ਬੰਜਰ

ਬੰਜਰ

ਮੈਂ ਹਾਂ ਧਰਤੀ ਬੰਜਰ ਰੱਬਾ ਦੇ ਹਰਿਆਲੀ।
ਸਭ ਦੀ ਗੋਦ ਭਰੀ ਏ ਮੈਨੂੰ ਰੱਖੇ ਖਾਲੀ।

ਐਸੀ ਪਤਝੜ ਆਈ ਮੇਰੇ ਬਾਗ ‘ਚ ਰੱਬਾ,
ਹਰਿਆ ਹੁੰਦੀ ਨਾ ਹੁਣ ਮੇਰੀ ਸੁੱਕੀ ਡਾਲੀ।

ਚੋ ਚੋ ਹੰਝੂ ਢੇਰਾਂ ਮੇਰੇ ਦੀਦੇ ਸੁੱਕੇ,
ਕਿੱਥੇ ਲੈ ਕੇ ਜਾਵਾਂ ਮੈਂ ਏ ਕਿਸਮਤ ਕਾਲੀ।

ਔਰਤ ਨੂੰ ਵਰਦਾਨ ਬਖਸ਼ਿਆ ਮਾਂ ਬਣਨੇ ਦਾ,
ਮੇਰੀ ਵਾਰੀ ਆਈ ਤੂੰ ਕਿਉਂ ਨਜਰ ਚੁਰਾਲੀ ।

ਧੀਆਂ, ਪੁੱਤਰ ਬਾਝੋਂ ਜੱਗ ਹਨੇਰੇ ਭਰਿਆ,
ਬਹੁਤ ਚਿਰਾਂ ਤੋਂ ਲੱਭਾਂ ਮੈਂ ਸੂਰਜ ਦੀ ਲਾਲੀ।

ਦਿਲ ਦੇ ਅੰਦਰ ਜਖਮ ਲੁਕੋਏ ਕਾਫੀ ਮੈਂ ਤਾਂ,
ਚਾਹੁਣ ਤੇ ਵੀ ਜਾਏ ਨਾ ਹੁਣ ਦਾਰੂ ਭਾਲੀ।

ਸਾਲ ਮਹੀਨੇ ਗੁਜਰਨ ਹੌਲੀ ਹੌਲੀ ਕਰਕੇ,
ਮੇਰੇ ਤਪਦੇ ਹਿਰਦੇ ਨੂੰ ਨਾ ਰੁੱਤ ਸਿਆਲੀ।

ਮਾਰਨ ਧੀਆਂ ਕੁੱਖਾਂ ਦੇ ਵਿਚ ਕਿਹੜੇ ਲੋਕੀ,
ਕਦਰ ਕਰੋ ਜੋ ਮਿਲਦਾ ਕੁੱਖ ਨੂੰ ਦਿਓ ਨਾ ਗਾਲੀ।

ਬਿਸ਼ੰਬਰ ਅਵਾਂਖੀਆ,

ਮੋ-9781825255,

ਪਿੰਡ/ਡਾ-ਅਵਾਂਖਾ,

ਜਿਲ੍ਹਾ/ਗੁਰਦਾਸਪੁਰ

Share Button

Leave a Reply

Your email address will not be published. Required fields are marked *

%d bloggers like this: