ਇਆਲੀ ਨੇ ਪਿੰਡ ਬੋਪਾਰਾਏ ਕਲਾਂ ਦੀ ਪੰਚਾਇਤ ਨੂੰ 48 ਲੱਖ ਦਾ ਚੈੱਕ ਦਿੱਤਾ

ਇਆਲੀ ਨੇ ਪਿੰਡ ਬੋਪਾਰਾਏ ਕਲਾਂ ਦੀ ਪੰਚਾਇਤ ਨੂੰ 48 ਲੱਖ ਦਾ ਚੈੱਕ ਦਿੱਤਾ
ਪਿੰਡਾਂ ਦੇ ਵਿਕਾਸ ਲਈ ਬਿਨਾਂ ਕਿਸੇ ਭੇਦਭਾਵ ਦੇ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ : ਇਆਲੀ

ਮੁੱਲਾਂਪੁਰ ਦਾਖਾ, 26 ਦਸੰਬਰ (ਮਲਕੀਤ ਸਿੰਘ) ਹਲਕਾ ਦਾਖਾ ਦਾ ਬਿਨਾਂ ਕਿਸੇ ਭੇਦਭਾਵ ਦੇ ਬੁਹਪੱਖੀ ਵਿਕਾਸ ਕਰਵਾ ਕੇ ਨੁਹਾਰ ਬਦਲਣ ਵਾਲੇ ‘ਲੋਕ ਨਾਇਕ’ ਅਤੇ ‘ਗ੍ਰਾਂਟਾਂ ਦੇ ਜਾਦੂਗਰ’ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਗ੍ਰਾਂਟਾਂ ਦੇ ਗੱਫੇ ਵੰਡਣ ਦੀ ਮੁਹਿੰਮ ਤਹਿਤ ਪਾਰਟੀਬਾਜੀ ਤੋਂ ਉਪਰ ਉਠ ਕੇ ਅੱਜ ਪਿੰਡ ਬੋਪਾਰਾਏ ਕਲਾਂ ਦੀ ਗਰਾਮ ਪੰਚਾਇਤ ਨੂੰ 48 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਸੌਂਪਿਆ। ਇਸ ਮੌਕੇ ਸ. ਇਆਲੀ ਨੇ ਆਖਿਆ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਉਪਲੱਭਦ ਲਈ ਵੱਡੇ ਪੱਧਰ ‘ਤੇ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਉਥੇ ਹੀ ਪਿੰਡਾਂ ਦੇ ਵਿਕਾਸ ਲਈ ਬਿਨਾਂ ਕਿਸੇ ਪੱਖਪਾਤ ਦੇ ਪੰਚਾਇਤਾਂ ਨੂੰ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਅੱਜ ਪਿੰਡ ਬੋਪਾਰਾਏ ਕਲਾਂ ਦੇ ਵਿਕਾਸ ਲਈ 48 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਗ੍ਰਾਂਮ ਪੰਚਾਇਤ ਨੂੰ ਦਿੱਤਾ ਜਾ ਰਿਹਾ ਹੈ, ਜੋ ਪਿੰਡ ਵਿਚ ਸਪੋਰਟਸ ਪਾਰਕ ਅਤੇ ਸੀਵਰੇਜ਼ ਪਾਉਣ ‘ਤੇ ਖਰਚਿਆ ਜਾਵੇਗਾ। ਉਨਾਂ ਆਖਿਆ ਕਿ ਸੂਬੇ ਦਾ ਜੋ ਵੀ ਵਿਕਾਸ ਹੁਣ ਤੱਕ ਹੋਇਆ ਹੈ, ਉਹ ਅਕਾਲੀ-ਭਾਜਪਾ ਸਰਕਾਰ ਸਮੇਂ ਹੀ ਹੋਇਆ ਹੈ, ਜਦਕਿ ਦੂਜੀਆਂ ਪਾਰਟੀਆਂ ਨੇ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਪੰਜਾਬ ਨੂੰ ਧਰੋਹ ਹੀ ਕਮਾਇਆ ਹੈ ਅਤੇ ਵੱਡੀਆਂ-ਵੱਡੀਆਂ ਬਿਆਨਬਾਜੀਆਂ ਨਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਪਰ ਇਸ ਵਾਰ ਇਨਾਂ ਮੌਕਾਪ੍ਰਸ਼ਤ ਆਗੂਆਂ ਦੀ ਅਸਲੀਅਤ ਹਲਕਾ ਦਾਖਾ ਦੇ ਲੋਕਾਂ ਦੇ ਸਾਹਮਣੇ ਆ ਗਈ ਹੈ, ਜੋ ਹੁਣ ਇਨਾਂ ਨੂੰ ਮੂੰਹ ਨਹੀਂ ਲਗਾ ਰਹੇ, ਸਗੋਂ ਹਲਕੇ ਦੇ ਲੋਕਾਂ ਵੱਲੋਂ ਨਕਾਰੇ ਹੋਏ ਕੁਝ ਅਖੌਤੀ ਲੀਡਰਾਂ ਸਹਾਰੇ ਇਹ ਆਗੂ ਆਪਣੀ ਝੂਠ ਦੀ ਹੱਟੀ ਚਲਾ ਰਹੇ ਹਨ। ਇਸ ਮੌਕੇ ਨਗਰ ਨਿਵਾਸੀਆਂ ਵੱਲੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਸਰਪੰਚ ਕੁਲਵੰਤ ਸਿੰਘ, ਸਾਬਕਾ ਸਰਪੰਚ ਇੰਦਰਜੀਤ ਸਿੰਘ, ਪ੍ਰਧਾਨ ਪ੍ਰੇਮ ਸਿੰਘ, ਗੁਰਮੇਲ ਸਿੰਘ ਦਿਓਲ, ਦਵਿੰਦਰ ਸਿੰਘ ਢਿੱਲੋਂ, ਗੁਰਪ੍ਰੇਮ ਸਿੰਘ, ਚਰਨਜੀਤ ਸਿੰਘ, ਬਲਜਿੰਦਰ ਸਿੰਘ ਪੰਚ, ਸੀਰਾ ਦਿਓਲ, ਅਮਨਦੀਪ ਸਿੰਘ, ਪੰਚ ਭੁਪਿੰਦਰ ਕੌਰ, ਕਰਨੈਲ ਸਿੰਘ ਦਿਓਲ ਕੈਨੇਡਾ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਕਾਲਾ, ਗੁਰਚਰਨ ਸਿੰਘ ਐਨ.ਆਰ.ਆਈ., ਪਰਮਜੀਤ ਸਿੰਘ, ਪੰਚ ਮਲਕੀਤ ਸਿੰਘ ਖਾਲਸਾ, ਪੰਚ ਦਲਜੀਤ ਕੌਰ, ਪੰਚ ਸਵਰਨਜੀਤ ਕੌਰ, ਪੰਚ ਆਤਮਾ ਸਿੰਘ, ਪੰਚ ਸੰਦੀਪ ਸਿੰਘ, ਜਸਵੰਤ ਸਿੰਘ, ਭੁਪਿੰਦਰ ਸਿੰਘ, ਮਾ. ਗੁਰਦੀਪ ਸਿੰਘ, ਮਾ. ਹਰਜਿੰਦਰ ਸਿੰਘ, ਮਾ. ਕਰਮ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: