ਪੰਜਾਬੀ ਸਾਹਿਤ ਸਭਾ ਚੋਗਾਵਾਂ ਵੱਲੋਂ 26ਵਾਂ ਸਾਲਾਨਾ ਸਨਮਾਨ ਸਮਾਰੋਹ ਆਯੋਜਿਤ

ਪੰਜਾਬੀ ਸਾਹਿਤ ਸਭਾ ਚੋਗਾਵਾਂ ਵੱਲੋਂ 26ਵਾਂ ਸਾਲਾਨਾ ਸਨਮਾਨ ਸਮਾਰੋਹ ਆਯੋਜਿਤ
ਅਦਾਕਾਰ ਤੇ ਪੱਤਰਕਾਰ ਜਸਵੰਤ ਜੱਸ, ਮੰਗਲ ਹਠੂਰ, ਡਾ. ਘਈ ਅਤੇ ਹਰਮੀਤ ਆਰਟਿਸਟ ਸਨਮਾਨਿਤ
ਕਹਾਣੀ ਸੰਗ੍ਰਹਿ ‘ਤਿੜਕੇ ਰਿਸ਼ਤੇ’ ਅਤੇ ਮੈਗਜ਼ੀਨ ‘ਸਤਰੰਗੀ’ ਲੋਕ ਅਰਪਣ

ਰਾਮ ਤੀਰਥ, 26 ਦਸੰਬਰ (ਪੱਤਰ ਪ੍ਰੇਰਕ) ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ:) ਅੰਮ੍ਰਿਤਸਰ ਵਲੋਂ 26ਵਾਂ ਸਾਲਾਨਾ ਸਨਮਾਨ ਸਮਾਰੋਹ ਅਦਾਰਾ ‘ਰਾਗ’ ਅਤੇ ਜਨਵਾਦੀ ਲੇਖਕ ਸੰਘ ਅੰਮ੍ਰਿਤਸਰ ਦੇ ਸਹਿਯੋਗ ਨਾਲ ਸਿਡਾਨਾ ਇੰਟਰਨੈਸ਼ਨਲ ਸਕੂਲ ਖਿਆਲਾ ਖੁਰਦ, ਰਾਮ ਤੀਰਥ ਰੋਡ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸੀਨੀ: ਮੀਤ ਪ੍ਰਧਾਨ ਡਾ. ਅਨੂਪ ਸਿੰਘ, ਭੁਪਿੰਦਰ ਸਿੰਘ ਸੰਧੂ, ਸ਼ਾਇਰ ਜਸਵੰਤ ਹਾਂਸ, ਡਾ. ਧਰਮ ਸਿੰਘ, ਸਿਡਾਨਾ ਸੰਸਥਾ ਦੇ ਡਾਇਰੈਕਟਰ ਡਾ. ਜੀਵਨ ਜੋਤੀ ਸਿਡਾਨਾ, ਉਸਤਾਦ ਗਜ਼ਲਗੋ ਸੁਲੱਖਣ ਸਰਹੱਦੀ ਨੇ ਸਾਂਝੇ ਰੂਪ ਵਿੱਚ ਕੀਤੀ। ਮੰਚ ਸੰਚਾਲਨ ਦੇ ਫਰਜ਼ ਨਿਭਾਉਂਦਿਆਂ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਸਮੁੱਚੇ ਸਮਾਰੋਹ ਨੂੰ ਤਰਤੀਬਬੱਧ ਕੀਤਾ ਅਤੇ ਸਭਾ ਦੇ ਆਹੁਦੇਦਾਰਾਂ ਦੀ ਬਾਹਰੋਂ ਆਏ ਮਹਿਮਾਨਾਂ ਨਾਲ ਜਾਣ-ਪਛਾਣ ਕਰਵਾਈ। ਇਸ ਵਾਰ ਉਘੇ ਪੱਤਰਕਾਰ, ਰੰਗਕਰਮੀ, ਫਿਲਮੀ ਅਤੇ ਦੂਰਦਰਸ਼ਨ ਦੇ ਅਦਾਕਾਰ ਸ੍ਰ. ਜਸਵੰਤ ਸਿੰਘ ਜੱਸ ਨੂੰ ‘ਸ੍ਰ. ਹਰਭਜਨ ਸਿੰਘ ਜੱਭਲ ਪੁਰਸਕਾਰ’, ਉਘੇ ਪੰਥਕ ਕਵੀ ਡਾ. ਗਿਆਨ ਸਿੰਘ ਘਈ ਨੂੰ ਸ੍ਰ. ਗਿਆਨ ਸਿੰਘ ਕੰਵਲ ਸਭਿਆਚਾਰਕ ਕਲੱਬ ਅੰਮ੍ਰਿਤਸਰ ਦੇ ਸਹਿਯੋਗ ਨਾਲ ‘ਪ੍ਰੋ: ਮੋਹਨ ਸਿੰਘ ਔਜਲਾ ਪੁਰਸਕਾਰ’, ਪੰਜਾਬੀ ਦੇ ਨਾਮਵਰ ਗੀਤਕਰ ਸੀ੍ਰ ਮੰਗਲ ਹਠੂਰ ਨੂੰ ‘ਕਵੀ ਸੋਹਣ ਸਿੰਘ ਧੌਲ ਪੁਰਸਕਾਰ’ ਅਤੇ ਨਾਮਵਰ ਆਰਟਿਸਟ ਹਰਮੀਤ ਨੂੰ ‘ਸ੍ਰ. ਸੋਭਾ ਸਿੰਘ ਪੁਰਸਕਾਰ’ 2016 ਪ੍ਰਦਾਨ ਕੀਤੇ ਗਏ। ਸਨਮਾਨ ਵਿੱਚ 1100 ਰੁਪਏ ਦੀ ਰਾਸ਼ੀ, ਸਨਮਾਨ ਚਿੰਨ ਅਤੇ ਸ਼ਾਲਾਂ ਦਿੱਤੀਆਂ ਗਈਆਂ। ਇਸ ਦੇ ਨਾਲ-ਨਾਲ ਸਿਡਾਨਾ ਦੇ ਡਾਇਰੈਕਟਰ ਡਾ. ਸਿਡਾਨਾ ਵਲੋਂ ਸਨਮਾਨਿਤ ਸਖਸ਼ੀਅਤਾਂ ਤੋਂ ਇਲਾਵਾ ਧਰਵਿੰਦਰ ਸਿੰਘ ਔਲਖ ਅਤੇ ਮੈਲਬੌਰਨ ਆਸਟਰੇਲੀਆ ਤੋਂ ‘ਅਜੀਤ’ ਦੇ ਪ੍ਰਤੀਨਿੱਧ ਸਰਤਾਜ ਸਿੰਘ ਧੌਲ ਨੂੰ ਵੀ ਨਵੇਂ ਸਾਲ ਦੀਆਂ ਡਾਇਰੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਸਭਾ ਦੇ ਬੁਲਾਰੇ ਤੇ ਪੱਤਰਕਾਰ ਬਲਦੇਵ ਸਿੰਘ ਕੰਬੋ ਨੇ ਸਭਾ ਦੀਆਂ ਸਰਗਰਮੀਆਂ ਅਤੇ ਉਦੇਸ਼ਾਂ ਸਬੰਧੀ ਰਿਪੋਰਟ ਪੇਸ਼ ਕੀਤੀ। ਜਸਬੀਰ ਸਿੰਘ ਝਬਾਲ ਦੀ ਸਰਪ੍ਰਸਤੀ ਅਤੇ ਮਲਵਿੰਦਰ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਹੁੰਦੇ ਮੈਗਜ਼ੀਨ ‘ਸਤਰੰਗੀ’ ਦਾ 12ਵਾਂ ਅੰਕ ਅਤੇ ਉਭਰਦੇ ਕਥਾਕਾਰ ਵਰਿੰਦਰ ਆਜ਼ਾਦ ਦਾ ਨਵਾਂ ਕਹਾਣੀ ਸੰਗ੍ਰਹਿ ‘ਤਿੜਕੇ ਰਿਸ਼ਤੇ’ ਲੋਕ ਅਰਪਣ ਕੀਤਾ ਗਿਆ, ਜਿਸ ਉਪਰ ਪ੍ਰਿੰ: ਗੁਰਬਾਜ ਸਿੰਘ ਤੋਲਾਨੰਗਲ ਵਲੋਂ ਖੋਜ ਭਰਪੂਰ ਪਰਚਾ ਵੀ ਪੜ੍ਹਿਆ ਗਿਆ। ਕਵੀ ਦਰਬਾਰ ਵਿੱਚ ਸਰਵ ਸ੍ਰੀ ਨਿਰਮਲ ਅਰਪਣ, ਨਿਰਮਲ ਕੋਟਲਾ, ਮੰਗਲ ਹਠੂਰ, ਚੰਨ ਬੋਲੇ ਵਾਲੀਆ, ਮੱਖਣ ਭੈਣੀ ਵਾਲਾ, ਮਹਾਂਬੀਰ ਸਿੰਘ ਗਿੱਲ, ਰਾਜਬੀਰ ਕੌਰ ਤੋਲਾ ਨੰਗਲ, ਵਰਿੰਦਰ ਕੌਰ ਪੰਨੂੰ, ਸਤਨਾਮ ਸਿੱਧੂ ਫਰੀਦਕੋਟੀ, ਤੇਜਿਦਰ ਸਿਘ ਛੀਨਾ, ਜੋਤੀ ਖੁੱਲਰ, ਰਾਜ ਕੁਮਾਰ ਰਾਜ ਆਦਿ ਵੱਲੋਂ ਕਾਵਿ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਕੁਲਦੀਪ ਸਿਘ ਦਰਾਜਕੇ, ਚਨਾ ਰਾਣੀਵਾਲੀਆ, ਜਥੇ: ਅਮਰੀਕ ਸਿਘ ਸ਼ੇਰਗਿੱਲ, ਹਰਜਸ ਦਿਲਬਰ, ਕੁਲਵਿਦਰ ਸਿਘ ਕੰਵਲ, ਪਰਮਿਦਰ ਸਿਘ ਕਵਲ, ਅਜੀਤ ਸਿਘ ਨਬੀਪੁਰੀ, ਗਿਆਨੀ ਪਿਆਰਾ ਸਿਘ ਜਾਚਕ, ਚਰਨਜੀਤ ਸਿਘ ਅਜਨਾਲਾ, ਹਰਜੀਤ ਸਿਘ ਸਧੂ, ਸਰਬਜੀਤ ਸਿਘ ਸਧੂ, ਹਰਭਜਨ ਸਿਘ ਬਰਾੜ, ਰਾਜਪਾਲ ਸ਼ਰਮਾ, ਹਰਦੀਪ ਗਿੱਲ ਅਦਾਕਾਰ, ਡਾ. ਲਖਵਿਦਰ ਸਿਘ ਗਿੱਲ, ਅਜਮੇਰ ਸਿਘ ਬਾਸਰਕੇ, ਦਿਲਬਾਗ ਸਿਘ ਸੈਕਟਰੀ, ਮਨਿਦਰ ਸਿਘ ਨੌਸ਼ਾਹਿਰਾ, ਲਖਵਿਦਰ ਸਿਘ ਲਾਲੀ ਕੋਹਾਲਵੀ, ਗੁਲਜਾਰ ਸਿਘ ਭਿਡਰ, ਓਮ ਪ੍ਰਕਾਸ਼ ਭਗਤ, ਸਧੂ ਬਟਾਲਵੀ, ਗਿਆਨੀ ਸੁਰਿਦਰ ਸਿਘ ਨਿਮਾਣਾ, ਇਤਿਹਾਸਕਾਰ ਏ.ਐਸ.ਦਲੇਰ, ਹਰਪਾਲ ਸਿਘ ਸ਼ਾਹ, ਹਰਵਿਦਰ ਸਿਘ ਸ਼ਾਹ, ਸੁਮੀਤ ਸਿਘ ਤਰਕਸ਼ੀਲ, ਡਾ. ਕਸ਼ਮੀਰ ਸਿਘ, ਜਗਤਾਰ ਮਾਹਲਾ, ਕਲਿਆਣ ਅਮ੍ਰਿਤਸਰੀ, ਕੁਲਵਤ ਸਿਘ ਕਤ, ਗੁਰਪ੍ਰੀਤ ਧਜਲ, ਬਲਦੇਵ ਰਾਜ ਸ਼ਰਮਾ, ਹਰਭਜਨ ਖੇਮਕਰਨੀ, ਰੂਪ ਭੱਟੀ, ਜੁਗਰਾਜ ਸਿਘ ਡੁਬਈ, ਜੀਤ ਗਿੱਲ, ਗੁਰਬਿਦਰ ਸਿਘ ਬਾਗੀ, ਗੁਰਵਿਦਰ ਸਿਘ ਕਲਸੀ, ਅਮਨਦੀਪ ਸਿਘ, ਅਕਾਸ਼ਦੀਪ ਸਿਘ ਔਲਖ, ਦਿਲਬਾਗ ਸਿਘ ਗਿੱਲ, ਰਾਜ ਚੋਗਾਵਾਂ, ਲੇਖਕਾਂ ਅਤੇ ਪੱਤਰ ਨੇ ਸਮਾਰੋਹ ਨੂੰ ਭਰਪੂਰਤਾ ਬਖਸ਼ੀ।

Share Button

Leave a Reply

Your email address will not be published. Required fields are marked *

%d bloggers like this: