ਪਟਿਆਲਾ ਵਿੱਚ ਨਵਾਂ ਪਾਸਪੋਰਟ ਦਫਤਰ ਖੋਲਣ ਦੀ ਮਨਜ਼ੂਰੀ

ਪਟਿਆਲਾ ਵਿੱਚ ਨਵਾਂ ਪਾਸਪੋਰਟ ਦਫਤਰ ਖੋਲਣ ਦੀ ਮਨਜ਼ੂਰੀ

 ਪਟਿਆਲਾ (ਨਿਰਪੱਖ ਆਵਾਜ਼ ਬਿਊਰੋ): ਵਿਦੇਸ਼ ਮੰਤਰਾਲੇ ਨੇ ਪੰਜਾਬ ਦੇ ਸ਼ਹਿਰ ਪਟਿਆਲਾ ਵਿੱਚ ਨਵਾਂ ਪਾਸਪੋਰਟ ਦਫਤਰ ਖੋਲਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਡਾਂ ਧਰਮਵੀਰ ਗਾਂਧੀ ਨੂੰ ਫੋਨ ਕਰਕੇ ਦਿੱਤੀ। ਪਟਿਆਲਾ ਵਿੱਚ ਪਾਸਪੋਰਟ ਸੇਵਾ ਕੇਂਦਰ ਖੁੱਲਣ ਨਾਲ ਮਾਲਵਾ ਖੇਤਰ ਦੇ ਪੰਜਾਬੀਆਂ ਨੂੰ ਪਾਸਪੋਰਟ ਬਣਵਾਉਣ ਲਈ ਸਹੂਲਤ ਹੋਵੇਗੀ। ਇਸ ਤੋਂ ਪਹਿਲਾਂ ਪੰਜਾਬ ਵਾਸੀਆਂ ਲਈ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਪਾਸਪੋਰਟ ਸੇਵਾ ਕੇਂਦਰ ਸਥਿਤ ਹਨ।

Share Button

Leave a Reply

Your email address will not be published. Required fields are marked *

%d bloggers like this: