ਪਾਕਿਸਤਾਨੀ ਹੈਕਰਾਂ ਦਾ ਭਾਰਤੀ ਵੈੱਬਸਾਈਟਾਂ ‘ਤੇ ਵੱਡਾ ਹਮਲਾ

ਪਾਕਿਸਤਾਨੀ ਹੈਕਰਾਂ ਦਾ ਭਾਰਤੀ ਵੈੱਬਸਾਈਟਾਂ ‘ਤੇ ਵੱਡਾ ਹਮਲਾ

ਨਵੀਂ ਦਿੱਲੀ: ਦੇਸ਼ ਦੇ ਚਾਰ ਪ੍ਰਮੁੱਖ ਵਿੱਦਿਅਕ ਅਦਾਰਿਆਂ ਦਿੱਲੀ ਯੂਨੀਵਰਸਿਟੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ. ਆਈਆਈਟੀ ਦਿੱਲੀ ਤੇ ਆਈਆਈਟੀ ਬੀਐਚਯੂ ਦੀਆਂ ਵੈੱਬਸਾਈਟਾਂ ਸਮੇਤ 10 ਅਧਿਕਾਰਕ ਵੈਂਬਸਾਈਟਾਂ ਨੂੰ ਪਾਕਿਸਤਾਨੀ ਹੈਕਰਾਂ ਵੱਲੋਂ ਹੈਕ ਕੀਤੇ ਜਾਣ ਦੀ ਖਬਰ ਹੈ।

ਇਨ੍ਹਾਂ ਸਾਈਟਾਂ ਨੂੰ ਹੈਕ ਕਰਨ ਤੋਂ ਬਾਅਦ ਸਾਈਟਾਂ ‘ਤੇ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਪੋਸਟ ਕੀਤੇ ਗਏ। ਹੈਕਰਾਂ ਨੇ ਆਪਣਾ ਨਾਂ ਪਾਕਿਸਤਾਨ ਹੈਕਰਜ਼ ਕਰੂ (ਪੀਐਚਸੀ) ਦੱਸਦਿਆਂ ਕਿਹਾ ਹੈ ਕਿ ਸਾਈਟਾਂ ਤੋਂ ਕੁਝ ਵੀ ਹਟਾਇਆ ਜਾਂ ਚੋਰੀ ਨਹੀਂ ਕੀਤਾ ਗਿਆ। ਇਹ ਕੇਵਲ ਅਸੀਂ ਭਾਰਤੀਆਂ ਤੱਕ ਆਪਣਾ ਸੰਦੇਸ਼ ਪਹੁੰਚਾਉਣ ਲਈ ਕੀਤਾ ਹੈ।

ਹੈਕ ਕੀਤੀਆਂ ਦੂਜੀਆਂ ਵੈੱਬਸਾਈਟਾਂ ਕੋਟਾ ਯੂਨੀਵਰਸਿਟੀ, ਆਰਮੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਤਕਨਾਲੋਜੀ ਗ੍ਰੇਟਰ ਨੋਇਡਾ, ਡਿਫੈਂਸ ਇੰਸਟੀਚਿਊਟ ਆਫ ਐਡਵਾਂਸਡ ਟੈਕਨਾਲੋਜੀ, ਆਰਮੀ ਇੰਸਟੀਚਿਊਟ ਆਫ ਮੈਨੇਜਮੈਂਟ ਕੋਲਕਾਤਾ, ਨੈਸ਼ਨਲ ਐਰੋਸਪੇਸ ਲੈਬਾਰਟਰੀ ਤੇ ਬੋਰਡ ਆਫ ਰਿਸਰਚ ਇਨ ਨਿਊਕਲੀਅਰ ਸਾਇੰਸਸ ਸੰਸਥਾਨਾਂ ਦੀਆਂ ਹਨ।

ਹੈਕਰਾਂ ਨੇ ਲਿਖਿਆ ਹੈ, ”ਭਾਰਤ ਸਰਕਾਰ ਤੇ ਭਾਰਤ ਦੀ ਜਨਤਾ, ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਸੈਨਿਕ ਕਸ਼ਮੀਰ ਵਿੱਚ ਵੀ ਕਰ ਰਹੇ ਹਨ ? ਕੀ ਤੁਸੀਂ ਜਾਣਦੇ ਹੋ ਕਿ ਕਸ਼ਮੀਰ ਵਿੱਚ ਬੇਗੁਨਾਹ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ।”

Share Button

Leave a Reply

Your email address will not be published. Required fields are marked *

%d bloggers like this: