ਸਲਾਦ : ਵਿਜੈ ਗਰਗ

ਸਲਾਦ : ਵਿਜੈ ਗਰਗ

ਸਲਾਦ ਦੀ ਪਰਿਭਾਸ਼ਾ ਵਿਸਥਾਰਤ ਹੈ। ਜੋ ਵੀ ਫਲ, ਸਬਜ਼ੀ ਕੱਚੀ ਖਾਧੀ ਜਾ ਸਕਦੀ ਹੈ ਅਤੇ ਰੇਸ਼ੇਦਾਰ ਹੈ, ਉਹ ਸਲਾਦ ਹੈ। ਸਲਾਦ ਕਦੋਂ ਖਾਈਏ, ਭੋਜਨ ਤੋਂ ਪਹਿਲਾਂ, ਵਿਚਾਲੇ ਜਾਂ ਬਾਅਦ ਵਿਚ, ਇਹ ਸਭ ਵਿਚਾਰਨਯੋਗ ਹੈ।
ਸਲਾਦ ਪੇਟ ਦੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ। ਕਬਜ਼ ਦਾ ਦੁਸ਼ਮਣ ਹੈ। ਇਹ ਘਰ ਦਾ ਵੈਦ ਹੈ। ਇਸ ਨੂੰ ਬੁੱਢੇ, ਬੱਚੇ, ਔਰਤ, ਮਰਦ ਸਭ ਸਵਾਦ ਨਾਲ ਖਾਂਦੇ ਹਨ। ਬੱਚੇ, ਬੁੱਢੇ ਇਸ ਨੂੰ ਕੱਦੂਕਸ਼ ਕਰਕੇ ਖਾ ਸਕਦੇ ਹਨ। ਇਨ੍ਹਾਂ ਸਭ ਦਾ ਰਸ ਬਣਾ ਕੇ ਪੀ ਸਕਦੇ ਹਨ। ਜੋਬਨ ਦਾ ਰਹੱਸ ਹੈ ਸਲਾਦ। ਸਲਾਦ ਖਾਓ ਅਤੇ ਚਿਹਰੇ ਦੀਆਂ ਝੁਰੜੀਆਂ ਤੋਂ ਬਚੋ। ਜਦੋਂ ਸਲਾਦ ਖਾਣਾ ਹੋਵੇ ਤਾਂ ਭੋਜਨ ਘੱਟ ਖਾਓ। ਸਲਾਦ ਭੋਜਨ ਤੋਂ ਪਹਿਲਾਂ ਖਾਓ, ਤਾਂ ਕਿ ਭੋਜਨ ਘੱਟ ਖਾਧਾ ਜਾਵੇ ਅਤੇ ਮੋਟਾਪੇ ਤੋਂ ਬਚਾਅ ਹੋਵੇ। ਜੇ ਅਸੀਂ ਕੱਚਾ ਸਲਾਦ ਜ਼ਿਆਦਾ ਖਾਈਏ ਅਤੇ ਭੋਜਨ ਘੱਟ ਖਾਈਏ ਤਾਂ ਮੋਟੇ ਲੋਕ ਪਤਲੇ ਹੋ ਸਕਦੇ ਹਨ, ਜਿਸ ਨਾਲ ਬਹੁਤ ਸਾਰੇ ਹੋਰ ਰੋਗਾਂ ਤੋਂ ਵੀ ਬਚਿਆ ਜਾ ਸਕਦਾ ਹੈ।
ਮੂਲੀ ਅਤੇ ਪਿਆਜ਼ ਗੰਧਕ ਦਿੰਦੇ ਹਨ। ਗਾਜਰ ਵਿਟਾਮਿਨ ‘ਏ’ ਦਿੰਦੀ ਹੈ। ਟਮਾਟਰ ਲੋਹਾ ਅਤੇ ਵਿਟਾਮਿਨ ‘ਸੀ’ ਦਿੰਦਾ ਹੈ। ਨਿੰਬੂ ਤਾਂ ਵਿਟਾਮਿਨ ‘ਸੀ’ ਨਾਲ ਭਰਪੂਰ ਹੁੰਦਾ ਹੈ। ਬੰਦਗੋਭੀ ਵਿਚ ਖਣਿਜ ਮਿਲਦੇ ਹਨ। ਤੁਸੀਂ ਸਲਾਦ ਨੂੰ ਉਬਾਲ ਕੇ ਨਿੰਬੂ ਪਾ ਕੇ ਖਾ ਸਕਦੇ ਹੋ। ਪੁਦੀਨਾ ਨਾਲ ਹੋਵੇ ਤਾਂ ਕਿਸੇ ਹੋਰ ਜ਼ਾਇਕੇ ਦੀ ਲੋੜ ਹੀ ਨਹੀਂ। ਅੱਜ ਦੇ ਯੁੱਗ ਵਿਚ ਮੋਟਾਪਾ ਇਕ ਅਭਿਸ਼ਾਪ ਬਣਦਾ ਜਾ ਰਿਹਾ ਹੈ। ਮੋਟਾਪੇ ਦਾ ਸਹੀ ਅਤੇ ਵਿਗਿਆਨਕ ਇਲਾਜ ਹੈ ਸਲਾਦ, ਜਿਸ ਨਾਲ ਤੁਹਾਡੇ ਸਰੀਰ ਵਿਚ ਖਣਿਜ ਤੱਤਾਂ ਅਤੇ ਧਾਤੂਆਂ ਦੀ ਕਮੀ ਨਹੀਂ ਹੋਵੇਗੀ। ਚਿਹਰਾ ਮੁਰਝਾਏਗਾ ਨਹੀਂ, ਮੋਟਾਪਾ ਜ਼ਰੂਰ ਘੱਟ ਹੋ ਜਾਵੇਗਾ। ਮੂੰਹ ਦਾ ਸਵਾਦ ਵੀ ਘੱਟ ਨਹੀਂ ਹੋਵੇਗਾ। ਤੰਦਰੁਸਤੀ ਦਾ ਬੀਮਾ ਹੈ ਸਲਾਦ, ਸਿਰਫ ਸਲਾਦ।
Share Button

Leave a Reply

Your email address will not be published. Required fields are marked *

%d bloggers like this: