ਸਰਕਾਰੀ ਮਿਡਲ ਸਕੂਲ ਨੈਣਵਾਂ ਬੀਤ ਵਿਖੇ ਗਣਿਤ ਸਪਤਾਹ ਦੌਰਾਨ ਵੱਖ-ਵੱਖ ਮੁਕਾਬਲੇ ਕਰਵਾਏ ਗਏ

ਸਰਕਾਰੀ ਮਿਡਲ ਸਕੂਲ ਨੈਣਵਾਂ ਬੀਤ ਵਿਖੇ ਗਣਿਤ ਸਪਤਾਹ ਦੌਰਾਨ ਵੱਖ-ਵੱਖ ਮੁਕਾਬਲੇ ਕਰਵਾਏ ਗਏ

ਗੜ੍ਹਸ਼ੰਕਰ 26 ਦਸੰਬਰ (ਅਸ਼ਵਨੀ ਸ਼ਰਮਾ) ਸਰਕਾਰੀ ਸਰਕਾਰੀ ਮਿਡਲ ਸਕੂਲ ਨੈਣਵਾਂ ਵਿਖੇ ਗਣਿਤ ਸ਼ਾਸਤਰੀ ਸ਼੍ਰੀ ਨਿਵਾਸ ਰਾਮਾਨੁੱਜ ਜੀ ਦੇ ਜਨਮ ਦਿਨ ਨੂੰ ਸਮਰਪਿਤ ਗਣਿਤ ਸਪਤਾਹ ਦੌਰਾਨ ਵੱਖ-ਵੱਖ ਮੁਕਾਬਲੇ ਕਰਵਾਏ ਗਏ।ਮਾਡਲ, ਸਕਰੈਪ-ਬੁੱਕ ਅਤੇ ਚਾਰਟ ਮੇਕਿੰਗ ਮੁਕਾਬਲਿਆਂ ਵਿੱਚ ਸ਼ਮਸ਼ੇਰ ਸਿੰਘ ਪਹਿਲੇ, ਸੌਰਵ ਦੂਜੇ ਅਤੇ ਬੰਸ਼ ਕੁਮਾਰ ਤੀਜੇ ਸਥਾਨ ‘ਤੇ ਰਿਹਾ।ਸਮਾਪਤੀ ਸਮਾਰੋਹ ਮੌਕੇ ਕਰਵਾਏ ਸਮਾਗਮ ਵਿੱਚ ਵਿਦਿਆਰਥੀਆਂ ਵਲੋਂ ਨਾਟਕ , ਕਵਿਤਾਵਾਂ , ਗੀਤ ਅਤੇ ਭੰਡਾਂ ਦੀਆਂ ਨਕਲਾਂ ਰਾਹੀਂ ਖੂਬ ਮਨੋਰੰਜਨ ਕੀਤਾ।ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਟੇਸ਼ਨਰੀ ਨਾਲ ਸਨਮਾਨਿਤ ਕੀਤਾ ਗਿਆ।ਵਿਦਿਆਰਥੀਆਂ ਵਲੋਂ ਤਿਆਰ ਕੀਤੇ ਨਵੇਂ ਸਾਲ ਦੇ ਗਰਿਿਟੰਗ ਕਾਰਡਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।ਸੋਨੂੰ ਵਾਲੀਆ ਦੁਬਈ ਵਲੋਂ ਸਮੂਹ ਵਿਦਿਆਰਥੀਆਂ ਲਈ ਰੀਫਰੈਸ਼ਮੈਂਟ ਪਾਰਟੀ ਦਾ ਪ੍ਰਬੰਧ ਕੀਤਾ ਗਿਆ।ਮੁੱਖ ਅਧਿਆਪਕ ਅਮਰੀਕ ਸਿੰਘ ਦਿਆਲ ਵਲੋਂ ਦਾਨੀ ਸੱਜਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਜਸਪਾਲ ਸਿੰਘ ਧੰਜਲ, ਸੋਨੂੰ ਵਾਲੀਆ ਦੁਬਈ, ਸਲਿੰਦਰ ਸਿੰਘ, ਜਗਦੇਵ ਸਿੰਘ, ਸੁਖਵੀਰ ਸਿੰਘ, ਵਰਿੰਦਰ ਰਾਣਾ, ਸੰਜੀਵ ਵਾਲੀਆ, ਹਰਪੰਚ ਸਿੰਘ, ਗੁਰਮੀਤ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: