ਸਿੱਖ ਹੱਥੋ ਸਿੱਖ ਮਰਵਾਉਣ ਦੀ ਨਾਪਾਕ ਸਾਜਿਸ: ਸ਼੍ਰੋਮਣੀ ਅਕਾਲੀ ਦਲ (ਅ)

ਸਿੱਖ ਹੱਥੋ ਸਿੱਖ ਮਰਵਾਉਣ ਦੀ ਨਾਪਾਕ ਸਾਜਿਸ: ਸ਼੍ਰੋਮਣੀ ਅਕਾਲੀ ਦਲ (ਅ)

ਰੂਪਨਗਰ / ਸ੍ਰੀ ਅਨੰਦਪੁਰ ਸਾਹਿਬ 20 ਮਈ ਗੁਰਮੀਤ ਮਿਹਰਾ, ਹਰਭੰਜਨ ਸਿੰਘ ਵਿਛੋਆ: ਅੱਜ ਜਿਥੇ ਸੰਤ ਰਣਜੀਤ ਸਿੰਘ ਢੱਡਰੀਆ ਵਾਲੇ ਤੇ ਕੀਤੇ ਹਮਲੇ ਦੀ ਸਖਤ ਨਿੰਦਾ ਕਰਦਿਆ ਪ੍ਰਧਾਨ ਸ੍ਰੋਮਣੀ ਅਕਾਲੀ ਦਲ (ਅ) ਰਣਜੀਤ ਸਿੰਘ ਸੰਤੋਖਗੜ੍ਹ ਜਿਲਾ ਰੋਪੜ੍ਹ ਨੇ ਇਕ ਪ੍ਰੈਸ ਨੋਟ ਜਾਰੀ ਕਰਦਿਆ ਹੋਇਆ ਕਿਹਾ ਕਿ ਇਹ ਸਿੱਖਾ ਹੱਥੋ ਸਿੱਖ ਨੂੰ ਮਰਵਾਉਣ ਦੀ ਨਾਪਾਕ ਸਾਜਿਸ ਹੈ, ਜਿਸ ਦਾ ਪਤਾ ਲਗਾਉਣਾ ਪੁਲਿਸ ਅਤੇ ਏਜੰਸੀਆਂ ਦਾ ਕੰਮ ਹੈ, ਭਾਵੇਂ ਸਰਕਾਰੀ ਏਜੰਸੀਆ ਤੇ ਪੁਲਿਸ ਅਜੇ ਤੱਕ ਗੁਰੂ ਸਾਹਿਬ ਦੇ ਸਰੂਪ ਚੌਰੀ ਕਰਨ ਅਤੇ ਬੇ-ਅਦਬੀ ਦੇ ਦੌਸੀ ਨਹੀਂ ਫੜ ਸਕੇ, ਸਾਂਤਮਈ ਰੋਸ਼ ਕਰ ਰਹੇ ਦੋ ਸ਼ਹੀਦਾ ਦੇ ਕਾਤਿਲ ਵੀ ਪਹੁੰਚ ਤੋਂ ਬਾਹਰ ਹਨ।ਨਾਮ ਧਾਰੀ ਬੀਬੀ ਚੰਦ ਕੌਰ ਦੇ ਕਾਤਿਲ ਵੀ ਪੁਲਿਸ ਗ੍ਰਿਫਤ `ਚ ਨਹੀਂ ਆ ਸਕੇ, ਉਹਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਨਾਮ ਦੀ ਕੋਈ ਚੀਜ ਬਾਕੀ ਨਹੀਂ ਰਹੀ ਸਿਰਫ ਤੇ ਸਿਰਫ ਜੰਗਲ ਰਾਜ ਬਾਕੀ ਰਹਿ ਗਿਆ ਹੈ।

ਚਾਰ ਚੁਫੇਰੇ ਧੜਾ-ਧੜ ਚਲਦੀਆਂ ਗੋਲੀਆਂ ਕਿਰਪਾਨਾ, ਕਿਰਚਾ, ਹਾਕੀਆਂ ਦਿਨ ਦਿਹਾੜੇ ਹੁੰਦੇ ਕਤਲ, ਪੈਂਦੇ ਡਾਕੇ ਹੁੰਦੀਆਂ ਲੁੱਟਾ ਅਤੇ ਬਲਤਕਾਰੀ ਆਖਿਰ ਪ੍ਰਸ਼ਾਸ਼ਨ ਤੇ ਖਾਸ ਕਰਕੇ ਪੁਲਿਸ ਪ੍ਰਸ਼ਾਸ਼ਨ ਕੰੁਭਕਰਨੀ ਨਿੰਦ ਸੁੱਤਾ ਪਿਆ, ਇਹੋ ਪੁਲਿਸ ਪ੍ਰਸ਼ਸ਼ਾਨ ਜਿਹੜਾ ਆਮ ਆਦਮੀ ਨੂੰ ਘੇਰ ਕੇ ਉਸ ਦੇ ਅੰਨਾਂ ਤਸੱਦਦ ਕਰ ਸਕਦਾ ਹੈ।ਇਹਨਾਂ ਖੋਫਜਦਾ ਕਰ ਸਕਦਾ ਹੈ ਕਿ ਉਸ ਵਿਚਾਰੇ ਨੂੰ ਡਰ ਦੇ ਮਾਰੇ ਖੁਸੀ ਜੀ ਕਰਨੀ ਪੈ ਜਾਂਦੀ ਹੈ।ਆਏ ਦਿਨ ਪੰਜਾਬ ਚ ਹੋ ਰਹੇ ਗੰਡਾਂ ਗਰੋਹਾ ਦੇ ਮੁਕਾਬਲੇ ਇਹਨਾਂ ਗੁੰਡੀਆਂ ਦੇ ਹੋਸਲੇ ਵੱਧ ਰਹੇ ਹਨ।ਜਿਸ ਕਾਰਨ ਕਿਸੇ ਤੇ ਹਮਲਾ ਕਰਨਾ, ਉਸ ਦੀਆਂ ਹੱਡੀਆਂ ਤੋੜਨੀਆਂ ਜਾਂ ਜਾਨ ਲੈਣੀ , ਇਹਨਾਂ ਗੰੁਡਾਂ ਗਿਰੋਹਾ ਲਈ ਔਖੀ ਨਹੀਂ ਰਹੀ, ਰਣਜੀਤ ਸਿੰਘ ਢੱਡਰੀਆ ਵਾਲੇ ਤੇ ਕਾਤਲਾਨਾ ਹਮਲੇ ਬਾਰੇ ਰਣਜੀਤ ਸਿੰਘ ਸੰਤੋਖਗੜ੍ਹ ਨੇ ਕਿਹਾ ਕਿ ਭਾਵੇ ਇਹ ਗਹਿਰੀ ਸਾਜਿਸ ਹੈ ਪੰਜਾਬ ਚ ਗੁੰਡਿਆਂ ਦੇ ਹੋਸਲੇ ਪੂਰੀ ਤਰ੍ਹਾਂ ਬੁਲੰਦ ਹਨ, ਇਸ ਤੋਂ ਸਾਫ ਹੋ ਜਾਂਦਾ ਹੈ ਕਿ ਉਹਨਾਂ ਨੂੰ ਸੱਤਾ ਧਾਰੀ ਧਿਰ ਦਾ ਥਾਪਣਾ ਹੈ।ਉਹਨਾਂ ਨੇ ਪੰਜਾਬ ਪੁਲਿਸ ਨੂੰ ਤਾੜਦੇ ਹੋਏ ਕਿਹਾ ਕਿ ਜਿਹੜੀ ਪੁਲਿਸ ਵਿਦੇਸ਼ਾ ਵਿੱਚ ਨਜ਼ਾਇਜ਼ ਤੇ ਗੈਰ ਕਾਨੂੰਨੀ ਤੌਰ ਤੇ ਕਾਨੂੰਨ ਦਾ ਸਹਾਰਾ ਲੈ ਕੇ ਵਿਦੇਸ਼ਾ ਵਿੱਚ ਬੈੇਠੇ ਪੰਜਾਬ ਦੇ ਨੌਜਵਾਨਾਂ ਨੂੰ ਇੰਟਰਪੋਲ ਦੁਆਰਾ ਲਿਆਉਣ ਦੀ ਸਮਰਥਾ ਰੱਖਦੀ ਹੈ।ਉਹ ਬਹਾਦਰ ਪੁਲਿਸ ਪੰਜਾਬ ਵਿੱਚ ਹੁੰਦੇ ਇਹ ਸਾਰੇ ਕਾਰੇ ਨੂੰ ਕਿਉਂ ਨੀ ਹੱਲ ਕਰ ਸਕਦੀ,ਉਹਨਾ ਕਿਹਾ ਕਿ ਜਿਸ ਸੂਬੇ ਵਿੱਚ ਧਰਮ ਦੇ ਪ੍ਰਚਾਰਕ ਸੁਰੱਖਿਅਤ ਨਹੀਂ ਰਹਿ ਸਕਦੇ, ਉਸ ਸੂਬੇ ਵਿੱਚ ਆਮ ਆਦਮੀ ਭਲਾ ਕਿਸ ਤਰ੍ਹਾਂ ਸੁਰੱਖਿਅਤ ਰਹਿ ਸਕਦਾ ਹੈ।ਮਿਸ਼ਨ 2017 ਦੀ ਪੂਰਤੀ ਲਈ ਦਿਨ ਰਾਤ ਸੁਪਨੇ ਸਿਰਜਨ ਲੱਗੇ ਬਾਦਲਕਿਆ ਪਾਸ ਸੂਬੇ ਦੇ ਅਮਨ ਚੈਨ ਦੀ ਬਹਾਲੀ ਲਈ ਸਮਾਂ ਨਹੀਂ, ਉਹਨਾਂ ਨੇ ਚੇਤਾਵਨੀ ਦਿੱਤੀ ਕੀ ਜੇਕਰ ਪੰਜਾਬ ਸਰਕਾਰ ਤੇ ਪੰਜਾਬ ਨੇ ਕੋਈ ਚੰਗੀ ਕਾਰਗੁਜਾਰੀ ਨਹੀਂ ਦਿਖਾਈ ਤਾਂ ਸ੍ਰੋਮਣੀ ਅਕਾਲੀ ਦਲ (ਅ) ਬਾਕੀ ਹੋਰ ਧਿਰਾਂ ਨਾਲ ਮਿਲਕੇ ਪੰਜਾਬ ਪੱਧਰ ਤੇ ਸੰਘਰਸ਼ ਕਰਨ ਲਈ ਸੋਧ ਕਰ ਸਕਦਾ ਹੈ।ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਦੀ ਹੋਵੇਗੀ।

ਇਸ ਤੋਂ ਇਲਾਵਾ ਮੌਕੇ ਤੇ ਭੁਪਿੰਦਰ ਸਿੰਘ ਕੋਟਲਾ ਨਿਹੰਗ ਖਾਂ, ਗੁਰਮੀਤ ਸਿੰਘ ਖਾਨਪੁਰ, ਬੀਬੀ ਤੇਜ਼ ਕੌਰ, ਹਰਭਜਨ ਸਿੰਘ ਸਰਕਲ ਪ੍ਰਧਾਨ, ਬਲਵਿੰਦਰ ਸਿੰਘ ਸਰਕਲ ਪ੍ਰਧਾਨ ਸ੍ਰੀ ਚਮਕੌਰ ਸਾਹਿਬ, ਗੁਰਮੁੱਖ ਸਿੰਘ ਸਮਸਤਪੁਰ, ਇੰਦਰਜੀਤ ਸਿੰਘ ਸੋਢੀ ਰੋਪੜ੍ਹ, ਚਰਨ ਸਿੰਘ ਜੇਲਦਾਰ ਰੋਪੜ੍ਹ, ਰਣਜੀਤ ਸਿੰਘ ਰਾਣਾ ਮੁਗਲਮਾਜਰੀ, ਹਰਜੀਤ ਸਿੰਘ ਢੋਲਣਮਾਜਰਾ, ਰਘੂਵੀਰ ਸਿੰਘ ਢੋਲਣਮਾਜਰਾ, ਪਰਮਜੀਤ ਸਿੰਘ ਫਸੇ ਬੇਟ, ਮਹਿੰਦਰ ਸਿੰਘ ਠਾਣੇਦਾਰ ਫਸੇ, ਬਲਬੀਰ ਸਿੰਘ ਬਿੱਲਾ, ਜੋਗਿੰਦਰ ਸਿੰਘ, ਸਤਵਿੰਦਰ ਸਿੰਘ, ਬਹਾਦਰ ਸਿੰਘ ਸਮਰੋਲੀ, ਬਲਦੇਵ ਸਿੰਘ ਕੋਟਲਾ, ਛਿੰਦਾ, ਬਹਾਦਰ ਸਿੰਘ ਹਰੀਪੁਰ, ਅਵਤਾਰ ਸਿੰਘ, ਜਰਨੈਲ ਸਿੰਘ ਬੀਕਾਪੁਰ ਅਤੇ ਹੋਰ ਪ੍ਰਾਰਟੀ ਵਰਕਰ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: