ਭੈਣੀ ਨੇ ਹਲਕਾ ਦਾਖਾ ਅੰਦਰ ”ਹਰ ਘਰ ਇੱਕ ਨੌਕਰੀ ਪੱਕੀ” ਮੁਹਿੰਮ ਦੀ ਸ਼ੁਰੂਆਤ

ਭੈਣੀ ਨੇ ਹਲਕਾ ਦਾਖਾ ਅੰਦਰ ”ਹਰ ਘਰ ਇੱਕ ਨੌਕਰੀ ਪੱਕੀ” ਮੁਹਿੰਮ ਦੀ ਸ਼ੁਰੂਆਤ
ਨੋਜਵਾਨਾਂ ਨੂੰ ਹਰ ਖੇਤਰ ਵਿੱਚ ਮਜਬੂਤ ਬਣਾਉਣਾ ਹੀ ਕਾਂਗਰਸ ਦੀ ਸੋਚ : ਮੇਜਰ ਭੈਣੀ

ਮੁੱਲਾਂਪੁਰ ਦਾਖਾ 26 ਦਸੰਬਰ (ਮਲਕੀਤ ਸਿੰਘ) ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸੂਬੇ ਅੰਦਰ ਬੇਰੁਜਗਾਰ ਨੋਜਵਾਨਾਂ ਨੂੰ ਕਾਂਗਰਸ ਸਰਕਾਰ ਆਉਣ ਤੇ ਨੌਕਰੀ ਦੇਣ ਲਈ ਸੁਰੂ ਕੀਤੀ ਗਈ ” ਹਰ ਘਰ ਇੱਕ ਨੌਕਰੀ ਪੱਕੀ” ਮੁਹਿੰਮ ਦੀ ਸੁਰੂਆਤ ਅੱਜ ਹਲਕਾ ਦਾਖਾ ਵਿੱਚ ਮੇਜਰ ਸਿੰਘ ਭੈਣੀ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਦੀ ਅਗਵਾਈ ਹਲਕੇ ਦੇ ਸੈਕੜੇ ਨੋਜਵਾਨਾਂ ਦੀ ਹਾਜਰੀ ਵਿੱਚ ਕੀਤੀ।

         ਇਸ ਸਮੇ ਹਲਕੇ ਤੋ ਵੱਡੀ ਗਿਣਤੀ ਵਿੱਚ ਪਹੁੰਚੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਮੇਜਰ ਸਿੰਘ ਭੈਣੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨੋਜਵਾਨਾਂ ਲਈ ਇਹ ਮੁਹਿੰਮ ਸੁਰੂ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਸਿਰਫ ਕਾਂਗਰਸ ਪਾਰਟੀ ਨੂੰ ਹੀ ਪੰਜਾਬ ਦੀ ਨੋਜਵਾਨੀ ਦਾ ਫਿਕਰ ਹੈ ਜਦਕਿ ਸੱਤਾਧਾਰੀਆਂ ਨੇ ਤਾਂ ਨੋਜਵਾਨੀ ਨੂੰ ਖਤਮ ਕਰਨ ਲਈ ਅਜਿਹਾ ਤਾਣਾ ਬਾਣਾ ਬੁਣਿਆ ਹੋਇਆ ਹੈ ਕਿ ਨੋਜਵਾਨੀ ਨੂੰੂ ਖਤਮ ਕਰਕੇ ਆਪਣੇ ਗੁਲਾਮ ਬਣਾਉਣਾ ਹੈ। ਇਸ ਸਮੇ ਉਹਨਾਂ ਹਲਕੇ ਦੇ ਪੜੇ ਲਿਖੇ ਨੋਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਇੱਕ ਮੁਹਿੰਮ ਹੀ ਨਹੀ ਸਗੋ ਇੱਕ ਇਨਕਲਾਬ ਹੈ ਜੋ ਨੋਜਵਾਨਾਂ ਨੂੰ ਉਨਾਂ ਦੇ ਸੁਪਨੇ ਪੂਰੇ ਕਰਨ ਵਿੱਚ ਸਹਾਈ ਸਿੱਧ ਹੋਵੇਗਾ। ਮਨਜੀਤ ਸਿੰਘ ਭਰੋਵਾਲ ਸਾਬਕਾ ਚੈਅਰਮੈਨ ਨੇ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਭੈਣੀ ਪਰਿਵਾਰ ਦੀ ਅਗਵਾਈ ਵਿੱਚ ਹਲਕੇ ਦੇ ਪਿੰਡਾਂ ਵਿੱਚ ਹਰ ਰੋਜ ਕੈਂਪ ਲਗਾ ਕੇ ਨੋਜਵਾਨਾਂ ਦੇ ਫਾਰਮ ਭਰੇ ਜਾਣਗੇ ਅਤੇ ਇਸ ਮੁਹਿੰਮ ਨੂੰ ਹਲਕੇ ਦੇ ਹਰ ਨੋਜਵਾਨ ਤੱਕ ਪਹੁੰਚਾਉਣ ਲਈ ਹਰ ਸੰਭਵ ਕੋਸਿਸ ਕੀਤੀ ਜਾਵੇਗੀ।

        ਇਸ ਸਮੇ ਹਰਨੇਕ ਸਿੰਘ ਸਰਾਭਾ ਸਕੱਤਰ ਪੰਜਾਬ ਪ੍ਰਦੇਸ ਕਾਂਗਰਸ, ਜਤਿੰਦਰ ਸਿੰਘ ਦਾਖਾ, ਗੁਰਮੇਲ ਸਿੰਘ ਸਰਪੰਚ ਮੋਰਕਰੀਮਾ, ਹਰਮਨਦੀਪ ਸਿੰਘ ਕੁਲਾਰ ਪ੍ਰਧਾਨ ਐਨ ਐਯ ਯੂ ਆਈ ਹਲਕਾ ਦਾਖਾ, ਰਿੱਕੀ ਚੋਹਾਨ ਪ੍ਰਧਾਨ ਯੂਥ ਕਾਂਗਰਸ ਹਲਕਾ ਦਾਖਾ, ਐਡਵੋਕੇਟ ਗੁਰਵਿੰਦਰ ਸਿੰਘ ਸਦਰਪੁਰਾ, ਸੁਖਵਿੰਦਰ ਸਿੰਘ ਗੋਲੂ ਪਮਾਲੀ ਮੈਂਬਰ ਬਲਾਕ ਸੰਮਤੀ, ਅਜੀਤ ਸਿੰਘ ਕੁਲਾਰ, ਗੁਲਵੰਤ ਸਿੰਘ ਜੰਡੀ, ਜਸਪਾਲ ਸਿੰਘ ਸਰਪੰਚ ਸਹੋਲੀ, ਹਰਵਿੰਦਰ ਸਿੰਘ ਸਾਬਕਾ ਸਰਪੰਚ ਸਹੋਲੀ, ਕੁਲਦੀਪ ਸਿੰਘ ਖੰਡੂਰ, ਡਾ ਅਮਰਜੀਤ ਸਿੰਘ ਛਪਾਰ, ਹਰਵਿੰਦਰ ਸਿੰਘ ਪੁੜੈਣ, ਬਲਜਿੰਦਰ ਸਿੰਘ ਕੈਲਪੁਰ, ਗੈਵੀ ਛੱਜਾਵਾਲ, ਹਰਦੀਪ ਸਿੰਘ ਭੱਠਾਧੂਹਾ, ਗਰੁਪ੍ਰੀਤ ਸਿੰਘ ਭਰੋਵਾਲ, ਸੁਖਪ੍ਰੀਤ ਸਿੰਘ ਭਰੋਵਾਲ, ਮਨਜਿੰਦਰ ਸਿੰਘ ਰਕਬਾ, ਕਰਮਜੀਤ ਸਿੰਘ ਤਲਵਾੜਾ, ਗੋਬਿੰਦ ਸਿੰਘ ਭੁਮਾਲ, ਰਵਿੰਦਰ ਸਿੰਘ ਸਦਰਪੁਰਾ, ਪਰਮਜੀਤ ਸਿੰਘ ਰਤਨ, ਸਾਧੂ ਸਿੰਘ ਛੋਕਰਾਂ, ਜੱਗਾ ਸਿੰਘ ਸਾਬਕਾ ਸਰਪੰਚ ਚਮਿੰਡਾ, ਸਰਪੰਚ ਖੰਜਰਵਾਲ, ਚੂਹੜ ਸਿੰਘ ਸਰਪੰਚ ਬਾਸੀਆਂ ਬੇਟ, ਪ੍ਰੀਤਮ ਸਿੰਘ ਬਾਸੀਆਂ, ਸੋਹਣ ਸਿੰਘ ਨੰਬਰਦਾਰ ਸੂਜਾਪੁਰ, ਰਘਵੀਰ ਸਿੰਘ ਨੰਬਰਦਾਰ ਸਵੱਦੀ ਕਲਾਂ, ਕੁਲਵਿੰਦਰ ਸਿੰਘ ਗੁੜੇ ਮੈਂਬਰ ਬਲਾਕ ਸੰਮਤੀ, ਜਗਦੇਵ ਸਿੰਘ ਦਿਉਲ, ਰਾਮ ਪ੍ਰਤਾਪ ਗੋਇਲ, ਧਰਮਿੰਦਰ ਸਿੰਘ ਰਕਬਾ, ਪ੍ਰਦੀਪ ਸਿੰਘ ਭਰੋਵਾਲ, ਜਗਦੀਪ ਸਿੰਘ ਖੰਜਰਵਾਲ, ਪ੍ਰਗਟ ਸਿੰਘ ਬਾਸੀਆਂ, ਪ੍ਰਮਿੰਦਰ ਸਿੰਘ ਬਾਸੀਆਂ, ਡਾ ਬਲਵੰਤ ਸਿੰਘ ਛਪਾਰ, ਅਮਨਿੰਦਰ ਸਿੰਘ ਗਹੋਰ, ਬਲਦੇਵ ਸਿੰਘ ਭੁਮਾਲ ਤੋ ਇਲਾਵਾ ਵੱਡੀ ਗਿਣਤੀ ਵਿੱਚ ਹਲਕੇ ਦੇ ਕਾਂਗਰਸੀ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: