨਿਰੋਲ ਧਾਰਮਿਕ ਰਿਹਾ। ਵਿਸਾਖੀ ਸਮਾਗਮ ਵਿੱਚ ਲੰਦਨ ਦੀਆਂ ਵੱਖ-ਵੱਖ ਸਿੱਖ ਸਾਮਾਜ ਸੇਵੀ ਸੰਸਥਾਵਾਂ ਨੇ ਹਿੱਸਾ ਲਿਆ।

LONDON VAISAKHI

ਲੰਦਨ ਵਿੱਚ ਵਿਸਾਖੀ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਸਦੀਕ ਖਾਨ ਲੰਦਨ ਦੇ ਪਹਿਲੇ ਮੇਅਰ ਹਨ। ਸਦੀਕ ਖਾਨ ਨੇ ਸਿੱਖ ਭਾਈਚਾਰੇ ਨਾਲ ਮਿਲ ਕੇ ਵਿਸਾਖੀ ਸਮਾਗਮ ਦੀਆਂ ਰੌਣਕਾਂ ਦੇ ਹਰ ਰੰਗ ਵਿੱਚ ਹਿੱਸਾ ਲਿਆ। ਵਿਸਾਖੀ ਮੇਲੇ ਦਾ ਮੁੱਖ ਉਦੇਸ਼ ਸਿੱਖ ਧਰਮ ‘ਚ ਵਿਸਾਖੀ ਦੀ ਮਹੱਤਤਾ ਤੇ ਸਿੱਖ ਧਰਮ ਬਾਰੇ ਗੈਰ-ਸਿੱਖ ਲੋਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਉਣਾ ਸੀ। ਸਮਾਗਮ ਵਿੱਚ ਸ਼ਿਰਕਤ ਕਰ ਰਹੇ ਹਜ਼ਾਰਾਂ ਲੋਕਾਂ ਨੇ ਸਿੱਖ ਸੱਭਿਆਚਾਰ, ਕੀਰਤਨ ਗਾਇਨ, ਗਤਕਾ ਤੇ ਸਿੱਖੀ ਨਾਲ ਸਬੰਧਤ ਹੋਰ ਪ੍ਰਦਰਸ਼ਨੀਆਂ ਦਾ ਭਰਪੂਰ ਆਨੰਦ ਮਾਣਿਆ।

LONDON VAISAKHI 5

LONDON VAISAKHI 4

ਮੇਅਰ ਸਦੀਕ ਖਾਨ ਨੇ ਵਿਸਾਖੀ ਦੀਆਂ ਵਧਾਈਆਂ ਦਿੰਦਿਆਂ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੌਕੇ ਸਿੱਖ ਸੰਸਥਾਵਾਂ ਵੱਲੋਂ ਵਿਸ਼ੇਸ਼ ਦਸਤਾਰ ਕੈਂਪ ਵੀ ਲਾਇਆ ਗਿਆ ਜਿਸ ਦੌਰਾਨ 24 ਵਲੰਟੀਅਰਾਂ ਨੇ 600 ਦੇ ਕਰੀਬ ਗੈਰ-ਸਿੱਖ ਲੋਕਾਂ ਦੇ ਸਿਰਾਂ ‘ਤੇ ਦਸਤਾਰਾਂ ਸਜਾਈਆਂ। ਲੰਦਨ ਦਾ ਇਹ ਵਿਸਾਖੀ ਸਮਾਗਮ ਲੰਦਨ ਮੇਅਰ ਦੀ ਸ਼ਮੂਲੀਅਤ ਨਾਲ ਯਾਦਗਾਰੀ ਤੇ ਵਿਲੱਖਣ ਛਾਪ ਛੱਡ ਗਿਆ।

LONDON VAISAKHI 2

Share Button

Leave a Reply

Your email address will not be published. Required fields are marked *

%d bloggers like this: