ਭਦੌੜ ਤੋਂ ਕਾਂਗਰਸੀ ਉਮੀਦਵਾਰ ਨਿਰਮਲ ਸਿੰਘ ਨਿੰਮਾ ਦਾ ਐਲਾਨ ਹੁੰਦਿਆਂ ਹੀ ਕਾਂਗਰਸੀਆਂ ਨੇ ਕੀਤਾ ਵਿਰੋਧ

ਭਦੌੜ ਤੋਂ ਕਾਂਗਰਸੀ ਉਮੀਦਵਾਰ ਨਿਰਮਲ ਸਿੰਘ ਨਿੰਮਾ ਦਾ ਐਲਾਨ ਹੁੰਦਿਆਂ ਹੀ ਕਾਂਗਰਸੀਆਂ ਨੇ ਕੀਤਾ ਵਿਰੋਧ
ਜੇਕਰ ਟਿਕਟ ਨਾ ਬਦਲੀ ਤਾਂ ਅਜ਼ਾਦ ਉਮੀਦਵਾਰ ਦਾ ਹੋਵੇਗਾ ਐਲਾਨ : ਸਹੋਤਾ, ਸੇਖੋਂ
ਉਮੀਦਵਾਰ ਨਿਰਮਲ ਸਿੰਘ ਨਿੰਮਾ ਦੇ ਆਪਣੇ ਪਿੰਡ ਸ਼ਹਿਣਾ ‘ਚ ਹੀ ਕਾਂਗਰਸ ਦੋ ਧੜਿਆਂ ‘ਚ ਵੰਡੀ ਗਈ

ਭਦੌੜ 24 ਦਸੰਬਰ (ਵਿਕਰਾਂਤ ਬਾਂਸਲ) ਹਲਕਾ ਭਦੌੜ ਤੋਂ ਕਾਂਗਰਸ ਦੀ ਦੂਸਰੀ ਲਿਸਟ ਵਿਚ ਹਲਕਾ ਭਦੌੜ (ਰਾਖਵਾਂ) ਤੋਂ ਉਮੀਦਵਾਰ ਨਿਰਮਲ ਸਿੰਘ ਨਿੰਮਾ ਦਾ ਐਲਾਨ ਤੋਂ ਬਾਅਦ ਉਸਦੇ ਆਪਣੇ ਪਿੰਡ ਸ਼ਹਿਣਾ ਵਿਚ ਹੀ ਕਾਂਗਰਸ ਦੋ ਧੜਿਆਂ ‘ਚ ਵੰਡੀ ਗਈ ਅਤੇ ਇਕ ਧੜੇ ਵੱਲੋਂ ਉਮੀਦਵਾਰ ਦਾ ਵਿਰੋਧ ਕਰਕੇ ਪਾਰਟੀ ਹਾਈਕਮਾਂਡ ਤੋਂ ਹੋਰ ਕਿਸੇ ਕਾਂਗਰਸੀ ਪਰਿਵਾਰ ਦੇ ਉਮੀਦਵਾਰ ਨੂੰ ਟਿਕਟ ਦੇਣ ਮੰਗ ਕੀਤੀ ਗਈ ਇਸ ਸਮੇਂ ਕਾਂਗਰਸ ਦੇ ਐਲਾਨੇ ਉਮੀਦਵਾਰ ਦੇ ਵਿਰੋਧ ‘ਚ ਪਹਿਲਾ ਕਾਂਗਰਸ ਦੀ ਸੂਬਾ ਮੀਤ ਪ੍ਰਧਾਨ ਬੀਬੀ ਮਲਕੀਤ ਕੌਰ ਸਹੋਤਾ ਅਤੇ ਕਾਂਗਰਸ ਕਿਸਾਨ ਖੇਤ ਮਜਦੂਰ ਸੈਲ ਦੇ ਆਗੂ ਪਰਮਜੀਤ ਸਿੰਘ ਸੇਖੋਂ ਨੇ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਤੇ ਔਰਤਾਂ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਇਸ ਉਪਰੰਤ ਬੀਬੀ ਮਲਕੀਤ ਕੌਰ ਸਹੋਤਾ ਤੇ ਪਰਮਜੀਤ ਸਿੰਘ ਸੇਖੋਂ ਨੇ ਸਾਂਝੇ ਤੌਰ ਤੇ ਕਿਹਾ ਕਿ ਪਾਰਟੀ ਨੇ ਉਮੀਦਵਾਰ ਦੀ ਗਲਤ ਚੋਣ ਕਰਕੇ ਐਲਾਨ ਕੀਤਾ ਹੈ, ਜਿਸ ਤੇ ਦੁਬਾਰਾ ਵਿਚਾਰ ਕੀਤਾ ਜਾਵੇ ਉਨਾਂ ਕਿਹਾ ਕਿ ਅਜਿਹੇ ਉਮੀਦਵਾਰ ਨੂੰ ਟਿਕਟ ਦੇਣੀ ਜਿਸ ਦੀ ਆਪਣੇ ਵਿਚ ਕੋਈ ਹੋਂਦ ਨਾ ਹੋਣ ਪਾਰਟੀ ਦਾ ਚੋਣਾਂ ਤੋਂ ਪਹਿਲਾ ਹੀ ਹਾਰ ਨੂੰ ਕਬੂਲਣਾ ਹੈ ਉਨਾਂ ਕਿਹਾ ਕਿ ਉਮੀਦਵਾਰ ਨਿਰਮਲ ਸਿੰਘ ਨਿੰਮਾ ਜੋ 1992 ਵਿਚ ਬਸਪਾ ਦੀ ਸੀਟ ਤੋਂ ਚੋਣ ਲੜ ਕੇ ਵਿਧਾਇਕ ਬਣੇ ਸਨ ਤਾਂ ਉਸ ਸਮੇਂ ਬਾਈਕਾਟ ਹੋਣ ਕਰਕੇ ਹੀ ਵਿਧਾਇਕ ਬਣੇ ਸਨ ਉਨਾਂ ਕਿਹਾ ਕਿ ਪਾਰਟੀ ਵੱਲੋਂ ਅਜਿਹੇ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਹੈ, ਜਿਸ ਨੇ ਟਿਕਟ ਲਈ ਸਾਰੀਆਂ ਹੀ ਪਾਰਟੀਆਂ ਬਦਲ ਲਈਆਂ ਹਨ ਅਤੇ ਖੁਦ ਕਾਂਗਰਸ ਪਾਰਟੀ ਦਾ ਕਲਚਰ ਤੱਕ ਵੀ ਨਹੀਂ ਜਾਣਦਾ ਉਨਾਂ ਕਿਹਾ ਕਿ ਕਾਂਗਰਸੀ ਵਰਕਰਾਂ ਨਾਲ ਹੋਏ ਇਸ ਧੱਕੇ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਕਤ ਕਾਂਗਰਸੀ ਆਗੂਆਂ ਨੇ ਦੱਸਿਆ ਕਿ ਜੇਕਰ ਪਾਰਟੀ ਹਾਈਕਮਾਂਡ ਨੇ ਇਸ ਫੈਸਲੇ ਨੂੰ ਆਪਣਾ ਅਤਿੰਮ ਫੈਸਲਾ ਕਹੇਗੀ ਤਾਂ ਉਹ ਸਰਬਸੰਮਤੀ ਨਾਲ ਕਿਸੇ ਕਾਂਗਰਸੀ ਪਰਿਵਾਰ ਦੇ ਵਿਅਕਤੀ ਨੂੰ ਅਜ਼ਾਦ ਤੌਰ ਤੇ ਚੋਣ ਉਮੀਦਵਾਰ ਐਲਾਨਣ ਲਈ ਮਜਬੂਰ ਹੋਣਗੇ ਇਸ ਮੌਕੇ ਬੁੱਧ ਸਿੰਘ, ਮਨਪ੍ਰੀਤ ਸਿੰਘ ਭਦੌੜ, ਜੋਗਿੰਦਰ ਸਿੰਘ, ਨਿਰਭੈ ਸਿੰਘ, ਰੁਪਿੰਦਰ ਸਿੰਘ, ਰੂਪ ਸਿੰਘ, ਗੁਰਮੁੱਖ ਸਿੰਘ, ਜਗਰਾਜ ਸਿੰਘ, ਰਣਜੀਤ ਸਿੰਘ, ਮਲਕੀਤ ਕੌਰ, ਸੁਖਜੀਤ ਕੌਰ, ਹਰਬੰਸ ਕੌਰ, ਬਿੰਦਰ ਕੌਰ, ਕਮਲਜੀਤ ਕੌਰ, ਕੁਲਦੀਪ ਕੌਰ, ਕਿਰਨਾ ਕੌਰ, ਜਸਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਾਜ਼ਰ ਸਨ ਬੀਬੀ ਮਲਕੀਤ ਕੌਰ ਸਹੋਤਾ ਤੇ ਪਰਮਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਭਦੌੜ, ਸ਼ਹਿਣਾ ਅਤੇ ਤਪਾ ਵਿਚ ਵੀ ਹੰਗਾਮੀ ਮੀਟਿੰਗਾਂ ਕੀਤੀਆਂ ਜਾਣਗੀਆਂ ਉਨਾਂ ਕਿਹਾ ਕਿ ਇੰਨਾਂ ਮੀਟਿੰਗਾਂ ਦੌਰਾਨ ਸਰਬਸੰਮਤੀ ਨਾਲ ਉਮੀਦਵਾਰ ਐਲਾਨਣ ਤੇ ਵੀ ਵਿਚਾਰ ਕੀਤਾ ਜਾਵੇਗਾ ਇਸ ਸਬੰਧੀ ਕਾਂਗਰਸ ਪਾਰਟੀ ਦੇ ਐਲਾਨੇ ਗਏ ਉਮੀਦਵਾਰ ਨਿਰਮਲ ਸਿੰਘ ਨਿੰਮਾ ਨਾਲ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਸੰਪਰਕ ਨਹੀਂ ਹੋ ਸਕਿਆ।

Share Button

Leave a Reply

Your email address will not be published. Required fields are marked *

%d bloggers like this: